ਬਟਾਲਾ ਚ ਸਕੂਲੀ ਬੱਚਿਆਂ ਦੇ ਝੁਲਸਣ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਕਣਕ ਦੀ ਨਾੜ ਨੂੰ ਸਾੜਣ ਉਤੇ ਰੋਕ ਨਾ ਲਗਾਉਣ ਦੇ ਵਿਰੋਧ ਵਿਚ ਕੀਤਾ ਮੁਜਾਹਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਲੇਬਰ ਪਾਰਟੀ ਵਲੋਂ ਪੰਜਾਬ ਅੰਦਰ ਪੰਜਾਬ ਸਰਕਾਰ ਦੀਆਂ ਗੱਪਮਾਰ ਤੇ ਝੂੱਠਮਾਰ ਨੀਤੀਆਂ ਕਾਰਨ ਲਗਾਤਾਰ ਕਣਥ ਦੀ ਨਾੜ ਨੂੰ ਲੱਗ ਰਹੀਆਂ ਅੱਗਾਂ ਕਾਰਨ ਤਬਾਹ ਹੋ ਰਹੀ ਮਿੱਟੀ ਦੀ ਗੁਣਵਤਾ, ਕੁਦਰਤੀ ਸਾਰੇ ਸੰਸਸਾਧਨ ਅਤੇ ਕਿਸਾਨ ਦੇ ਮਿੱਤਰ ਕੀੜੇ,ਉਜੜ ਰਹੇ ਪੰਛੀਆਂ ਦੇ ਰਹਿਣ ਵਸੇਰੇ ਵੱਲ ਅਤੇ ਬਟਾਲਾ ਵਿਚ ਕਣਕ ਦੀ ਨਾੜ ਕਾਰਨ ਸਕੂਲੀ ਬੱਚਿਆਂ ਦੇ ਝੁਲਸਣ ਕਾਰਨ ਵਾਪਰੇ ਹਾਦਸੇ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਅਵੇਸਲੀਆਂ ਕਾਰਵਾਈ ਨੂੰ ਲੈ ਕੇ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ, ਸੁਰਿੰਦਰ ਸਿੰਘ ਪੱਪੀ ਤੇ ਜਾਵੇਦ ਖਾਨ ਦੀ ਅਗਵਾਈ ਵਿਚ ਮਾਹਿਲਪੁਰ ਅੱਡਾ ਚੌਕ ਵਿਚ ਮੁਜਾਹਰਾ ਕੀਤਾ ਤੇ ਕਿਹਾ ਕਿ ਜਦੋਂ ਪੰਜਾਬ ਵਿਚ ਅਕਲੀ ਤੇ ਭਾਜਪਾ ਅਤੇ ਕਾਂਗਰਸ ਦਾ ਰਾਜ ਸੀ ਉਸ ਵੇਲੇ ਕਣਕ ਦੀ ਨਾੜ ਤੋਂ ਪੈਦਾ ਹੁੰਦੇ ਪ੍ਰਦੂਸਣ ਵਾਰੇ ਆਮ ਆਦਮੀ ਪਾਰਟੀ ਮੁਜਾਹਰੇ ਕਰਦੀ ਸੀ ਤੇ ਹੁਣ ਜਦੋਂ ਖੁਣ ਪੰਜਾਬ ਦੀ ਸਤਾ ਵਿਚ ਹਨ ਤਾਂ ਕੀ ਹੁਣ ਕਣਕ ਦੀ ਨਾੜ ਨੂੰ ਅੱਗ ਲਗਣ ਕਾਰਨ ਪ੍ਰਦੂਸਣ ਨਹੀਂ ਪੇਦਾ ਹੁੰਦਾ। ਪਰ ਹੁਣ ਤਾਂ ਸਕੂਲੀ ਬੱਚਿਆਂ ਦੀਆਂ ਬੱਸਾਂ ਦੇ ਐਕਸੀਡੈਂਟ ਵੀ ਹੋਣ ਲੱਗ ਪਏ ਹਨ ।ਅਗਰ ਕਣਕ ਦੀ ਨਾੜ ਨੂੰ ਸਾੜਣ ਉਤੇ ਪੂਰਨ ਰੂਪ ਵਿਚ ਪਾਬੰਦੀ ਹੁੰਦੀ ਤਾਂ ਇਸ ਦੁਰਘਟਣਾ ਤੋਂ ਬਚਿਆ ਜਾ ਸਕਦਾ ਸੀ।

Advertisements

ਹੁਣ ਪੰਜਾਬ ਸਰਕਾਰ ਕਿਉਂ ਚੁਪੀ ਸਾਧ ਕੇ ਬੈਠੀ ਹੋਈ ਹੈ। ਧੀਮਾਨ ਨੇ ਬਟਾਲੇ ਦੀ ਘਟਨਾ ਅਤੇ ਕਣਕ ਦੀ ਨਾੜ ਨੂੰ ਪੰਜਾਬ ਅੰਦਰ ਸਰਕਾਰ ਵਲੋਂ ਕਦਥ ਦੀ ਨਾੜ ਨੂੰ ਸਾੜਣ ਦੀ ਪੂਰੀ ਖੁਲ੍ਹ ਦੇਣ ਨੂੰ ਲੈ ਕੇ ਨੇਸਨਲ ਚਾਇਲਡ ਰਾਇਟਸ ਕਮਿਸਨ ਅਤੇ ਨੇਸਨਲ ਗ੍ਰੀਨ ਟ੍ਰਬਿਊਨਲ ਨੂੰ ਵੀ ਮੇਲ ਕਰਕੇ ਸਕਾਇਤ ਦਰਜ ਕਰਵਾਈ ਤੇ ਪੰਜਾਬ ਸਰਕਾਰ ਦੇ ਵਾਤਾਵਰਣ ਮੰਤਰਾਲੇ ਦੇ ਵਿਰੁਧ ਕਾਰਵਾਈ ਕਰਨ ਲਈ ਵੀ ਲਿਖਿਆ। ਉਨ੍ਹਾਂ ਸਰਕਾਰ ਉਤੇ ਦੋਸ ਲਗਾਇਆ ਕਿ ਇਹ ਸਭ ਕੁਝ ਪੰਜਾਬ ਸਰਕਾਰ ਦੀ ਸਹਿ ਉਤੇ ਹੋ ਰਿਹਾ ਹੈ ਤੇ ਸਰਕਾਰ ਖੁਦ ਹੀ ਵਾਤਾਵਰਣ ਤਬਾਹ ਕਰਵਾ ਰਹੀ ਹੈ ਤੇ ਜੀਵ ਜੰਤੂਆਂ ਤੇ ਮਨੁੱਖਾਂ ਦੀ ਤੰਦਰੁਸਤੀ ਨਾਲ ਖਿਲਵਾੜ ਕਰਨ ਤੁਰੀ ਹੰਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਅਣਗਹਿਲੀ ਕਾਰਨ ਬੱਚਿਆਂ ਦਾ ਜੀਵਨ ਵੀ ਅਸੁੱਰਖਿਅਤਾ ਵੱਲ ਵਧਿਆ ਹੈ।ਅਗਰ ਇੰਝ ਹੀ ਹੁੰਦਾ ਰਿਹਾ ਤਾਂ ਦਿਲੀ ਵਾਂਗ ਪੰਜਾਬ ਅੰਦਰ ਵੀ ਹਵਾ ਦੀ ਗੁਣਵਤਾ ਦਾ ਹਾਲ ਦਿਲੀ ਵਰਗਾ ਹੋ ਜਾਵੇਗਾ। ਧੀਮਾਨ ਨੇ ਕਿਹਾ ਕਿ ਅਗਰ ਸਰਕਾਰ ਹਿਮਾਨਦਾਰ ਹੋਵੇ ਤਾਂ ਅਜਿਹਈਆਂ ਘਟਨਾਵਾਂ ਨੂੰ ਬੜੀ ਅਸਾਨੀ ਨਾਲ ਰੋਕਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਦੀ ਰਖਿਆ ਲਈ ਲਾਮਬੰਦ ਹੋਣ।ਇਸ ਮੋਕੇ ਹਰਜਿੰਦਰ ਸਿੰਘ,ਸਮਸੇਰ ਸਿੰਘ, ਕਰਨਜੀਤ ਸਿੰਘ, ਰਾਠਿੰਦਰ ਸਿੰਘ ਅਤੇ ਪਵਨ ਕੁਮਾਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here