ਸਵੇਰੇ 6 ਤੋਂ ਸਵੇਰੇ 11 ਬਜੇ ਤੱਕ ਕੀਤੀ ਜਾਵੇਗੀ ਪਸ਼ੂਆਂ ਲਈ ਚਾਰੇ ਦੀ ਸਪਲਾਈ: ਅਭਿਜੀਤ

ਪਠਾਨਕੋਟ(ਦ ਸਟੈਲਰ ਨਿਊਜ਼)। ਕੋਵਿਡ-19 (ਕੋਰੋਨਾ ਵਾਇਰਸ) ਦੇ ਕਾਰਨ ਲਗਾਏ ਗਏ ਕਰਫਿਓ ਦੋਰਾਨ ਲੋਕਾਂ ਨੂੰ ਦੁੱਧ ਆਦਿ ਦੀ ਸਪਲਾਈ ਲਈ ਵਿਸ਼ੇਸ ਖੁਲ ਦਿੱਤੀ ਗਈ ਹੈ ਅਤੇ ਪਸੂਆਂ ਦੇ ਚਾਰੇ ਲਈ ਵੀ ਨਿਰਧਾਰਤ ਸਮੇਂ ਲਈ ਖੁਲ ਦਿੱਤੀ ਗਈ ਹੈ। ਇਹ ਜਾਣਕਾਰੀ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਨੇ ਦਿੱਤੀ।

Advertisements

ਉਹਨਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸਾਂ ਅਨੁਸਾਰ ਪਸ਼ੂਆਂ/ਗਊਸ਼ਾਲਾ ਵਿੱਚ ਚਾਰਾ ਮੁਹੱਈਆ ਕਰਵਾਉਣ ਲਈ ਚਾਰੇ ਦੀ ਸਪਲਾਈ ਰੋਜਾਨਾ ਸਵੇਰੇ 6 ਤੋਂ 11 ਤੱਕ ਆਮ ਜਨਤਾ/ਗਊਸ਼ਾਲਾ ਵਿੱਚ ਕੀਤੀ ਜਾਵੇਗੀ। ਚਾਰੇ ਲਈ ਵਰਤੋਂ ਵਿੱਚ ਆਉਣ ਵਾਲੇ ਵਹੀਕਲਾਂ ਦੀ ਆਵਾਜਾਈ ਵਿੱਚ ਕੋਈ ਰੋਕ ਟੋਰ ਨਹੀਂ ਹੋਵੇਗੀ।

ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ ਇਸ ਮੰਤਵ ਲਈ ਓਵਰਆਲ ਇੰਚਾਰਜ ਹੋਣਗੇ ਅਤੇ ਇਸ ਗੱਲ ਨੂੰ ਯਕੀਨੀ ਬਨਾਉਣਗੇ ਕਿ ਕਿਸੇ ਵੀ ਪ੍ਰਕਾਰ ਦੀ ਨਿਯਮਾਂ ਹਦਾਇਤਾਂ ਦੀ ਕੋਈ ਉਲੰਘਣਾ ਨਹੀਂ ਹੋ ਰਹੀ। ਉਹਨਾ ਦੱਸਿਆ ਕਿ ਤੁੜੀ ਅਤੇ ਹਰੇ ਚਾਰੇ ਦੇ ਟਾਲਾ ਵਾਲਿਆਂ ਨੂੰ 6 ਪਾਸ ਜਾਰੀ ਕੀਤੇ ਹਨ।

ਉਹਨਾ ਦੱਸਿਆ ਕਿ ਦੁੱਧ ਵੇਚਣ ਵਾਲੇ ਅਤੇ ਡੇਅਰੀ ਮਾਲਕਾਂ ਨੂੰ ਸਵੇਰੇ 11.00 ਵਜੇ ਤੱਕ ਡੋਰ ਟੂ ਡੋਰ ਹੋਮ ਡਲੀਵਰੀ ਦੇਣ ਦੀ ਢਿੱਲ ਹੋਵੇਗੀ। ਦੁੱਧ ਚਿਲਿੰਗ/ਸੈਂਟਰਾਂ ਸੈਂਟਰਾਂ ਵਿੱਚ ਵਰਤੇ ਜਾਣ ਵਾਲੇ ਵਹੀਕਲਾਂ ਦੀ ਆਵਾਜਾਈ ਆਮ-ਵਾਂਗ ਹੋਵੇਗੀ ਅਤੇ ਇਹਨਾਂ ਸੰਸਥਾਵਾਂ ਤੇ ਕੰਮ ਲੋੜ ਅਨੁਸਾਰ ਚਲਦਾ ਰਵੇਗਾ। ਪਰ ਕੰਮ ਵਾਲੀ ਜਗਾ ਦੀ ਪ੍ਰੋਪਰ ਸੈਨਾਟਾਈਜੇਸ਼ਨ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਯਕੀਨੀ ਬਨਾਇਆ ਜਾਵੇਗਾ।

LEAVE A REPLY

Please enter your comment!
Please enter your name here