ਤਲਵਾੜਾ ਦੇ ਸਰਕਾਰੀ ਕਾਲਜ ਦੀ ਕੰਟੀਨ ਵਿੱਚ ਵਿਦਿਆਰਥਣ ਨੂੰ ਦੋਸਤ ਵਲੋਂ ਦਿੱਤਾ ਗਿਆ ਧੋਖੇ ਨਾਲ ਨਸ਼ਾ

ਤਲਵਾੜਾ(ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਵੀਰਵਾਰ ਨੂੰ ਮਹੰਤ ਰਾਮ ਪ੍ਰਕਾਸ਼ ਦਾਸ ਸਰਕਾਰੀ ਕਾਲਜ ਤਲਵਾੜਾ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ। ਜਦੋਂ ਕਾਲਜ ਦੀ ਕੰਟੀਨ ਵਿੱਚ ਇੱਕ ਵਿਦਿਆਰਥਣ ਨੂੰ ਧੋਖੇ ਨਾਲ ਨਸ਼ਾ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ। ਪੀੜਤ ਵਿਦਿਆਰਥਣ ਨੇ ਦੱਸਿਆ ਕਿ ਬੁੱਧਵਾਰ ਨੂੰ ਜਦੋਂ ਉਹ ਆਪਣੇ ਇਕ ਦੋਸਤ ਲੜਕੇ ਨਾਲ ਕੰਟੀਨ ਵਿੱਚ ਕੋਫੀ ਪੀਣ ਲਈ ਬੈਠੀ ਸੀ। ਕੰਟੀਨ ਵਾਲੇ ਦੀ ਮਿਲੀਭੁਗਤ ਨਾਲ ਉਕਤ ਦੋਸਤ ਲੜਕੇ ਵਲੋਂ ਕੋਈ ਨਸ਼ੀਲਾ ਪਦਾਰਥ ਕੋਫੀ ਵਿੱਚ ਮਿਲਾ ਕੇ ਉਸ ਨੂੰ ਪਿਲਾਇਆ ਗਿਆ।

Advertisements

ਜਿਸ ਕਾਰਨ ਉਸ ਨੂੰ ਥੋੜ੍ਹੇ ਹੀ ਸਮੇਂ ਵਿਚ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਘਰ ਜਾ ਕੇ ਉਸ ਦੀ ਹਾਲਤ ਵਿਗੜ ਗਈ। ਜਿਸ ਕਾਰਨ ਉਸ ਦੀ ਹਾਲਤ ਇਸ ਤਰ੍ਹਾਂ ਖਰਾਬ ਹੋ ਗਈ ਜਿਵੇਂ ਉਸ ਨੇ ਕੋਈ ਨਸ਼ਾ ਪੀ ਲਿਆ ਹੋਵੇ। ਜਦੋਂ ਉਸ ਨੇ ਆਪਣੇ ਉਕਤ ਦੋਸਤ ਨੂੰ ਫੋਨ ਤੇ ਆਪਣਾ ਹਾਲ ਦੱਸਿਆ ਤੇ ਉਸ ਨੇ ਕਿਹਾ ਕਿ ਉਹ ਕੋਈ ਮਿੱਠੀ ਚੀਜ਼ ਨਾ ਖਾਵੇ ਕੇਵਲ ਨਿੰਬੂ ਪਾਣੀ ਹੀ ਪੀਵੇ। ਇਸ ਤੋਂ ਬਾਅਦ ਕੰਟੀਨ ਵਾਲੇ ਲੜਕੇ ਦਾ ਵੀ ਉਸ ਨੂੰ ਫੋਨ ਆਈਆ ਤੇ ਉਸ ਵਲੋਂ ਉਸਦਾ ਹਾਲ-ਚਾਲ ਪੁੱਛਿਆ ਗਿਆ ਅਤੇ ਆਪਣੀ ਸੇਹਤ ਦਾ ਬਚਾਅ ਕਰਨ ਲਈ ਕਿਹਾ ਗਿਆ। ਸਵੇਰੇ ਆ ਕੇ ਉਸ ਨੇ ਇਸ ਸਬੰਧੀ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਤਾਂ ਪ੍ਰਿੰਸੀਪਲ ਉਸ ਸਮੇਂ ਕਿਸੇ ਮੀਟਿੰਗ ਵਿੱਚ ਰੁੱਝੇ ਹੋਏ ਸਨ। ਜਿਸ ਤੋਂ ਬਾਅਦ ਪ੍ਰਿੰਸੀਪਲ ਨੇ ਉਸ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਕੰਟੀਨ ਵਿੱਚੋਂ ਠੇਕਾ ਵਾਪਸ ਲੈ ਲਿਆ ਅਤੇ ਉਕਤ ਦੋਸਤ ਲੜਕੇ ਨੂੰ ਵੀ ਕਾਲਜ ਤੋਂ ਬਾਹਰ ਦਾ ਰਸਤਾ ਦਿਖਾ ਕੇ, ਪੁਰੇ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ਼ ਕਰਵਾਈ ਕਰਨ ਦੀ ਸਿਫਾਰਿਸ਼ ਕਰ ਦਿੱਤੀ ਹੈ। ਮੌਕੇ ‘ਤੇ ਪਹੁੰਚੀ ਤਲਵਾੜਾ ਪੁਲਸ ਨੇ ਸਾਰਾ ਮਾਮਲਾ ਦੇਖਿਆ, ਖਬਰ ਲਿਖੇ ਜਾਣ ਤੱਕ , ਪੁਲਿਸ ਲੜਕੀ ਦੇ ਅਤੇ ਉਕਤ ਦੋਵਾਂ ਲੜਕੇਆਂ ਦੇ ਬਿਆਨ ਲੈਣ ਦੀ ਕਾਰਵਾਈ ਕਰ ਰਹੀ ਸੀ। ਜਿਕਰਯੋਗ ਹੈ ਕਿ ਤਲਵਾੜਾ ਕਾਲਜ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ।ਪਰ ਕਾਲਜ ਪ੍ਰਸ਼ਾਸਨ ਨੇ ਹਾਲੇ ਤੱਕ ਵੀ ਉਨ੍ਹਾਂ ਤੋਂ ਕੋਈ ਵੀ ਸਬਕ ਨਹੀਂ ਲਿਆ ਹੈ। ਹੁਣ ਕਾਲਜ ਪ੍ਰਸ਼ਾਸਨ ਨੂੰ ਕਾਲਜ ਕੈਂਪਸ ਦੇ ਅੰਦਰ ਤਿੱਖੀ ਨਜ਼ਰ ਰੱਖਣ ਦੀ ਲੋੜ ਹੈ। 

LEAVE A REPLY

Please enter your comment!
Please enter your name here