ਵਿਧਾਇਕ ਸਵਨਾ ਸ਼ਹੀਦ ਭਗਤ ਸਿੰਘ ਦੀ ਪ੍ਰਤੀਮਾ ਤੇ ਨਤਮਸਤਕ ਹੋਏ

ਫਾਜਿਲਕਾ (ਦ ਸਟੈਲਰ ਨਿਊਜ਼): ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਸਹੀਦ ਭਗਤ ਸਿੰਘ ਮਾਰਕਿਟ ਵਿਖੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਸ਼ਹੀਦ ਭਗਤ ਸਿੰਘ ਦੀ ਨਵੀ ਬਣੀ ਪ੍ਰਤੀਮਾ ਤੇ ਨਤਮਸਤਕ ਹੋਏ। ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਨੂੰ ਅੱਗੇ ਵਧਾਉਣ ਦੀ, ਅਪਣਾਉਣ ਦੀ, ਉਸ ਦੀ ਵਿਚਾਰਧਾਰਾ ਨੂੰ ਸਮਝਣ ਦੀ ਜਰੂਰਤ ਹੈ।

Advertisements

ਸਰਦਾਰ ਭਗਤ ਸਿੰਘ ਵਰਗੇ ਸਿਰਲੱਥ ਸੂਰਮੇ ਦੀਆਂ ਕੁਰਬਾਨੀਆਂ ਦਾ ਹੀ ਫ਼ਲ ਹੈ ਕਿ ਅਸੀਂ ਇੱਕ ਆਜ਼ਾਦ ਕੌਮ ਕਹਾਉਂਦਿਆਂ ਦੇਸ਼ ਵਿੱਚ ਲੋਕਤੰਤਰੀ ਰਾਜ ਕਾਇਮ ਕੀਤਾ ਹੈ। ਇਸ ਮੌਕੇ ਅਜੇ ਸਿੰਘ ਸਾਵਨ ਸੁਖਾ, ਚੇਅਰਮੈਨ ਮਾਰਕਿਟ ਕਮੇਟ ਪਰਮਜੀਤ ਸਿੰਘ ਖੇੜਾ, ਨੂਰ ਸ਼ਾਹ, ਮਨਜੋਤ ਸਿੰਘ ਖੇੜਾ, ਭਗਵਾਨ ਦਾਸ ਸੀਨੀਅਰ ਆਗੂ ਆਮ ਆਦਮੀ ਪਾਰਟੀ, ਕ੍ਰਿਸ਼ਨ ਕੰਬੋਜ ਆਮ ਆਦਮੀ ਪਾਰਟੀ ਆਗੂ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here