ਸਮੇਂ-ਸਮੇਂ ਤੇ ਬਣੀਆਂ ਸਰਕਾਰਾਂ ਨੇ ਅਨਸੂਚਿਤ ਜਾਤੀ ਸਮਾਜ ਨੂੰ ਅਣਦੇਖਾ ਕੀਤਾ: ਜੀਆ ਲਾਲ ਨਾਹਰ

ਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ । ਮੰਗਲਵਾਰ ਨੂੰ ਪਿੰਡ ਲੱਖਣ ਕਲਾ ਪਤੀ ਖਿਜਰਪੁਰ ਹਲਕਾ ਕਪੂਰਥਲਾ ਵਿੱਚ ਰਾਸ਼ਟਰੀ ਵਾਲਮੀਕਿ ਧਰਮ ਯੁੱਧ ਮੋਰਚਾ ਦੀ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਬੈਠਕ ਵਿੱਚ ਰਾਸ਼ਟਰੀ ਵਾਲਮੀਕਿ ਧਰਮ ਯੁੱਧ ਮੋਰਚਾ ਦੇ ਪ੍ਰਧਾਨ ਜੀਆ ਲਾਲ ਨਾਹਰ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਇਸ ਬੈਠਕ ਵਿੱਚ ਰਾਸ਼ਟਰੀ ਵਾਲਮੀਕਿ ਧਰਮ ਯੁੱਧ ਮੋਰਚਾ ਨੂੰ ਮਜਬੂਤੀ ਪ੍ਰਦਾਨ ਕਰਦੇ ਹੋਏ ਜੀਆ ਲਾਲ ਨਾਹਰ ਨੇ ਰਾਜਕੁਮਾਰ ਰਾਜੂ ਨੂੰ ਰਾਸ਼ਟਰੀ ਵਾਲਮੀਕਿ ਧਰਮ ਯੁੱਧ ਮੋਰਚਾ ਯੂਥ ਵਿੰਗ ਪਿੰਡ ਲੱਖਣ ਕਲਾ ਸਰਕਲ ਦਾ ਪ੍ਰਧਾਨ, ਰਾਜਕੁਮਾਰ ਸਭਰਵਾਲ ਨੂੰ ਪਿੰਡ ਲੱਖਣਕਲਾ ਯੂਥ ਵਿੰਗ ਦਾ ਪ੍ਰਧਾਨ,ਰਾਮ ਨੂੰ ਉਪ ਪ੍ਰਧਾਨ ਯੂਥ ਵਿੰਗ ਪਿੰਡ ਲੱਖਣਕਲਾ, ਕਮਲ ਨੂੰ ਜਰਨਲ ਸਕੱਤਰ,ਤਰਸੇਮ ਲਾਲ ਨੂੰ ਜਰਨਲ ਸਕੱਤਰ,ਪਰਮਜੀਤ ਸਿੰਘ ਨੂੰ ਸਕੱਤਰ, ਕਾਲ਼ਾ ਨੂੰ ਸਲਾਹਕਾਰ, ਮਦਨ ਨੂੰ ਸਲਾਹਕਾਰ ਨਿਯੁਕਤ ਕੀਤਾ।

Advertisements

ਬੈਠਕ ਨੂੰ ਸੰਬੋਧਨ ਕਰਦੇ ਹੋਏ ਜੀਆ ਲਾਲ ਨਾਹਰ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਬੀਤ ਜਾਣ ਦੇ ਬਾਅਦ ਵੀ ਅਨਸੂਚਿਤ ਜਾਤੀ ਸਮਾਜ ਖ਼ਾਸਕਰ ਵਾਲਮੀਕਿ ਮਜਬਹੀ ਸਿੱਖ ਭਾਈਚਾਰੇ ਦੇ ਲੋਕ ਗੁਲਾਮੀ ਦੀ ਜਿੰਦਗੀ ਜੀਣ ਨੂੰ ਮਜਬੂਰ ਹਨ।ਜੀਆ ਲਾਲ ਨਾਹਰ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਦਾ ਲੰਬਾ ਸਮਾਂ ਬੀਤ ਚੁੱਕਿਆ ਹੈ, ਪਰ ਅੱਜ ਵੀ ਵਾਲਮੀਕਿ ਸਮੁਦਾਏ ਅਤੇ ਮਜਹਬੀ ਸਿੱਖ ਸਮੁਦਾਏ ਦੇ ਲੋਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਦੋਨਾਂ ਸਮੁਦਾਏ ਦੇ ਲੋਕਾਂ ਨੂੰ ਉਂਮੀਦ ਹੈ ਕਿ ਉਨ੍ਹਾਂ ਦੀ ਭਲਾਈ ਲਈ ਕਦਮ ਚੁੱਕੇ ਜਾਣਗੇ। ਉਨ੍ਹਾਂਨੇ ਕਿਹਾ ਦੀ ਜਿਸ ਕੌਮ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਬਾਕਿ ਧਰਮਾਂ ਨੂੰ ਮਾਨ ਮਾਨ ਦਿਵਾਉਣ ਲਈ ਸਭ ਤੋਂ ਵੱਡਾ ਯੋਗਦਾਨ ਦਿੱਤਾ ਅੱਜ ਉਸ ਕੌਮ ਨੂੰ ਮੰਗਣ ਵਾਲੀ ਲਾਈਨ ਵਿੱਚ ਖੜੇ ਹੋਕੇ ਆਪਣੇ ਅਧਿਕਾਰਾਂ ਲਈ ਮੰਗਣਾ ਪੈ ਰਿਹਾ ਹੈ।ਉਨ੍ਹਾਂਨੇ ਕਿਹਾ ਕਿ ਸ਼ਮੇ ਸਮੇਂ ਤੇ ਬਣਿਆ ਸਰਕਾਰਾਂ ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਕਿਸੇ ਨੇ ਵੀ ਇਸ ਕੌਮ ਦੀ ਗੱਲ ਨਹੀਂ ਸੁਣੀ ਸਿਰਫ ਝੂਠੇ ਵਾਅਦੇ ਅਤੇ ਲਾਰੇ ਲਗਾਕੇ ਸੱਤਾ ਸੁਖ ਭੋਗਣ ਵਿੱਚ ਲੱਗੇ ਹੋਏ ਹਨ।

ਜੀਆ ਲਾਲ ਨਾਹਰ ਨੇ ਗਰੀਬ ਅਨਸੂਚਿਤ ਜਾਤੀ ਸਮਾਜ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਧਾਰਮਿਕ ਅਤੇ ਸਮਾਜਿਕ ਤੋਰ ਤੇ ਰਾਸ਼ਟਰੀ ਵਾਲਮੀਕਿ ਧਰਮ ਯੁੱਧ ਮੋਰਚਾ ਦੇ ਝੰਡੇ ਦੇ ਥੱਲੇ ਇਕੱਠੇ ਹੋਣਾ ਚਾਹੀਦਾ ਹੈ ਤਾਂਕਿ ਸਾਡੀ ਆਪਣੀ ਹੋਂਦ ਬੰਨ ਸਕੇ।ਉਨ੍ਹਾਂਨੇ ਕਿਹਾ ਕਿ ਏਕਤਾ ਵਿੱਚ ਬਹੁਤ ਤਾਕਤ ਹੁੰਦੀ ਹੈ ਜੇਕਰ ਅਸੀ ਲੋਕ ਇੱਕਜੁਟ ਹੋਵਾਂਗੇ ਤਾਂ ਹੀ ਸਾਨੂੰ ਦੇਸ਼ ਵਿੱਚ ਬਣਦਾ ਮਾਨ ਸਨਮਾਨ ਮਿਲੇਗਾ।ਜੀਆ ਲਾਲ ਨਾਹਰ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਬੇਲ ਦੀ ਤਰ੍ਹਾਂ ਵੱਧਦੀ ਮਹਿੰਗਾਈ ਨੇ ਗਰੀਬਾਂ ਦਾ ਜੀਨਾ ਦੁਸ਼ਵਾਰ ਕਰ ਦਿੱਤਾ ਹੈ।ਉਨ੍ਹਾਂਨੇ ਕਿਹਾ ਕਿ ਵੱਧਦੀ ਮਹਿੰਗਾਈ ਵਿੱਚ ਕਿਸੇ ਵੀ ਸਰਕਾਰ ਨੇ ਅੱਜ ਤੱਕ ਇਹ ਨਹੀਂ ਸੋਚਿਆ ਦੀ ਗਰੀਬ ਦਿਹਾੜੀਦਾਰ ਦੀ ਦਿਹਾੜੀ ਵਧਾਈ ਜਾਵੇ। ਉਨ੍ਹਾਂਨੇ ਕਿਹਾ ਕਿ ਮਹਿੰਗਾਈ ਤਾਂ ਵੱਧਦੀ ਜਾ ਰਹੀ ਹੈ,ਪਰ ਗਰੀਬ ਦਿਹਾੜੀ ਦਾਰ ਦੀ ਦਿਹਾੜੀ ਨਹੀਂ ਵਧੀ ਅਜਿਹੇ ਵਿੱਚ ਗਰੀਬ ਆਦਮੀ ਲਈ ਘਰ ਦਾ ਖਰਚ ਚਲਾਨਾ ਮੁਸ਼ਿਕਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨੂੰ ਇਸ ਅਤੇ ਧਿਆਨ ਦੇਣਾ ਚਾਹੀਦਾ ਹੈ।ਇਸ ਬੈਠਕ ਨੂੰ ਜੀਆ ਲਾਲ ਨਾਹਰ ਦੇ ਇਲਾਵਾ ਡਾ.ਅਮਰਨਾਥ, ਰੋਂਕੀ ਰਾਮ, ਬਲਬੀਰ ਬੀਰਾ, ਸੰਜੀਵ ਥਾਪਰ, ਜਿਤ ਕੁਮਾਰ ਸਰਪੰਚ ਆਦਿ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here