ਲਾਈਵ ਸਟ੍ਰੀਮਡ ‘‘ਕਰੀਅਰ ਟਾਕ’’ ਨੂੰ ਸੋਸ਼ਲ ਮੀਡੀਆ ’ਤੇ ਮਿਲਿਆ ਭਰਵਾਂ ਹੁੰਗਾਰਾ

ਚੰਡੀਗੜ੍ਹ, (ਦ ਸਟੈਲਰ ਨਿਊਜ਼): ਪੰਜਾਬ ਦੇ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਰੁਜ਼ਗਾਰ ਅਤੇ ਕਰੀਅਰ ਦੇ ਮੌਕਿਆਂ ਬਾਰੇ ਸੇਧ ਅਤੇ ਸਲਾਹ ਦੇਣ ਦੇ ਮੱਦੇਨਜ਼ਰ ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਰੋਬਾਰ ਮਿਸ਼ਨ, ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ  ਰੋਜਗਾਰ ਉਤਪਤੀ ਵਿਭਾਗ, ਹੁਨਰ ਵਿਕਾਸ ਅਤੇ ਸਿਖਲਾਈ, ਪੰਜਾਬ ਸਰਕਾਰ ਵੱਲੋਂ ਇੱਕ ਵਿਲੱਖਣ ਪਹਿਲਕਦਮੀ “ਕੈਰੀਅਰ ਟਾਕ’’  ਕਰਵਾਇਆ ਗਿਆ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਮਾਗਮ ਦਾ ਦੂਜਾ ਗੇੜ “ਯੂਅਰ ਐਟੀਟਿਊਡ ਇਜ਼ ਯੂਅਰ ਸਕਸੈੱਸ” ਵਿਸ਼ੇ ’ਤੇ ਕਰਵਾਇਆ ਗਿਆ ,ਜਿਸਨੂੰ ਲਾਈਫ ਕੋਚ ਰਿਤੂ ਸਿੰਗਲ (ਟੀ.ਈ.ਡੀ.ਐਕਸ ਸਪੀਕਰ, ਲੇਖਿਕਾ, ਸਾਲ 2011 ਦੀ ਮਹਿਲਾ ਉਦਯੋਗਪਤੀ ਐਵਾਰਡ ਜੇਤੂੂ, ਮੋਟੀਵੇਸ਼ਨਲ ਸਪੀਕਰ ਅਤੇ ਉਦਯੋਗਪਤੀ) ਵਲੋਂ ਪੇਸ਼ ਕੀਤਾ ਗਿਆ ।

Advertisements


 ਇਹ ਸਮਾਗਮ ਬੁੱਧਵਾਰ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਸੈਕਟਰ 17 ਸੀ, ਚੰਡੀਗੜ ਵਿਖੇ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ  ਡਾਇਰੈਕਟਰ ਜਨਰਲ ਸ੍ਰੀਮਤੀ ਦੀਪਤੀ ਉੱਪਲ ਅਤੇ ਡੀ.ਈ.ਜੀ.ਐਸ.ਡੀ.ਟੀ. ਦੇ ਵਧੀਕ ਮਿਸ਼ਨ ਡਾਇਰੈਕਟਰ, ਸ੍ਰੀ ਰਾਜੇਸ਼ ਤਿ੍ਰਪਾਠੀ ਦੀ ਅਗਵਾਈ ਹੇਠ ਸਫਲਤਾਪੂਰਵਕ ਕਰਵਾਇਆ ਗਿਆ। ਇਸ ਦੌਰਾਨ ਪੰਜਾਬ ਦੇ ਸਾਰੇ ਜ਼ਿਲਾ ਰੋਜਗਾਰ ਅਤੇ ਉੱਦਮ ਬਿਊਰੋਜ਼, ਪੌਲੀਟੈਕਨਿਕ ਸੰਸਥਾਵਾਂ ਅਤੇ ਕਾਲਜਾਂ ਤੋਂ ਲਗਭਗ 3500 ਉਮੀਦਵਾਰਾਂ ਸੈਸ਼ਨ ਵਿੱਚ ਭਾਗ ਲਿਆ ।


ਬੁਲਾਰੇ ਨੇ ਅੱਗੇ ਕਿਹਾ ਕਿ  ਸਮਾਗਮ ਦਾ ਉਦੇਸ਼ ਮਾਹਿਰ ਰਾਏ ਅਤੇ ਮਦਦ ਨਾਲ  ਜੀਵਨ ਪ੍ਰਤੀ ਸੁਚੱਜਾ ਰਵੱਈਆ ਅਖ਼ਤਿਆਰ ਕਰਕੇ ਆਪਣੀ ਸਮਰੱਥਾ ਵਧਾਉਣ, ਆਪਣੇ ਕੈਰੀਅਰ ਵਿੱਚ ਵੱਡੀਆਂ ਉਚਾਈਆਂ ਪ੍ਰਾਪਤ ਕਰਨ ਅਤੇ ਰੋਜ਼ਾਨਾ ਜੀਵਨ ਨੂੰ ਬਿਹਤਰ ਤਰੀਕੇ ਨਾਲ ਜਿਉਣ ਵਿੱਚ , ਪੰਜਾਬ ਦੇ ਨੌਜਵਾਨਾਂ ਦੀ ਮਦਦ  ਕਰਨਾ ਸੀ।  ਸਪੀਕਰ ਨੇ ਪੀ.ਜੀ.ਆਰ.ਕਾਮ. ਦੇ ਅਧਿਕਾਰਤ ਫੇਸਬੁੱਕ ਪੇਜ ਜ਼ਰੀਏ ਲਾਈਵ ਸਟ੍ਰੀਮ ਰਾਹੀਂ ਨੌਜਵਾਨਾਂ ਨੂੰ ਸੰਬੋਧਨ ਕੀਤਾ। ਬੁਲਾਰੇ ਨੇ ਦੱਸਿਆ ਕਿ ਕਿਵੇਂ ਸਹੀ ਰਵੱਈਆ ਨਾ ਸਿਰਫ ਜੀਵਨ ਪ੍ਰਤੀ ਕਿਸੇ ਦੇ ਨਜ਼ਰੀਏ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਸਫਲਤਾ ਨੂੰ ਵੀ ਨਿਰਧਾਰਤ ਕਰਦਾ ਹੈ। ਉਨਾਂ ਡਰ ਅਤੇ ਨਿਘਾਰ ਨੂੰ ਦੂਰ ਕਰਨ ਲਈ ਆਪਣਾ ਸਫਲਤਾ ਮੰਤਰ “ਹਿੰਮਤ ਕਰੋ, ਹਿੰਮਤ ਕਰੋ, ਔਰ ਹਿੰਮਤ ਕਰੋ” ਵੀ ਸਾਂਝਾ ਕੀਤਾ।

LEAVE A REPLY

Please enter your comment!
Please enter your name here