ਕੁੰਡਲੀਆਂ ਚਾਹੇ ਨਾ ਮਿਲਾਵੋ‌, ਥੈਲੇਸੀਮੀਆ ਦਾ ਟੈਸਟ ਜ਼ਰੂਰ ਕਰਵਾਵੋ : ਡਾ. ਗੁਰਿੰਦਰਬੀਰ ਕੌਰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਥੈਲੇਸੀਮੀਆ ਇਕ ਜੈਨੇਟਿਕ ਰੋਗ ਹੈ,ਇਸ ਬਿਮਾਰੀ ਕਾਰਨ ਖੂਨ ਦੇ ਲਾਲ ਸੈੱਲ ਬਣਾਉਣ ਦੀ ਸ਼ਕਤੀ ਘੱਟ ਜਾਂਦੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਜ਼ਿਲ੍ਹਾ ਪੱਧਰੀ ਵਿਸ਼ਵ ਥੈਲਾਸੀਮੀਆ ਦਿਵਸ ਮੌਕੇ ਕਰਵਾਏ ਸੈਮੀਨਾਰ ਦੌਰਾਨ ਕੀਤਾ। ਉਨ੍ਹਾਂ ਮਹੱਤਵਪੂਰਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੀ ਵਾਰ ਵਿਸ਼ਵ ਥੈਲਾਸੀਮੀਆ ਦਿਵਸ 1994 ਵਿਚ ਮਨਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਵਾਰ “ਜਾਗਰੂਕ ਰਹੋ, ਸਾਂਝਾ ਕਰੋ, ਸੰਭਾਲ ਕਰੋ” ਥੀਮ ਤਹਿਤ ਵਿਸ਼ਵ ਥੈਲਾਸੀਮੀਆ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ 8 ਤੋ 14 ਮਈ ਤੱਕ ਅਜ਼ਾਦੀ ਦੇ ਅੰਮ੍ਰਿਤ ਮਹਾਂ ਉਤਸਵ ਤਹਿਤ ਮਨਾਇਆ ਜਾਵੇਗਾ। ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਥੈਲੇਸੀਮੀਆ ਪੀੜਤ ਮਰੀਜ਼ਾਂ ‘ਚ ਖੂਨ ਦੀ ਬਹੁਤ ਕਮੀ ਹੋ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਵਾਰ-ਵਾਰ ਬਲਡ ਚੜ੍ਹਨਾ ਪੈਂਦਾ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ” ਆਪਣੇ ਬੱਚਿਆਂ ਦਾ ਵਿਆਹ ਕਰਨ ਲੱਗਿਆਂ ਭਾਵੇਂ ਕੁੰਡਲੀਆਂ ਮਿਲਾਵੋ ਚਾਹੇ ਨਾ ਮਿਲਾਵੋ ਪਰ ਵਿਆਹ ਤੋਂ ਪਹਿਲਾਂ ਉਨ੍ਹਾਂ ਦਾ ਥੈਲੇਸੀਮੀਆ ਦਾ ਟੈਸਟ ਜ਼ਰੂਰ ਕਰਵਾਵੋ” ਤਾਂ ਜ਼ੋ ਅਸੀਂ ਸਿਹਤਮੰਦ ਸਮਾਜ ਦੀ ਸਿਰਜਣਾ ‘ਚ ਆਪਣਾ ਯੋਗਦਾਨ ਪਾ ਸਕੀਏ। ਲੋਕਾਂ ਨੂੰ ਇਸ ਬਿਮਾਰੀ ਤੋਂ ਜਾਗਰੂਕ ਕਰਨ ਲਈ ਹੀ ਇਹ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਡੀਐਮਸੀ ਡਾ ਸੰਦੀਪ ਭੋਲਾ, ਡੀਆਈਓ ਡਾ ਰਣਦੀਪ ਸਿੰਘ, ਐਸਐਮਓ ਡਾ ਸੰਦੀਪ ਧਵਨ,ਡਾ ਪ੍ਰੇਮ, ਮਾਸ ਮੀਡੀਆ ਅਫ਼ਸਰ ਰਾਜ ਰਾਣੀ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਬੀਈਈ ਰਵਿੰਦਰ ਜੱਸਲ ਨੇ ਵੀ ਸੰਬੋਧਨ ਕੀਤਾ।

Advertisements

ਸਰੀਰਕ ਵਾਧੇ ਤੇ ਵਿਕਾਸ ‘ਚ ਦੇਰੀ, ਜ਼ਿਆਦਾ ਕਮਜ਼ੋਰੀ ਤੇ ਥਕਾਨ, ਚਿਹਰੇ ਦੀ ਬਨਾਵਟ ‘ਚ ਬਦਲਾਅ, ਗਾੜ੍ਹਾ ਪਿਸ਼ਾਬ, ਚਮੜੀ ਦਾ ਪੀਲਾ ਪੈਣਾ, ਜਿਗਰ ਤੇ ਤਿੱਲੀ ਦਾ ਵੱਧਣਾ ਥੈਲੇਸੀਮੀਆ ਦਾ ਇਲਾਜ, ਮਰੀਜ਼ ਨੂੰ ਹਰ 15-20 ਦਿਨਾਂ ਬਾਅਦ ਸਾਰੀ ਉਮਰ ਖੂਨ ਚੜਾਉਣ ਦੀ ਜ਼ਰੂਰਤ ਪੈਂਦੀ ਹੈ। ਇਸ ਦੀ ਜਾਂਚ ਲਈ ਐਚ.ਪੀ.ਐਲ.ਸੀ ਮਸ਼ੀਨਾਂ ਰਾਹੀਂ ਖੂਨ ਦਾ “HBA2” ਟੈਸਟ ਸੂਬੇ ਦੇ ਤਿੰਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ਦੇ ਨਾਲ ਨਾਲ ਏਮਜ਼ ਬਠਿੰਡਾ ਤੇ ਸਰਕਾਰੀ ਹਸਪਤਾਲ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਵੀ ਕੀਤਾ ਜਾਂਦਾ ਹੈ। ਥੈਲੇਸੀਮੀਆ ਤੋਂ ਬਚਾਅ, ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਥੈਲੇਸੀਮੀਆ ਦਾ ਟੈਸਟ, ਗਰਭਵਤੀ ਔਰਤਾਂ,ਖਾਸ ਤੌਰ ‘ਤੇ ਪਹਿਲੀ ਤਿਮਾਹੀ ‘ਚ, ਵਿਆਹਯੋਗ ਤੇ ਵਿਆਹੇ ਜੋੜੇ ਦਾ ਟੈਸਟ ਜ਼ਰੂਰ ਕਰਵਾਇਆ ਜਾਵੇ। ਅਨੀਮੀਆ ਦਾ ਇਲਾਜ ਕਰਨ ਦੇ ਬਾਵਜੂਦ ਖੂਨ ਦੀ ਮਾਤਰਾ ਨਾ ਵੱਧਦੀ ਹੋਵੇ। ਅੱਜ ਹੀ ਆਪਣਾ ਥੈਲੈਸੀਮੀਆ ਜਾਂਚ ਲਈ ਖੂਨ ਦਾ ਟੈਸਟ ਕਰਵਾਓ ਅਤੇ ਆਪਣੇ ਆਉਣ ਵਾਲੇ ਬੱਚਿਆਂ ਦੀ ਜ਼ਿੰਦਗੀ ਨੂੰ ਥੈਲੇਸੀਮੀਆ ਤੋਂ ਬਚਾਓ। ਥੈਲੇਸੀਮੀਆ ਦੀ ਕਿਸਮ ਥੈਲੇਸੀਮੀਆ ਦੋ ਤਰ੍ਹਾਂ ਦਾ ਹੁੰਦਾ ਹੈ। ਮਾਈਨਰ ਥੈਲੇਸੀਮੀਆ ਜਾਂ ਮੇਜਰ ਥੈਲੇਸੀਮੀਆ। ਜੇਕਰ ਕਿਸੇ ਔਰਤ ਜਾਂ ਫਿਰ ਪੁਰਸ਼ ਦੇ ਸਰੀਰ ‘ਚ ਮੌਜੂਦ ਕ੍ਰੋਮੋਜੋਮ ਖ਼ਰਾਬ ਹੋ ਜਾਂਦੇ ਹਨ ਤਾਂ ਬੱਚਾ ਮਾਇਨਰ ਥੈਲੇਸੀਮੀਆ ਦਾ ਸ਼ਿਕਾਰ ਬਣ ਜਾਂਦਾ ਹੈ, ਪਰ ਜੇਕਰ ਔਰਤ ਅਤੇ ਮਰਦ ਦੋਵਾਂ ਦੇ ਕ੍ਰੋਮੋਜੋਮ ਖ਼ਰਾਬ ਹੋ ਜਾਂਦੇ ਹਨ ਤਾਂ ਬੱਚਾ ਮੇਜਰ ਥੈਲੇਸੀਮੀਆ ਦਾ ਮਰੀਜ਼ ਬਣ ਜਾਂਦਾ ਹੈ ਅਤੇ ਅਜਿਹੀ ਸਥਿਤੀ ‘ਚ ਬੱਚੇ ਦੇ ਜਨਮ ਲੈਣ ਤੋ 6 ਮਹੀਨੇ ਬਾਅਦ ਖੂਨ ਬਣਨਾ ਬੰਦ ਹੋ ਜਾਂਦਾ ਅਤੇ ਵਾਰ-ਵਾਰ ਖੂਨ ਚੜ੍ਹਾਉਣਾ ਦੀ ਜ਼ਰੂਰਤ ਪੈਂਦੀ ਹੈ। ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਹਰ ਥੈਲੇਸੀਮੀਆ ਮਰੀਜ਼ ਨੂੰ ਸਰਕਾਰੀ ਬਲੱਡ ਬੈਂਕਾਂ ਵੱਲੋਂ ਮੁਫ਼ਤ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ। ਆਰਬੀਐਸਕੇ ਅਧੀਨ ਆਂਗਣਵਾੜੀ ਕੇਂਦਰਾਂ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ 0-18 ਸਾਲ ਤੱਕ ਦੇ ਬੱਚਿਆਂ ਵਿੱਚ ਅਨੀਮੀਆ ਜਾਂਚ ਲਈ ਖੂਨ ਦੇ ਸਾਲਾਨਾ ਟੈਸਟ ਤੇ ਇਲਾਜ ਮੁਫ਼ਤ ਕੀਤੇ ਜਾਂਦੇ ਹਨ।

LEAVE A REPLY

Please enter your comment!
Please enter your name here