ਰੇਲਵੇ ਮੰਡੀ ਸਕੂਲ ਵਿਖੇ ਮਨਾਇਆ ਗਿਆ ਵਿਸ਼ਵ ਰੈੱਡਕਰਾਸ ਦਿਵਸ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਦੇ ਪ੍ਰਿੰਸੀਪਲ ਮੈਡਮ ਲਲਿਤਾ ਰਾਣੀ ਦੀ ਯੋਗ ਅਗਵਾਈ ਵਿਚ ਵਿਸ਼ਵ ਰੈੱਡ ਰੈਡਕਰਾਸ ਦਿਵਸ ਮਨਾਇਆ ਗਿਆ । ਸਕੂਲ ਦੇ ਰੈਡਕਰਾਸ ਇੰਚਾਰਜ ਮੈਡਮ ਮੀਨਾ ਕੁਮਾਰੀ ਜੀ, ਰਵਿੰਦਰ ਕੁਮਾਰ ਜੀ ਅਤੇ ਸਕੂਲ ਦੀਆਂ ਰੈਡਕਰਾਸ ਵਲੰਟੀਅਰਜ ਵਿਦਿਆਰਥਣਾ ਨੇ ਬਹੁਤ ਹੀ ਲਗਨ ਅਤੇ ਉਤਸ਼ਾਹ ਨਾਲ ਇਹ ਦਿਵਸ ਮਨਾਇਆ। ਇਸ ਮੌਕੇ ਤੇ ਸਕੂਲ ਦੇ ਰੈਡਕਰਾਸ ਯੂਨਿਟ ਵੱਲੋਂ ਬਹੁਤ ਸਾਰੀਆਂ ਗਤੀਵਧੀਆਂ ਕਰਵਾਈਆਂ ਗਈਆਂ। ਜਿਹਨਾਂ ਵਿਚੋਂ ਸਭ ਤੋਂ ਪਹਿਲਾਂ ਰੈਡਕਰਾਸ ਵਿਸ਼ੇ ਉੱਤੇ ਅਧਾਰਿਤ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ।ਇਸ ਮੁਕਾਬਲੇ ਵਿਚ ਅੰਤਿਮਾ ਸ਼ਰਮਾ ਨੇ ਪਹਿਲਾ ਸਥਾਨ, ਸਵਿੰਕੀ ਗੋਗਨਾ ਨੇ ਦੂਜਾ ਸਥਾਨ ਅਤੇ ਅਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।

Advertisements

ਇਸ ਤੋਂ ਬਾਅਦ ਰੈਡਕਰਾਸ ਦੇ ਇਤਿਹਾਸ ਅਤੇ ਗਤੀਵਿਧੀਆਂ ਉਤੇ ਆਧਾਰਿਤ ਸਕੂਲ ਦੀਆਂ ਵਿਦਿਆਰਥਣਾਂ ਦਾ ਲੇਖ ਲਿਖਣ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਅਵੰਤਿਕਾ ਸ਼ਰਮਾ ਨੇ ਪਹਿਲਾ ਸਥਾਨ, ਦਿਵਿਆ ਸ਼ਰਮਾ ਨੇ ਦੂਸਰਾ ਸਥਾਨ ਅਤੇ ਬਲਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਜਿਸ ਵਿਚ ਬਹੁਤ ਉਤਸਾਹ ਨਾਲ ਵਿਦਿਆਰਥਣਾ ਨੇ ਭਾਗ ਲਿਆ। ਉਸ ਤੋਂ ਬਾਦ ਸਕੂਲ ਦੀਆਂ ਵਿਦਿਆਰਥਣਾਂ ਵਿਚਕਾਰ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਜਸਲੀਨ ਕੌਰ ਨੇ ਪਹਿਲਾ ਸਥਾਨ, ਤਮੰਨਾ ਨੇ ਦੂਸਰਾ ਸਥਾਨ ਅਤੇ ਪ੍ਰਿਆ ਸਿੱਧੂ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਤ ਵਿੱਚ ਇਹਨਾਂ ਸਾਰੇ ਮੁਕਾਬਲਿਆਂ ਵਿਚੋਂ ਜੇਤੂ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਿੰਸੀਪਲ ਲਲਿਤਾ ਰਾਣੀ ਜੀ ਨੇ ਰੈਡਕਰਾਸ ਦਿਵਸ ਦੇ ਇਤਿਹਾਸ ਉੱਤੇ ਚਾਨਣਾ ਪਾਇਆ। ਉਹਨਾਂ ਨੇ ਵਿਦਿਆਰਥਣਾਂ ਨੂੰ ਵੱਧ ਤੋਂ ਵੱਧ ਰੈਡਕਰਾਸ ਦੀਆਂ ਗਤਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਤੇ ਰਵਿੰਦਰ ਕੌਰ, ਪ੍ਰਵੀਨ ਕੌਰ, ਪੁਨੀਤ, ਕੁੰਤੀ, ਸੁਨੀਤਾ, ਸੁਮਨ ਬਾਲਾ, ਨਰਿੰਦਰ ਸਿੰਘ, ਨਵਜੋਤ ਸਿੰਘ ਅਤੇ ਵਿਦਿਆਰਥਣਾਂ ਹਾਜਰ ਸਨ।

LEAVE A REPLY

Please enter your comment!
Please enter your name here