“ਹਰ ਐਤਵਾਰ -ਡੇਂਗੂ ਦੇ ਮੱਛਰ ਤੇ ਵਾਰ”

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। “ਡੇਂਗੂ ਰੋਕਥਾਮ ਯੋਗ ਹੈ, ਆਓ ਹੱਥ ਮਿਲਾਈਏ” ਥੀਮ ਤਹਿਤ ਅੱਜ ਨੈਸ਼ਨਲ ਡੇਂਗੂ ਦਿਵਸ ਮੌਕੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਲਖਵੀਰ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਜ਼ਿਲ੍ਹਾ  ਸਿਖਲਾਈ ਕੇਂਦਰ ਵਿਖੇ ਕੀਤਾ ਗਿਆ। ਇਸ ਸੈਮੀਨਾਰ ਵਿੱਚ ਡਾ.ਸੁਨੀਲ ਅਹੀਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਡਾ.ਡੀ.ਪੀ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ, ਡਾ. ਸੁਲੇਸ਼ ਕੁਮਾਰ, ਪਰਸ਼ੋਤਮ ਲਾਲ ਐਮ.ਈ.ਆਈ.ੳ, ਤ੍ਰਿਪਤਾ ਦੇਵੀ, ਗੋਪਾਲ ਸਰੂਪ, ਤਰਮੇਸ ਸਿੰਘ,ਬੰਸਤ ਕੁਮਾਰ ਆਦਿ ਹਾਜ਼ਰ ਹੋਏ ।

Advertisements

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ.ਲਖਵੀਰ ਸਿੰਘ ਨੇ ਦੱਸਿਆ ਕਿ ਡੇਂਗੂ ਬੁਖਾਰ ਮਾਦਾ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਤੇ ਇਹ ਮੱਛਰ ਸਾਫ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ । ਡੇਂਗੂ ਮੱਛਰ ਸਿਰਫ ਦਿਨ ਵੇਲੇ ਕੱਟਦਾ ਹੈ । ਤੇਜ਼ ਬੁਖਾਰ, ਸਿਰ ਦਰਦ, ਚਮੜੀ ਤੇ ਦਾਣੇ, ਮਾਸ ਪੇਸ਼ੀਆਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਨੱਕ ਵਿੱਚ ਖੁਨ ਦਾ ਵਗਣਾ ਡੇਂਗੂ ਦੇ ਮੁੱਖ ਲੱਛਣ ਹਨ। ਉਨਾਂ ਕਿਹਾ ਕਿ ਜੇਕਰ ਤਹਾਨੂੰ ਬੁਖਾਰ ਦੌਰਾਨ ਇਨਾਂ’ਚੋ ਕੋਈ ਵੀ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਸੰਪਰਕ ਕਰੋ। ਉਨ੍ਹਾਂ ਦੱਸਿਆ ਕਿ ਡੇਂਗੂ ਦੇ ਟੈਸਟ ਅਤੇ ਇਲਾਜ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਇਸ ਤੋਂ ਬਚਾਅ ਲਈ ਵਿਭਾਗ ਵਲੋਂ ਹੁਣ ਤੋਂ ਹੀ ਡਰਾਈ ਡੇ-ਫਰਾਈ ਡੇ ਮਨਾ ਕੇ ਮੱਛਰ ਦੇ ਲਾਰਵੇ ਨੂੰ ਖਤਮ ਕਰਨ ਦੇ ਨਾਲ- ਨਾਲ ਜਾਗਰੂਕ ਗਤੀਵਿਧੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੋਂ “ਹਰ ਐਤਵਾਰ -ਡੇਂਗੂ ਦੇ ਮੱਛਰ ਤੇ ਵਾਰ” ਮੁਹਿੰਮ ਤਹਿਤ ਹਫਤੇ ਦੇ ਹਰ ਐਤਵਾਰ ਨੂੰ ਡੇਂਗੂ ਫੈਲਾਉਣ ਵਾਲੇ ਮੱਛਰ ਦੇ ਲਾਰਵੇ ਦੇ ਪੈਦਾ ਹੋਣ ਵਾਲੀ ਥਾਂਵਾਂ (ਜਿਵੇਂ ਕੂਲਰ, ਗਮਲੇ ਫਰਿਜ਼ਾਂ ਦੀਆਂ ਟੇ੍ਰਆਂ ਆਦਿ) ਨੂੰ ਸਾਫ ਕਰਨ ਤੇ ਸੁਕਾਉਣ ਲਈ ਸਮਰਪਿਤ ਕਰੀਏ ।

LEAVE A REPLY

Please enter your comment!
Please enter your name here