ਘਰ ਘਰ ਰੋਜਗਾਰ ਮਿਸ਼ਨ ਅਧੀਨ 24 ਜੁਲਾਈ ਨੂੰ ਰਾਜ ਪੱਧਰੀ ਵੈਬੀਨਾਰ ਕੀਤਾ ਜਾਵੇਗਾ ਆਯੋਜਿਤ: ਗੁਰਮੇਲ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਘਰ ਘਰ ਰੋਜਗਾਰ ਮਿਸ਼ਨ ਅਧੀਨ ਕੋਵਿਡ-19  ਮਹਾਂਮਾਰੀ ਦੇ ਚਲਦਿਆਂ ਰੋਜਗਾਰ ਸਬੰਧੀ ਆਉਣ ਵਾਲੀਆਂ ਚਣੌਤੀਆਂ ਦੇ ਹੱਲ ਲਈ ਮਿਤੀ 24 ਜੁਲਾਈ ਨੂੰ ਰਾਜ ਪੱਧਰੀ ਵੈਬੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਗੁਰਮੇਲ ਸਿੰਘ ਜਿਲਾ ਰੋਜਗਾਰ ਜਨਰੈਸ਼ਨ ਅਤੇ ਟ੍ਰੇਨਿੰਗ ਅਫਸਰ ਨੇ ਦਿੱਤੀ। ਉਹਨਾਂ ਦੱਸਿਆ ਕਿ ਕੋਵਿਡ-19 ਕਾਰਨ ਆਏ ਬਦਲਾਵ ਦੇ ਚਲਦਿਆਂ ਜਿਥੇ ਪ੍ਰਾਈਵੇਟ ਖੇਤਰ ਵਿੱਚ ਨੌਕਰੀਆਂ ਨੂੰ ਖਤਰਾ ਪੈਦਾ ਹੋਇਆ ਹੈ ।

Advertisements

ਉਥੇ ਹੀ ਇਸ ਨਾਲ ਕਈ ਤਰਾਂ ਦੇ ਨਵੇਂ ਰੋਜਗਾਰ ਅਤੇ ਸਵੈ ਰੋਜਗਾਰ ਦੇ ਮੌਕੇ ਵੀ ਪੈਦਾ ਹੋਏ ਹਨ। ਉਹਨਾਂ ਦੱਸਿਆ ਕਿ ਇਸ ਰੋਜਗਾਰ ਸਬੰਧੀ ਆਏ ਬਦਲਾਵਾਂ ਬਾਰੇ ਵੱਧ ਤੋਂ ਵੱਧ ਬੇਰੋਜਗਾਰ ਪ੍ਰਾਰਥੀਆਂ ਨੂੰ ਜਾਣੂ ਕਰਵਾਉਣ ਲਈ ਘਰ ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਵੱਲੋਂ ਰਾਜ ਪੱਧਰੀ ਵੈਬੀਨਾਰ ਮਿਤੀ 24 ਜੁਲਾਈ 2020 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ ਜੋ ਕਿ ਦੁਪਿਹਰ ਤੋਂ ਬਾਅਦ 3 ਵਜੇ ਤੋਂ 5 ਵਜੇ ਤੱਕ ਚੱਲੇਗਾ। ਉਹਨਾਂ ਦੱਸਿਆ ਕਿ ਇਸ ਆਨ ਲਾਈਨ ਵੈਬੀਨਾਰ ਵਿੱਚ ਪ੍ਰਸਿੱਧ ਕੰਪਨੀਆਂ ਜਿਵੇਂ ਕਿ ਮਾਈਕਰੋਸਾਫਟ, ਅਨਸੈਸ, ਵਾਲਮਾਰਟ, ਪੈਪਸੀਕੋ, ਡੈੱਲ, ਐਮਾਜਾਨ ਅਤੇ ਬੀ ਅਤੇ ਡਬਲਿਊ ਐਸ.ਐਸ.ਸੀ. ਦੇ ਮਾਹਿਰ ਪ੍ਰਾਰਥੀਆਂ ਨੂੰ ਰੋਜਗਾਰ ਦੇ ਮੌਕਿਆਂ ਤੋਂ ਜਾਣੂ ਕਰਵਾਉਣਗੇ। ਇਸ ਵੈਬੀਨਾਰ ਵਿੱਚ ਭਾਗ ਲੈਣ ਲਈ ਪੋਰਟਲ www.pgrkam.com ਤੇ ਰਜਿਸਟਰਡ ਹੋਣਾ ਜਰੂਰੀ ਹੈ। ਉਹਨਾਂ ਦੱਸਿਆ ਕਿ ਪੋਰਟਲ ਤੇ ਰਜਿਸਟਰ ਹੋਣ ਉਪਰੰਤ ਪ੍ਰਾਰਥੀ ਪੋਰਟਲ ਵਿੱਚ ਦਿੱਤੇ ਹੋਏ ਯੂਟਿਊਬ ਲਿੰਕ ਉੱਤੇ ਕਲਿੱਕ ਕਰਕੇ ਵੈਬੀਨਾਰ ਵਿੱਚ ਭਾਗ ਲੈ ਸਕਦੇ ਹਨ। ਇਸ ਵੈਬੀਨਾਰ ਲਈ ਘੱਟੋ ਘੱਟ ਯੋਗਤਾ ਕਿਸੇ ਵੀ ਸਟਰੀਮ ਵਿੱਚ ਗਰੈਜੂਏਟ, ਇੰਜੀਨਰਿੰਗ, ਮੈਨੇਜਮੈਂਟ, ਮੈਡੀਸਨ, ਫਾਰਮੇਸੀ ਹੋਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਪਠਾਨਕੋਟ ਦੇ ਹੈਲਪ ਲਾਈਨ ਨੰਬਰ 76578 25214 ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here