ਸਚਿਨ ਅਰੋੜਾ ਨੂੰ ਮਿਲੇਗਾ ਸਵਸਥ ਭਾਰਤ ਸਾਰਥੀ ਐਵਾਰਡ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਕਪੂਰਥਲਾ ਵਿਚ ਬਲੱਡਮੈਨ ਦੇ ਨਾਮ ਨਾਲ ਜਾਣੇ ਜਾਂਦੇ ਸਚਿਨ ਅਰੋੜਾ ਨੂੰ ਸਵਸਥ ਭਾਰਤ ਟਰੱਸਟ, ਨਵੀਂ ਦਿੱਲੀ ਵਲੋਂ ਸਵਸਥ ਭਾਰਤ ਸਾਰਥੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਸਿੱਖਿਆ ਵਿਭਾਗ ਵਿੱਚ ਬਤੋਰ ਕਲਰਕ ਕੰਮ ਕਰ ਰਹੇ ਸਚਿਨ ਅਰੋੜਾ ਕਪੂਰਥਲਾ ਵਿਚ ਦ ਲਾਈਫ ਹੈਲਪਰਸ ਦੇ ਨਾਮ ਨਾਲ ਸੰਸਥਾ ਚਲਾ ਰਹੇ ਹਨ। ਇਹ ਸੰਸਥਾ ਖੂਨਦਾਨ ਕੈਂਪ ਲਗਾਉਣ ਦੇ ਨਾਲ-ਨਾਲ ਬੱਚਿਆਂ ਵਿਚ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ ਲਈ ਨੈਸ਼ਨਲ ਬੁਕ ਟਰੱਸਟ ਦੀਆਂ ਕਿਤਾਬਾਂ ਵੀ ਵੰਡਦੇ ਹਨ, ਲੋਕਡਾਊਨ ਦੌਰਾਨ ਜਰੂਰਤਮੰਦਾਂ ਨੂੰ ਰਾਸ਼ਨ ਉਪਲਬਧ ਕਰਵਾਉਣ ਦੇ ਨਾਲ-ਨਾਲ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਉਨ੍ਹਾਂ ਵਲੋਂ ਸੈਨੀਟਾਈਜ਼ਸ਼ਨ ਵੀ ਕੀਤੀ ਗਈ ਸੀ। ਸਵਸਥ ਭਾਰਤ ਟਰੱਸਟ, ਨਵੀਂ ਦਿੱਲੀ ਜੈਨਰਿਕ ਦਵਾਈਆਂ ਦੀ ਉਪਲੱਭਤਾ ਦੀ ਵਕਾਲਤ ਕਰਦਾ ਹੈ। ਇਸ ਟਰੱਸਟ ਵਲੋਂ ਕੰਟਰੋਲ ਮੈਡੀਸਿਨ ਮੈਕਸੀਮਮ ਰਿਟੇਲ ਪ੍ਰਾਈਸ, ਜੈਨਰਿਕ ਲਿਆਓ, ਪੈਸੇ ਬਚਾਓ, ਤੁਲਸੀ ਲਗਾਓ, ਰੋਗ ਭਜਾਓ, ਨੋ ਯੂਅਰ ਮੈਡੀਸਿਨ ਅਤੇ ਸਵਸਥ ਬਾਲਿਕਾ ਸਵਸਥ ਸਮਾਜ ਤੇ ਕੰਪੈਨ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ।

Advertisements

ਕੰਪੈਨ ਵਿਚ ਸਹਿਯੋਗ ਦੇਣ ਅਤੇ ਸਿਹਤ ਨਾਲ ਜੁੜੇ ਖੇਤਰਾਂ ਵਿਚ ਵਲੰਟਰੀ ਤੋਰ ਤੇ ਕੰਮ ਕਰ ਰਹੇ ਸਮਾਜ ਸੇਵਕਾਂ ਨੂੰ ਉੱਤਰ ਪ੍ਰਦੇਸ਼ ਦੇ ਗਾਜਿਆਬਾਦ ਦੀ ਮੇਵਾੜ ਯੂਨੀਵਰਸਿਟੀ ਵਿਚ ਮਿਤੀ 7 ਮਈ ਤੇ 8 ਮਈ ਨੂੰ ਕਰਵਾਏ ਜਾ ਰਹੇ ਦੋ ਦਿਨਾਂ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ। ਇਹ ਸਾਰਥੀ ਸਨਮਾਨ ਸਾਬਕਾ ਕੇਂਦਰੀ ਮੰਤਰੀ ਵਿਜੈ ਗੋਇਲ, ਪਦਮਸ੍ਰੀ ਮਾਲਿਨੀ ਅਵਸਥੀ ਅਤੇ ਹੋਰ ਸ਼ਖਸਿਯਤਾਂ ਵਲੋਂ ਦਿੱਤੇ ਜਾਣਗੇ।

LEAVE A REPLY

Please enter your comment!
Please enter your name here