ਪੀੜਤ ਮਹਿਲਾ ਨੇ ਪੁਲਿਸ ਅਤੇ ਸ਼ਰਾਬ ਠੇਕੇਦਾਰਾਂ ਤੇ ਲਾਏ ਦੋਸ਼, ਬਿਨਾ ਪ੍ਰਮਿਸ਼ਨ ਤੋ ਘਰ ਦੀ ਤਲਾਸ਼ੀ, 13 ਸਾਲਾਂ ਬੱਚੀ ਨਾਲ ਕੀਤਾ ਦੁਰਵਿਹਾਰ

ਨਾਭਾ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਕੁਮਾਰ। ਭਾਦਸੋਂ ਦੀ ਰਹਿਣ ਵਾਲੀ ਪ੍ਰਿਆ ਸਿੰਗਲਾ ਨਾਂ ਦੀ ਔਰਤ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਇਹ ਦੋਸ਼ ਲਾਏ ਹਨ ਕਿ ਉਸ ਦੇ ਘਰ ਵਿਚ ਸਥਾਨਕ ਪੁਲੀਸ ਅਤੇ ਸ਼ਰਾਬ ਦੇ ਕੁਝ ਠੇਕੇਦਾਰਾਂ ਵੱਲੋਂ ਉਸ ਦੇ ਘਰ ਵਿਚ ਰਾਤ ਸਮੇਂ ਆ ਕੇ ਰੇਡ ਕੀਤੀ ਗਈ ਅਤੇ ਫਰੋਲਾ ਫਰਾਲੀ ਕੀਤੀ ਗਈ ਪ੍ਰਿਆ ਸਿੰਗਲਾ ਨੇ ਦੱਸਿਆ ਕਿ ਉਸ ਦਾ ਘਰਵਾਲਾ ਕਿਸੇ ਸ਼ਰਾਬ ਦੇ ਠੇਕੇ ਉਤੇ ਕੰਮ ਕਰਦਾ ਹੈ ਅਤੇ ਜਿਸ ਤੋਂ ਬਾਅਦ ਇਕ ਭਿੰਦੇ ਨਾਂ ਦੇ ਵਿਅਕਤੀ ਵੱਲੋਂ ਉਸ ਦੇ ਘਰ ਠੇਕੇਦਾਰਾਂ ਦੇ ਪੁਲੀਸ ਨਾਲ ਮਿਲੀਭੁਗਤ ਕਰਕੇ ਰੇਡ ਕਰਵਾਈ ਗਈ ਹੈ। ਉਸ ਨੇ ਕਿਹਾ ਕਿ ਮੇਰੇ ਉੱਤੇ ਸ਼ਰਾਬ ਵੇਚਣ ਦਾ ਦੋਸ਼ ਲਾ ਕੇ ਮੇਰੇ ਘਰ ਵਿਚ ਕੁਝ ਪੁਲੀਸ ਮੁਲਾਜ਼ਮ ਅਤੇ ਠੇਕੇਦਾਰ ਦੇ ਕੁਝ ਵਿਅਕਤੀ ਮੇਰੇ ਘਰ ਦਾਖ਼ਲ ਹੁੰਦੇ ਹਨ ਅਤੇ ਫਰੋਲਾ ਫਰਾਲੀ ਤੋਂ ਬਾਅਦ ਪੁਲੀਸ ਮੁਲਾਜ਼ਮ ਅਤੇ ਠੇਕੇਦਾਰ ਦੇ ਕੁਝ ਵਿਅਕਤੀ ਉਸ ਦੇ ਘਰ ਵਿਚ ਪਈ ਲੋਨ ਦੀ ਰਕਮ ਅਤੇ ਕੁਝ ਗਹਿਣੇ ਲੈ ਕੇ ਚਲੇ ਗਏ ਹਨ।

Advertisements

ਪ੍ਰੀਆ ਸਿੰਗਲਾ ਨਾਂ ਦੀ ਔਰਤ ਨੇ ਦੋਸ਼ ਲਾਇਆ ਕਿ ਉਸ ਨੇ ਕੁਝ ਦਿਨ ਪਹਿਲਾਂ ਹੀ ਐਚਡੀਐਫਸੀ ਬੈਂਕ ਤੋਂ ਲੋਨ ਲਿਆ ਸੀ ਲੋਨ ਦੀ ਰਕਮ ਉਸ ਦੇ ਘਰ ਵਿੱਚ ਹੀ ਪਈ ਸੀ ਪ੍ਰੰਤੂ ਜਦੋਂ ਪੁਲੀਸ ਅਤੇ ਠੇਕੇਦਾਰ ਨੇ ਉਸ ਦੇ ਘਰ ਰੇਡ ਕੀਤੀ ਤਾਂ ਉਸ ਦੀ ਰਕਮ ਅਤੇ ਗਹਿਣੇ ਲੈ ਕੇ ਚਲੇ ਗਏ ਹਨ ਉਸ ਨੇ ਕਿਹਾ ਕਿ ਜਾਂਦੇ ਹੋਏ ਉਹ ਮੈਨੂੰ ਧਮਕੀ ਵੀ ਦੇ ਗਏ ਹਨ ਕਿ ਜੇ ਤੂੰ ਮੂੰਹ ਖੋਲ੍ਹਿਆ ਤਾਂ ਇਸ ਦਾ ਨਤੀਜਾ ਮਾੜਾ ਹੋਵੇਗਾ ਨਾਲੇ ਅਤੇ ਤੇਰੇ ਪਤੀ ਦਾ ਪਤਾ ਨਹੀਂ ਲੱਗਣਾ ਉਹ ਕਿੱਥੇ ਚਲਾ ਗਿਆ । ਉਸ ਨੇ ਇਹ ਵੀ ਦੋਸ਼ ਲਾਇਆ ਕਿ ਮੇਰੀ ਤੇਰਾਂ ਸਾਲ ਦੀ ਮੇਰੇ ਘਰ ਵਿੱਚ ਮੇਰੇ ਨਾਲ ਸੀ ਤਾਂ ਪੁਲਸ ਕਰਮਚਾਰੀਆਂ ਅਤੇ ਕੁਝ ਵਿਅਕਤੀਆਂ ਨੇ ਮੇਰੀ ਕੁੜੀ ਨਾਲ ਵੀ ਦੁਰਵਿਵਹਾਰ ਕੀਤਾ। ਉਸ ਨੇ ਕਿਹਾ ਕਿ ਸੰਬੰਧੀ ਪਾਸੋਂ ਥਾਣੇ ਵਿਚ ਸ਼ਿਕਾਇਤ ਕੀਤੀ ਗਈ ਪ੍ਰੰਤੂ ਪੁਲੀਸ ਨੇ ਕੋਈ ਕਾਰਵਾਈ ਅਜੇ ਤੱਕ ਨਹੀਂ ਕੀਤੀ ਅਤੇ ਪੁਲੀਸ ਉਸ ਨੂੰ ਇਹ ਮਾਮਲਾ ਠੰਢੇ ਬਸਤੇ ਵਿਚ ਪਾਉਣ ਲਈ ਆਖ ਰਹੀ ਹੈ। ਦੂਜੇ ਪਾਸੇ ਥਾਣਾ ਭਾਦਸੋਂ ਦੀ ਇੰਚਾਰਜ ਨੇ ਕਿਹਾ ਕਿ ਔਰਤ ਵੱਲੋਂ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ ਪੁਲੀਸ ਕਰਮਚਾਰੀ ਵੱਲੋਂ ਉਸਦੇ ਘਰ ਦੀ ਚੈਕਿੰਗ ਕੀਤੀ ਗਈ ਸੀ ਕਿਉਂਕਿ ਉਸ ਔਰਤ ਉੱਤੇ ਸ਼ਰਾਬ ਵੇਚਣ ਦੇ ਦੋਸ਼ ਲੱਗ ਰਹੇ ਸਨ ਜਿਸ ਤੋਂ ਬਾਅਦ ਪੁਲਸ ਨੇ ਚੈਕਿੰਗ ਕੀਤੀ ਪ੍ਰੰਤੂ ਕੋਈ ਵੀ ਪੁਲਸ ਮੁਲਾਜ਼ਮ ਉਸ ਦੇ ਘਰ ਵਿੱਚ ਦਾਖਲ ਹੋਇਆ ਉਸ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ਤੇ ਪੁਲੀਸ ਆਪਣੀ ਕਾਰਵਾਈ ਕਰ ਰਹੀ ਹੈ ਫਿਰ ਵੀ ਜੇ ਕੋਈ ਦੋਸ਼ੀ ਹੋਇਆ ਤਾਂ ਕੋਈ ਬਖ਼ਸ਼ਿਆ ਨਹੀਂ ਜਾਵੇਗਾ।

LEAVE A REPLY

Please enter your comment!
Please enter your name here