ਗ੍ਰਾਮ ਪੰਚਾਇਤ ਸ਼ਾਹ ਅੱਬੂ ਬੁੱਕਰ, ਜ਼ੀਰਾ ਵਿਖੇ 31 ਏਕੜ 5 ਕਨਾਲ ਪੰਚਾਇਤੀ ਜ਼ਮੀਨ ਦੇ ਰਕਬੇ ਦਾ ਨਜਾਇਜ਼ ਕਬਜਾ ਛੁਡਵਾਇਆ

ਫਿਰੋਜ਼ਪੁਰ, (ਦ ਸਟੈਲਰ ਨਿਊਜ਼)। ਗ੍ਰਾਮ ਪੰਚਾਇਤ ਸ਼ਾਹ ਅੱਬੂ ਬੁੱਕਰ, ਬਲਾਕ ਜ਼ੀਰਾ ਵਿਖੇ ਪਿਛਲੇ ਲਗਭਗ 30 ਸਾਲਾਂ ਤੋਂ ਪੰਚਾਇਤੀ ਜ਼ਮੀਨ ਦੇ ਰਕਬੇ ਦਾ 31 ਏਕੜ 5 ਕਨਾਲ ਉਪਰ ਲੋਕਾਂ ਵੱਲੋਂ ਨਜਾਇਜ਼ ਕਬਜਾ ਕੀਤਾ ਹੋਇਆ ਸੀ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਤਹਿਤ ਕਾਰਵਾਈ ਕਰਦੇ ਹੋਏ ਇਸ ਨਾਜਾਇਜ ਕਬਜੇ ਨੂੰ ਪੰਚਾਇਤ ਵਿਭਾਗ ਦੇ ਉਚ ਅਧਿਕਾਰੀਆਂ ਵੱਲੋਂ ਛੁਡਵਾਇਆ ਗਿਆ।      ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ, ਐਸ.ਐਸ.ਪੀ. ਚਰਨਜੀਤ ਸਿੰਘ, ਐਸ.ਡੀ.ਐਮ. ਜ਼ੀਰਾ ਸੂਬਾ ਸਿੰਘ, ਡੀ.ਐਸ.ਪੀ. ਸੰਦੀਪ ਸਿੰਘ ਮੰਡ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਹਰਜਿੰਦਰ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਵਿਜੈ ਵਿਕਰਾਂਤ, ਤਹਿਸੀਲਦਾਰ ਜ਼ੀਰਾ ਵਿਨੋਦ ਕੁਮਾਰ, ਪੰਚਾਇਤ ਸਕੱਤਰ ਪ੍ਰਬੋਧ ਸਿੰਘ, ਸਰਪੰਚ ਸ਼ਾਹ ਅੱਬੂ ਬੁੱਕਰ ਸ੍ਰੀਮਤੀ ਪਰਮਜੀਤ ਕੌਰ, ਪਟਵਾਰੀ ਅਜੀਤ ਸਿੰਘ, ਪਟਵਾਰੀ-ਕਮ-ਕਾਨੂੰਨਗੋ ਸਰਕਲ ਸ਼ਾਹ ਅੱਬੂ ਬੁੱਕਰ ਅਰੁਣ ਕੁਮਾਰ, ਲਖਵੀਰ ਸਿੰਘ, ਸਤਨਾਮ ਸਿੰਘ ਸੁਪਰਡੰਟ, ਆਦਿ ਹਾਜ਼ਰ ਸਨ।   

Advertisements

LEAVE A REPLY

Please enter your comment!
Please enter your name here