5000 ਏਕੜ ਗੌਚਰ ਭੂਮੀ ਨੂੰ ਕਬਜ਼ੇ ਤੋਂ ਮੁਕਤ ਕਰਵਾਏ ਪੰਜਾਬ ਸਰਕਾਰ: ਅਸ਼ਵਨੀ ਗੈਂਦ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਸ਼ਹਿਰ ਅਤੇ ਹੋਰ ਇਲਾਕਿਆਂ ਵਿੱਚ ਪਿੰਡਾਂ ਵਿੱਚ ਬੇਸਹਾਰਾ ਘੁੰਮ ਰਹੀਆਂ ਗਾਵਾਂ ਦੀ  ਗਿਣਤੀ ਵਿੱਚ ਲਗਾਤਾਰ ਵਾਧਾ ਹੋਣ ਦੇ ਕਾਰਨ ਸ਼ਹਿਰ ਅਤੇ ਲਿੰਕ ਸੜਕਾਂ ਤੇ ਟ੍ਰੈਫਿਕ ਦੀ ਬਣ ਰਹੀ ਗੰਭੀਰ ਸਮੱਸਿਆ ਅਤੇ ਗਾਵਾਂ ਹਾਦਸਿਆਂ ਦਾ ਕਾਰਨ ਬਣਨ ਦੇ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਂਕੜੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸੀ ਮੁਸ਼ਕਿਲ ਨੂੰ ਲੈ ਕੇ ਆਈ ਨਵੀਂ ਸੋਚ ਵੈਲਫੇਅਰ ਸੁਸਾਇਟੀ ਜੋ ਕਿ ਗਊ ਸੇਵਾ ਸੰਭਾਲ ਦੇ ਲਈ ਸਾਲਾਂ ਤੋਂ ਕੰਮ ਕਰ ਰਹੀ ਹੈ, ਦੇ ਸੰਸਥਾਪਕ ਪ੍ਰਧਾਨ ਅਸ਼ਵਨੀ ਗੈਂਦ ਦੀ ਪ੍ਰਧਾਨਗੀ ਵਿੱਚ ਇਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੇ ਨਾਮ ਦਾ ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜੀ ਨੂੰ ਦਿੱਤਾ ਗਿਆ।  

Advertisements

ਗੈਂਦ ਨੇ ਦੱਸਿਆ ਕਿ ਲਵਾਰਿਸ ਗਊਧਨ ਦੀ ਸ਼ੁਰੂਆਤ ਪਿੰਡਾਂ ਅਤੇ ਡੇਅਰੀ ਵਾਲਿਆਂ ਵਲੋਂ ਦੁੱਧ ਨਾ ਦੇਣ  ਵਾਲੀਆਂ ਗਾਵਾਂ ਨੂੰ ਸੜਕਾਂ ਤੇ ਛੱਡਣ ਤੋਂ ਹੁੰਦੀ ਹੈ।ਜੇ ਪੰਚਾਇਤ ਪੱਧਰ ਗਊ ਸ਼ਾਲਾਵਾਂ ਬਣਾ ਦਿੱਤੀਆਂ ਜਾਣ ਅਤੇ ਸਰਪੰਚ ਦੇ ਵਲੋਂ ਗਊਸ਼ਾਲਾ ਨੂੰ ਚਲਵਾਇਆ ਜਾਵੇ ਅਤੇ ਪਿੰਡਾਂ ਵਿੱਚ ਜੋ ਲਵਾਰਿਸ ਗਊਧਨ ਹੋਵੇਗਾ  ਉਸ ਨੂੰ ਉਸੀ ਗਊਸ਼ਾਲਾ ਵਿੱਚ ਰੱਖਿਆ ਜਾ ਸਕਦਾ ਹੈ ਜਿਸ ਦਾ ਚਾਰਾ ਸਰਕਾਰ ਵਲੋਂ ਗਊਸੈਂਸ ਦੇ ਪੈਸੇ ਵਿਚੋਂ ਦਿੱਤਾ ਜਾ ਸਕਦਾ ਹੈ।   ਗੈਂਦ ਨੇ ਦੱਸਿਆ ਕਿ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਗਵਰਨਰ ਆਫ ਪੰਜਾਬ ਦੇ ਸਹਿਯੋਗ ਨਾਲ 14-03-2013 ਨੂੰ ਨੋਟੀਫਿਕੇਸ਼ਨ ਪਾਸ ਕਰਵਾ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਜਿਸ ਵਿੱਚ ਪ੍ਰਸਤਾਵ ਰੱਖਿਆ ਗਿਆ ਸੀ ਕਿ ਗੌਚਰ ਭੂਮੀ ਦੀ ਪਹਿਚਾਣ ਕਰ ਉਸ ਤੋਂ ਕਬਜ਼ੇ ਛੁਡਵਾਏ ਜਾਣਗੇ। ਕਮੇਟੀ ਨੇ 14 ਨਵੰਬਰ, 2014 ਨੂੰ ਕਬਜ਼ੇ ਵਾਲੀ ਗੌਚਰ ਭੂਮੀ ਦਾ ਸਰਵੇ ਕਰਵਾਕੇ ਰਿਪੋਰਟ ਦਿੱਤੀ ਸੀ ਕਿ ਪੰਜਾਬ 4900.31 ਏਕੜ ਭੂਮੀ ਤੇ ਕੁਝ ਦਬੰਗ ਲੋਕਾਂ ਨੇ ਕਬਜ਼ੇ ਜਮਾ ਰੱਖੇ ਹਨ ਜਿਨ੍ਹਾਂ ਨਾਲ ਬਹੁਤੇ ਲੋਕ ਸੱਤਾਧਾਰੀ ਪਾਰਟੀਆਂ ਨਾਲ ਸਿੱਧਾ ਨਾਤਾ ਰੱਖਦੇ ਹਨ। ਜਿਸ ਕਾਰਨ ਉਨ੍ਹਾਂ ਤੋਂ ਭੂਮੀ ਛੁੜਵਾਉਣ ਦੀ ਬਜਾਏ ਨੇਤਾ ਅਧਿਕਾਰੀ ਮੀਟਿੰਗਾਂ ਕਰਕੇ ਖਾਨਾਪੂਰਤੀ ਕਰਦੇ ਰਹੇ।  

ਸਰਵੇ ਤੋਂ ਬਾਅਦ ਉਕਤ ਕਮੇਟੀ ਮੈਂਬਰਾਂ ਨੇ ਭੂਮੀ ਦੇ ਬਾਰੇ ਵਿੱਚ ਰਿਪੋਰਟ ਦਿੱਤੀ ਸੀ ਕਿ ਇਹ ਭੂਮੀ ਪੰਜਾਬ ਦੀਆਂ ਚਾਰ ਰਿਆਸਤਾਂ ਨਾਭਾ, ਪਟਿਆਲਾ, ਕਪੂਰਥਲਾ, ਫਰੀਦਕੋਟ ਦੇ ਰਾਜੇ ਦੀਆਂ ਸਨ। ਉਨ੍ਹਾਂ ਨੇ ਇਸ ਨੂੰ ਗੌਧਨ ਦੀ ਸੰਭਾਲ ਲਈ ਅਲੱਗ ਰੱਖਿਆ ਸੀ। ਉਨਾਂ ਰਾਜਿਆਂ ਨੇ ਪ੍ਰਾਵਧਾਨ ਰੱਖਿਆ ਸੀ ਕਿ ਭਵਿੱਖ ਵਿੱਚ ਵੀ ਇਸ ਭੂਮੀ ਦਾ ਇਸਤੇਮਾਲ ਗੌਵੰਸ਼ ਲਈ ਹੀ ਕੀਤਾ ਜਾਵੇ।   ਮਾਣਯੋਗ ਸੁਪਰੀਮ ਕੋਰਟ ਵਲੋਂ ਵੀ ਅਪੀਲ ਨੰ: 436/2011 ਦੇ ਸਬੰਧ ਵਿੱਚ ਦਿੱਤੇ ਆਦੇਸ਼ ਉਪਰੰਤ  ‘‘ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ“ ਵਲੋਂ ਮੀਮੋ ਨੰ: 3-1/2017-18ਈਐਸਟੀ ਮਿਤੀ 5.3.18 ਵਲੋਂ ਪੰਜਾਬ ਸਹਿਤ ਸਾਰੇ ਰਾਜਾਂ ਨੂੰ ਗੌਚਰ ਭੂਮੀ ਤੇ ਨਜਾਇਜ਼ ਕਬਜ਼ਿਆਂ ਦੇ ਸਬੰਧ ਵਿੱਚ ਵਿਸਥਾਰ ਰਿਪੋਰਟ ਸੌਂਪਣ ਲਈ ਕਿਆ ਗਿਆ ਸੀ ਤਾਂਕਿ ਗੌਚਰ ਭੂਮੀ ਦੇ ਸਬੰਧ ਵਿੱਚ ‘ਯੂਨੀਫੋਰਮ ਨੈਸ਼ਨਲ ਪਾਲਿਸੀ` ਬਣਾਈ ਜਾ ਸਕੇ। 

ਪਰ ਧਰਾਤਲ ਤੇ ਕੋਈ ਅਸਰ ਨਜ਼ਰ ਨਹੀਂ ਆਇਆ। ਜੇ ਗੌਚਰ ਭੂਮੀ ਨੂੰ ਨਜਾਇਜ਼ ਕਬਜ਼ਾਧਾਰੀਆਂ ਤੋਂ ਮੁਕਤ ਲਿਆ ਜਾਵੇ ਤਾਂ ਪੰਜਾਬ ਵਿੱਚ ਸੜਕਾਂ ਤੇ ਇਕ ਵੀ ਲਵਾਰਿਸ ਗਾਂ ਜਾਂ ਬੈਲ ਨਹੀਂ ਮਿਲੇਗਾ। ਮੌਕੇ ਤੇ ਮੌਜੂਦ  ਸਾਬਕਾ ਕੌਂਸਲਰ ਸੁਰੇਸ਼, ਮਧੁਸੂਦਨ ਤਿਵਾੜੀ, ਅਮਨ ਸੇਠੀ, ਅਜੈ ਜੋਸ਼ੀ, ਦਵਿੰਦਰ ਗੁਪਤਾ, ਅਭਿ ਭਾਟੀਆ, ਜਸਵਿੰਦਰ ਸਿੰਘ ਘੁੰਮਣ, ਰਾਜੇਸ਼ ਸ਼ਰਮਾ, ਵਿੱਕੀ ਵਾਲੀਆ, ਅਵਤਾਰ ਸਿੰਘ ਆਦਿ ਮੌਜੂਦ ਸਨ। 

LEAVE A REPLY

Please enter your comment!
Please enter your name here