ਸਬਜੀ ਮੰਡੀ ਨੂੰ ਕੀਤਾ ਸੈਨਾਟਾਈਜ, ਸਫਾਈ ਦਾ ਰੱਖਿਆ ਜਾ ਰਿਹਾ ਖਿਆਲ

-ਕਰਿਆਣਾ ਸਟੋਰ/ਪੋਲਟਰੀ ਫੀਡ/ ਐਨੀਮਲ ਫੋਡਰ/ ਮਿਲਕ ਪ੍ਰੋਡਕਟਸ / ਵੇਕਰੀ ਦੀਆਂ ਦੁਕਾਨਾਂ  ਸਵੇਰੇ 7.00 ਵਜੇ ਤੋਂ 11.00 ਵਜੇ ਤੱਕ ਖੁੱਲੀਆਂ ਰਹਿਣਗੀਆਂ

Advertisements

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਲਈ ਲਗਾਏ ਗਏ ਕਰਫਿਓ ਦੋਰਾਨ ਜਿਲਾ ਪਠਾਨਕੋਟ ਦੇ ਨਿਵਾਸੀਆ ਨੂੰ ਸਬਜੀਆਂ, ਫਲ ਅਤੇ ਕਰਿਆਨਾਂ ਦੀ ਨਿਰੰਤਰ ਸਪਲਾਈ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

ਉਹਨਾਂ ਦੱਸਿਆ ਕਿ ਇਸ ਇਸ ਮੰਤਵ ਲਈ ਓਵਰਆਲ ਇੰਚਾਰਜ ਸੈਕਟਰੀ ਮਾਰਕੀਟ ਕਮੇਟੀ ਪਠਾਨਕੋਟ ਨੂੰ ਲਗਾਇਆ ਗਿਆ ਹੈ। ਜੋ ਇਸ ਗੱਲ ਨੂੰ ਯਕੀਨੀ ਬਨਾਉਣਗੇ ਕਿ ਸਬਜੀ ਮੰਡੀ ਵਿੱਚ ਕੇਵਲ ਸਪਲਾਇਰ/ਹੋਲ ਸੇਲਰਾਂ ਅਤੇ ਡੋਰ ਟੂ ਡੋਰ ਸਪਲਾਈ ਕਰਨ ਵਾਲੇ ਵਿਅਕਤੀਆਂ ਨੂੰ ਹੀ ਮੰਡੀ ਵਿੱਚ ਆਉਣ-ਜਾਣ ਦੀ ਛੋਟ ਹੋਵੇਗੀ।

ਉਹਨਾਂ ਦੱਸਿਆ ਕਿ ਕਰਿਆਣੇ ਦੀ ਵਿਕਰੀ ਲਈ ਜਿਲਾ ਕੰਟਰੋਲਰ ਖੁਰਾਕ ਅਤੇ ਸਿਵਲ ਸਪਲਾਈ ਮਾਮਲੇ, ‘ਓਵਰਆਲ ਇੰਚਾਰਜ ਹੋਣਗੇ। ਕਰਿਆਣਾ ਸਟੋਰ/ਪੋਲਟਰੀ ਫੀਡ/ਐਨੀਮਲ ਫੋਡਰ/ਮਿਲਕ ਪ੍ਰੋਡਕਟਸ/ਵੇਕਰੀ ਦੀਆਂ ਦੁਕਾਨਾਂ  ਸਵੇਰੇ 7 ਵਜੇ ਤੋਂ 11 ਵਜੇ ਤੱਕ ਖੁੱਲੀਆਂ ਰਹਿਣਗੀਆਂ ਅਤੇ ਦੁਕਾਨਦਾਰ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਹ ਉਕਤ ਸਮੇਂ ਦੌਰਾਨ ਕਾਉਂਟਰ ਸੇਲ ਬਿਲਕੁੱਲ ਨਹੀਂ ਕਰਨਗੇ ਅਤੇ ਗ੍ਰਾਹਕਾਂ ਨੂੰ ਕੇਵਲ ਹੋਮ ਡਲੀਵਰੀ ਹੀ ਕੀਤੀ ਜਾਵੇਗੀ।

ਉਹਨਾਂ ਦੱਸਿਆ ਕਿ ਲੋਕਾਂ ਦੀ ਸੁਵਿਧਾ ਲਈ ਕੋਲਡ ਸਟੋਰ ਖੋਲੇ ਜਾਣਗੇ ਇਸ ਮੰਤਵ ਲਈ ਡਿਪਟੀ ਡਾਇਰੈਕਟਰ ਹੋਰਟੀਕਲਚਰ ਨੋਡਲ ਅਫਸਰ ਹੋਣਗੇ। ਕਰਫਿਊ ਦੌਰਾਨ ਪਠਾਨਕੋਟ ਅਦੂਦ ਵਿੱਚ ਪੈਂਦੇ ਕੋਲਡ ਸਟੋਰ ਆਲੂਆਂ ਦੇ ਭੰਡਾਰ ਲਈ ਚਲਦੇ ਰਹਿਣਗੇ। ਪਰ ਕੋਲਡ ਸਟੋਰ ਮਾਲਕ ਕੋਲਡ ਸਟੋਰ ਦੀ ਸੈਨਾਟਾਈਜੇਸ਼ਨ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਯਕੀਨੀ ਬਨਾਉਣਗੇ। ਸਬੰਧਤ ਵਪਾਰੀ/ਕਿਸਾਨਾਂ ਨੂੰ ਆਪਣੀ ਫਸਲ ਕੋਲਡ ਸਟੋਰਾਂ ਤੱਕ ਲਿਆਉਣ ਅਤੇ ਲੈ ਕੇ ਜਾਣ ਲਈ ਵਹੀਕਲ ਸਮੇਤੇ ਕਰਫਿਊ ਤੋਂ ਛੋਟ ਹੋਵੇਗੀ।

LEAVE A REPLY

Please enter your comment!
Please enter your name here