ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਇੰਗਲੈਂਡ ਅਤੇ ਕੈਨੇਡਾ ਦੌਰੇ ਤੇ ਰਵਾਨਾ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਸ਼੍ਰੋਮਣੀ ਅਕਾਲੀ ਦਲ ਸਯੁੰਕਤ (ਢੀਂਡਸਾ) ਜ਼ਿਲਾ ਕਪੂਰਥਲਾ ਦੇ ਪ੍ਰਧਾਨ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਆਪਣੇ 5 ਮਹੀਨੇ ਦੇ ਟੂਰ ਤੇ ਅੱਜ ਇੰਗਲੈਂਡ, ਕਨੈਡਾ ਅਤੇ ਅਮਰੀਕਾ ਰਵਾਨਾ ਹੋ ਗਏ ਹਨ। ਇਥੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੇ ਦੱਸਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਸਯੁੰਕਤ ਦੇ ਪ੍ਰਧਾਨ ਸ.ਸੁਖਦੇਵ ਸਿੰਘ ਢੀਂਡਸਾ ਜੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਪਹਿਲਾਂ ਇੰਗਲੈਂਡ ਵਿੱਚ ਆਪਣੀ ਪਾਰਟੀ ਦੇ ਪ੍ਰਚਾਰ ਲਈ ਦਿਨ ਰਾਤ ਇੱਕ ਕਰਨਗੇ। ਲੰਡਨ ਅਤੇ ਬਰਮਿੰਘਮ ਸਥਿਤ ਗੁਰਦੁਆਰਾ ਵਿੱਚ ਉਹ ਆਪਣੀ ਪਾਰਟੀ ਦਾ ਉਦੇਸ਼ ਮਨੋਰਥ ਰੱਖਣਗੇ। ਜਥੇਦਾਰ ਸਾਹੀ 7 ਸਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਰਹੇ ਹਨ। ਉਹ ਹਮੇਸ਼ਾ ਬਾਦਲਾਂ ਦੇ ਖਿਲਾਫ ਰੱਜ ਕੇ ਬੋਲਦੇ ਹਨ। ਲੱਗਭਗ ਸਾਰੇ ਗੁਰਦੁਆਰਿਆਂ ਵਿੱਚ ਉਨ੍ਹਾਂ ਦੇ ਭਾਸ਼ਣ ਦਾ ਲਾਇਵ ਟੈਲੀਕਾਸਟ ਕੀਤੇ ਜਾਣਗੇ।
ਸ੍ਰੀ ਆਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਤੋਂ ਬਾਅਦ ਉਹ ਦੂਸਰੇ ਬੁਲਾਰੇ ਹਨ,ਜੋ ਪਿਛਲੇ 11 ਸਾਲਾਂ ਤੋਂ ਬਾਦਲ ਪ੍ਰੀਵਾਰ ਦੇ ਖਿਲਾਫ ਰੱਜ ਕੇ ਬੋਲਦੇ ਆ ਰਹੇ ਹਨ। ਉਨ੍ਹਾਂ ਦੇ ਸਾਰੇ ਭਾਸ਼ਨਾਂ ਨੂੰ ਲਾਈਵ ਟੈਲੀਕਾਸਟ ਕੀਤਾ ਜਾਂਦਾ ਰਿਹਾ ਹੈ। ਉਹ ਪਹਿਲਾਂ ਵੀ 2018 ਵਿੱਚ ਇੰਗਲੈਂਡ, ਕਨੈਡਾ ਅਤੇ ਅਮਰੀਕਾ ਦੇ ਦੌਰਿਆਂ ਦੌਰਾਨ ਰੱਜ ਕੇ ਬਾਦਲ ਪਰਿਵਾਰ ਖਿਲਾਫ ਬੋਲ ਚੁੱਕੇ ਹਨ, ਜਿਨ੍ਹਾਂ ਨੂੰ ਲਾਈਵ ਟੈਲੀਕਾਸਟ ਕੀਤਾ ਗਿਆ ਸੀ। ਜਥੇਦਾਰ ਸਾਹੀ ਆਪਣੇ ਭਾਸ਼ਣਾ ਦੌਰਾਨ ਇਹੀ ਗੱਲ ਗੱਜ ਵੱਜ ਕੇ ਕਹਿੰਦੇ ਹਨ ਕਿ ਸਾਡੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁੱਖ ਦੋ ਨਿਸ਼ਾਨ ਸਾਹਿਬ ਲਗਾ ਕਿ ਜਿੱਥੇ ਮੀਰੀ ਪੀਰੀ ਦਾ ਸੰਦੇਸ਼ ਦਿੱਤਾ ਸੀ, ਉਥੇ ਧਰਮ ਨੂੰ ਉੱਚਾ ਅਤੇ ਸਿਆਸਤ ਨੂੰ ਨੀਵਾਂ ਕਰਾਰ ਦਿੱਤਾ ਸੀ। ਪਰ ਬਾਦਲ ਪ੍ਰੀਵਾਰ ਨੇ ਰਾਜਨੀਤੀ ਨੂੰ ਉੱਚਾ ਸਥਾਨ ਦਿੱਤਾ ਅਤੇ ਧਰਮ ਤੇ ਆਪਣੇ ਪਰਿਵਾਰ ਦਾ ਕਬਜ਼ਾ ਕੀਤਾ ਹੋਇਆ ਹੈ। ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਿਧਾਂਤਾਂ ਦੇ ਬਿਲਕੁਲ ਉਲਟ ਹੈ। ਜਥੇਦਾਰ ਸਾਹੀ ਨੇ ਕਿਹਾ ਕਿ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਰਾਜਨੀਤੀ ਤੋਂ ਇਨ੍ਹਾਂ ਗ਼ਦਾਰਾਂ ਦਾ ਲੱਕ ਤੋੜ ਦਿੱਤਾ ਹੈ। ਹੁਣ ਸ੍ਰੀ ਆਕਾਲ ਤਖਤ ਤੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹਨਾਂ ਦਾ ਕਬਜ਼ਾ ਛੁਡਾਉਣ ਲਈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਸਹਾਈ ਹੋਣਗੇ। ਜਥੇਦਾਰ ਸਾਹੀ ਨੇ ਕਿਹਾ ਕਿ ਉਹ ਆਪਣੇ ਇੱਕ ਮਹੀਨੇ ਦੇ ਇੰਗਲੈਂਡ ਦੌਰੇ ਤੋਂ ਬਾਅਦ ਕਨੇਡਾ ਰਵਾਨਾ ਹੋਣਗੇ ਜਿੱਥੇ ਉਹ ਸਰੀ ਅਤੇ ਕੈਲਗਰੀ ਦਾ ਦੌਰਾ ਕਰਨਗੇ। ਇੰਗਲੈਂਡ ਦੀ ਤਰਜ਼ ਤੇ ਉਹ ਕਨੇਡਾ ਵੀ ਬਾਦਲਾਂ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਾਉਣ ਲਈ ਅਪੀਲਾਂ ਕਰਨਗੇ।

Advertisements

ਜਥੇਦਾਰ ਸਾਹੀ ਨੇ ਦੱਸਿਆ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਭਾਈ ਰਣਜੀਤ ਸਿੰਘ, ਭਾਈ ਮੋਹਕਮ ਸਿੰਘ,ਭਾਈ ਬਲਦੇਵ ਸਿੰਘ ਵਡਾਲਾ,ਸ.ਸੁਖਦੇਵ ਸਿੰਘ ਢੀਂਡਸਾ ਅਤੇ ਸ.ਰਵੀਇੰਦਰ ਸਿੰਘ ਜੀ ਅਗਵਾਈ ਹੇਠ ਬਣ ਰਹੀ ਕਮੇਟੀ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਣਗੇ। ਜਥੇਦਾਰ ਸਾਹੀ ਨੇ ਕਿਹਾ ਕਿ ਬਾਦਲ ਪ੍ਰੀਵਾਰ ਤੋਂ ਧਰਮ ਨੂੰ ਬਚਾਉਣ ਲਈ ਇੱਕੋ ਇੱਕ ਨਿਸ਼ਾਨਾ ਹੈ ਕਿ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਬੜੇ ਜ਼ਬਰਦਸਤ ਤਰੀਕੇ ਨਾਲ ਹਰਾਇਆ ਜਾਵੇ। ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਜਥੇਦਾਰ ਸਾਹੀ ਨੇ ਕਿਹਾ ਕਿ ਕਨੇਡਾ ਵਿੱਚ ਵੀ ਉਹ ਪਹਿਲਾਂ ਦੀ ਤਰ੍ਹਾਂ ਲਾਈਵ ਭਾਸ਼ਣ ਦੇਣਗੇ ਅਤੇ ਵਿਦੇਸ਼ੀ ਸੰਗਤਾਂ ਨੂੰ ਇੱਕ ਇਮਾਨਦਾਰ, ਬੇਦਾਗ਼ ਸ਼ਖਸੀਅਤ ਸ.ਸੁਖਦੇਵ ਸਿੰਘ ਜੀ ਢੀਂਡਸਾ ਨਾਲ ਜੋੜਣ ਦਾ ਸਫ਼ਲ ਯਤਨ ਕਰਨਗੇ। ਜਥੇਦਾਰ ਸਾਹੀ ਨੇ ਦੱਸਿਆ ਕਿ ਕਨੇਡਾ ਦੇ ਦੌਰੇ ਦੌਰਾਨ ਉਹ ਸਰੀ ਦੇ ਛੇ ਗੂਰੂ ਘਰਾਂ ਵਿੱਚ ਲਾਈਵ ਟੈਲੀਕਾਸਟ ਜ਼ਰੀਏ ਬਾਦਲ ਪ੍ਰੀਵਾਰ ਦੇ ਪਰਖੱਚੇ ਉਡਾਉਣਗੇ। ਇਸ ਤੋਂ ਬਾਅਦ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਆਪਣੇ ਅਮਰੀਕਾ ਦੌਰੇ ਤੇ ਰਵਾਨਾ ਹੋਣਗੇ। ਉਥੋਂ ਕੈਲਫੋਰਨੀਆ ਵਿਚ ਸਥਿਤ ਸਾਰੇ ਗੁਰਦੁਆਰਿਆਂ ਵਿੱਚ ਉਨ੍ਹਾਂ ਨੂੰ ਲਾਈਵ ਟੈਲੀਕਾਸਟ ਪ੍ਰੋਗਰਾਮ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਜਥੇਦਾਰ ਸਾਹੀ ਵਾਪਸੀ ਵੇਲੇ ਵੀ ਕਨੇਡਾ ਇੰਗਲੈਂਡ ਰਾਹੀਂ ਆਉਣਗੇ ਅਤੇ ਜਿੱਥੇ ਕਿਤੇ ਉਹ ਸਮਝਣਗੇ ਕਿ ਕੋਈ ਬਾਦਲ ਪ੍ਰੀਵਾਰ ਖਿਲਾਫ ਬੋਲਣ ਦੀ ਕਸਰ ਰਹਿ ਗਈ ਹੋਵੇਗੀ ਉਸ ਨੂੰ ਪੂਰਾ ਕਰਨਗੇ। ਇਥੇ ਵਰਨਣਯੋਗ ਹੈ ਕਿ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਪੂਰੇ 21 ਸਾਲ ਸ਼੍ਰੋਮਣੀ ਯੂਥ ਅਕਾਲੀ ਦਲ ਜ਼ਿਲਾ ਕਪੂਰਥਲਾ ਦੇ ਪ੍ਰਧਾਨ ਰਹੇ ਹਨ ਅਤੇ 7 ਸਾਲ ਸ਼੍ਰੋਮਣੀ ਅਕਾਲੀ ਦਲ ਦੇ ਚੀਫ ਸਪੋਕਸਮੈਨ ਵੀ ਰਹੇ ਹਨ। ਫਰਵਰੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਹ ਆਪਣੇ ਹਲਕੇ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਸਯੁੰਕਤ (ਢੀਂਡਸਾ) ਵੱਲੋਂ ਚੋਣਾਂ ਵੀ ਲੜ ਚੁੱਕੇ ਹਨ।

LEAVE A REPLY

Please enter your comment!
Please enter your name here