ਅਬੋਹਰ ਵਿੱਚ ਸਕੂਲੀ ਬੱਚਿਆਂ ਨਾਲ ਭਰਿਆ ਈ-ਰਿਕਸ਼ਾ ਪਲਟਿਆ, 7 ਬੱਚੇ ਜ਼ਖਮੀ

ਅਬੋਹਰ (ਦ ਸਟੈਲਰ ਨਿਊਜ਼)। ਅਬੋਹਰ ਵਿੱਚ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਇੱਕ ਈ-ਰਿਕਸ਼ਾ ਅਚਾਨਕ ਸੜਕ ਤੇ ਪਲਟ ਜਾਣ ਦੀ ਖਬਰ ਮਿਲੀ ਹੈ।ਦੱਸਿਆ ਜਾ ਰਿਹਾ ਹੈ ਕਿ ਲਖਵਿੰਦਰ ਸਿੰਘ ਆਪਣੇ ਈ-ਰਿਕਸ਼ਾ ਵਿੱਚ ਸਕੂਲ ਦੇ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਿਹਾ ਸੀ ਤਾਂ ਜਦੋ ਉਹ ਸੀਤੋ ਰੋਡ ਤੇ ਪਹੁੰਚਿਆ ਤਾਂ ਅਚਾਨਕ ਉਸਦੇ ਈ-ਰਿਕਸ਼ਾ ਦੇ ਐਕਸਲ ਟੁੱੱਟ ਗਏ।ਜਿਸ ਨਾਲ ਈ-ਰਿਕਸ਼ਾ ਸੜਕ ਤੇ ਪਲਟ ਗਿਆ।

Advertisements

ਹਾਦਸੇ ਦੌਰਾਨ 7 ਬੱਚੇ ਗੰਭੀਰ ਜ਼ਖਮੀ ਹੋ ਗਏ। ਮੌਕੇ ਤੇ ਸੂਚਨਾ ਮਿਲਣ ਤੇ ਸਕੂਲ ਦੇ ਡਾਇਰੈਕਟਰ ਤੇ ਬੱਚਿਆ ਦੇ ਮਾਪੇ ਵੀ ਪਹੁੰਚੇ ਤੇ ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।ਬੱਚਿਆ ਦੇ ਪਰਿਵਾਰਕ ਮੈਬਰਾਂ ਨੇ ਆਰੋਪ ਲਗਾਇਆ ਹੈ ਕਿ ਰਿਕਸ਼ਾ ਚਾਲਕ ਨੇ ਈ-ਰਿਕਸ਼ਾ ਵਿੱਚ ਹੋਰ ਬੱਚੇ ਬੈਠਣ ਲਈ ਵੱਖ-ਵੱਖ ਸੀਟਾਂ ਲੱਗਾ ਦਿੱਤੀਆਂ ਹਨ, ਜਿਸ ਕਾਰਨ ਈ-ਰਿਕਸ਼ਾ ਪਲਟ ਗਿਆ, ਉਹਨਾਂ ਨੇ ਈ-ਰਿਕਸ਼ਾ ਚਾਲਕ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here