ਹਰਿਆਣਾ: ਸੜ੍ਹਕ ਦੇ ਕਿਨਾਰੇ ਤੇ ਸੁੱਤੇ ਪਏ ਮਜ਼ਦੂਰਾ ਤੇ ਚੜ੍ਹਿਆਂ ਬੇਕਾਬੂ ਟਰੱਕ, 3 ਦੀ ਮੌਤ, 11 ਜ਼ਖਮੀ

ਰਿਆਣਾ: (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿੱਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ 11 ਲੋਕ ਜ਼ਖਮੀ ਹੋ ਗਏ। 10 ਜ਼ਖਮੀਆਂ ਨੂੰ ਇਲਾਜ ਲਈ ਪੀਜੀਆਈ ਰੋਹਤਕ ਭੇਜਿਆ ਗਿਆ ਹੈ। ਇਸਦੇ ਨਾਲ ਹੀ 1 ਜ਼ਖਮੀ ਨੂੰ ਇਲਾਜ ਲਈ ਬਹਾਦਰਗੜ੍ਹ ਦੇ ਟਰਾਮਾ ਸੈਂਟਰ ‘ਚ ਭਰਤੀ ਕਰਵਾਇਆ ਗਿਆ ਹੈ। ਸਾਰੇ ਮ੍ਰਿਤਕ ਅਤੇ ਜ਼ਖਮੀ ਕੇਐਮਪੀ ਵਿੱਚ ਮੁਰੰਮਤ ਦਾ ਕੰਮ ਕਰਦੇ ਸਨ।

Advertisements

ਇਹ ਸਾਰੇ ਮੁਲਾਜ਼ਮ ਕੰਮ ਕਰਕੇ ਥੱਕੇ ਹੋਏ ਸਨ ਅਤੇ ਸੜਕ ਕਿਨਾਰੇ ਹੀ ਸੌਂ ਗਏ। ਜਿਸਦੇ ਕਾਰਣ ਤੇਜ਼ ਰਫਤਾਰ ਨਾਲ ਆ ਰਿਹਾ ਬੇਕਾਬੂ ਟਰੱਕ ਸੁੱਤੇ ਪਏ ਮੁਲਾਜ਼ਮਾਂ ਦੇ ਉਪਰ ਜਾ ਚੜ੍ਹਿਆ, ਇਸਦੇ ਨਾਲ ਹੀ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ । ਮਿਲੀ ਜਾਣਕਾਰੀ ਦੇ ਅਨੁਸਾਰ, ਇਹ ਸਾਰੇ ਮਜ਼ਦੂਰ ਕੇਐਮਪੀ ਐਕਸਪ੍ਰੈਸ ਵੇਅ ‘ਤੇ ਕੰਮ ਕਰ ਰਹੇ ਸਨ। ਇਹ ਲੋਕ ਆਰਾਮ ਕਰਨ ਲਈ ਸੜਕ ਦੇ ਕਿਨਾਰੇ ਸੌਂ ਗਏ। ਇਸ ਦੌਰਾਨ ਇਕ ਤੇਜ਼ ਰਫਤਾਰ ਟਰੱਕ ਉਥੇ ਆਇਆ ਅਤੇ ਸੁੱਤੇ ਪਏ ਇਨ੍ਹਾਂ ਲੋਕਾਂ ‘ਤੇ ਚੜ੍ਹ ਗਿਆ।

LEAVE A REPLY

Please enter your comment!
Please enter your name here