ਮਾਹਿਲਪੁਰ ਵਿਖੇ ਸਰਕਾਰੀ ਸਕੂਲ ਦਾ ਤੀਜਾ ਸਲਾਨਾ ਸਮਾਗਮ ਸਮੂਹ ਸਟਾਫ ਵਲੋਂ ਕਰਵਾਇਆ ਗਿਆ

ਮਾਹਿਲਪੁਰ (ਦ ਸਟੈਲਰ ਨਿਊਜ਼)। ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਬਰਾਂਚ ਕਲੋਨੀ ਮਾਹਿਲਪੁਰ ਵਿਖੇ ਸਕੂਲ ਦਾ ਤੀਜਾ ਸਲਾਨਾ ਸਮਾਗਮ ਹੈੱਡ ਟੀਚਰ ਸੂਰੇਖਾ ਰਾਣੀ ਤੇ ਸਮੂਹ ਸਟਾਫ ਵਲੋਂ  ਕਰਵਾਇਆ ਗਿਆ। ਸਮਾਗਮ ਵਿੱਚ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ  ਬੀ.ਪੀ.ਈ. ਓ ਤੀਰਥ ਰਾਮ, ਅਸਿਸਟੈਂਟ ਬੀ.ਪੀ.ਈ ਓ ਜਸਵੀਰ ਸਿੰਘ, ਐਮ ਆਈ ਐਸ ਕੋਆਰਡੀਨੇਟਰ ਗੁਰਜਿੰਦਰ ਸਿੰਘ ਬਨਵੈਤ, ਹਰਮਿੰਦਰ ਕੁਮਾਰ, ਪੰਕਜ ਵਰਮਾ, ਪਰਮਜੀਤ ਸਿੰਘ, ਬੀਬੀ ਨਿਰਮਲ ਕੌਰ ਬੱਧਣ, ਐਮ ਸੀ ਜੋਗਿੰਦਰ ਪਾਲ ਪਾਲੀ, ਸੰਤਾ ਸਿੰਘ, ਸਤਨਾਮ ਸਿੰਘ, ਚਰਨਜੀਤ ਸਿੰਘ ਸਮੇਤ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਾਜਰ ਸਨ।

Advertisements

ਮੁੱਖ ਮਹਿਮਾਨ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਵਲੋਂ ਰੀਬਨ ਕੱਟ ਕੇ ਸਮਾਗਮ ਦਾ ਉਦਘਾਟਨ ਕੀਤਾ ਗਿਆ ਤੇ ਕੰਪਿਊਟਰ ਲੈਬ ਦਾ ਨਿਰੀਖਣ ਵੀ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਵਲੋਂ ਸਿੱਖਿਆ ਦੇ ਖੇਤਰ ਵਿਚ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਬੱਚਿਆਂ ਵਲੋਂ  ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਆਈਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਤੇ ਬੱਚਿਆਂ ਨੂੰ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਡਮ ਭਾਰਤੀ, ਰਮਨਦੀਪ, ਨੀਲਮ ਰਾਣੀ, ਜਸਵੀਰ ਕੌਰ, ਕੁਲਵਿੰਦਰ ਕੌਰ, ਅਮਰਜੀਤ ਕੌਰ, ਅਨੂ ਰਾਣੀ, ਤਮੰਨਾ, ਕੁਲਦੀਪ ਕੌਰ ਸਮੇਤ ਬੱਚਿਆਂ ਦੇ ਮਾਤਾ ਪਿਤਾ ਹਾਜਰ ਸਨ।

LEAVE A REPLY

Please enter your comment!
Please enter your name here