ਜਿਲੇ ਦੇ ਸਾਰੇ ਬੀ.ਡੀ.ਪੀ.ਓਜ਼ ਦਫ਼ਤਰਾਂ ਵਿੱਚ ਪਲੇਸਮੈਂਟ ਕੈਂਪ ਸਫ਼ਲਤਾ ਪੂਰਵਕ ਸੰਪਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਈਸ਼ਾ ਕਾਲੀਆ ਆਈ.ਏ.ਐਸ ਜੀ ਦੀ ਗਤੀਸ਼ੀਲ ਅਗਵਾਈ ਤਹਿਤ ਜਿਲਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਹੁਸ਼ਿਆਰਪੁਰ ਵਲੋਂ ਜਿਲੇ ਵਿੱਚ ਪੈਂਦੇ ਸਾਰੇ ਬੀ.ਡੀ.ਪੀ.ਓ ਦਫ਼ਤਰਾਂ ਵਿੱਚ ਛਜ਼ਛ ਕੰਪਨੀ ਵਲੋਂ ਸਕਿਉਰਟੀ ਗਾਰਡਾਂ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਏ ਗਏ।

Advertisements

ਇਸ ਕੜੀ ਵਿੱਚ ਅੱਜ ਬੀ.ਡੀ.ਪੀ.ਓ ਦਫ਼ਤਰ ਭੂੰਗਾ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਕੜਾਕੇ ਦੀ ਸਰਦੀ ਹੋਣ ਦੇ ਬਾਵਜੂਦ ਵੀ ਨੌਜੁਆਨਾ ਵਲੋਂ ਵੱਧ ਚੜਕੇ ਭਾਗ ਲਿਆ ਗਿਆ। ਇਸ ਕੈਂਪ ਵਿੱਚ ਵਿਦਿਅਕ ਅਤੇ ਸ਼ਰੀਰਕ ਯੋਗਤਾਵਾਂ ਨੂੰ ਪੂਰੀਆ ਕਰਦੇ ਹੋਏ ਲਗਭਗ 35 ਨੌਜੁਆਨਾ ਨੂੰ ਸਿਲੈਕਟ ਕਰਦੇ ਹੋਏ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਜਿਲੇ ਦੇ ਸਾਰੇ 10 ਬਲਾਕਾਂ ਵਿੱਚ ਇਸ ਕੰਪਨੀ ਵਲੋਂ 128 ਵਿਦਿਆਰਥੀਆਂ ਦੀ ਸਕਿਉਰਟੀ ਗਾਰਡ ਵਜੋਂ ਚੋਣ ਕੀਤੀ ਗਈ।

LEAVE A REPLY

Please enter your comment!
Please enter your name here