Thursday, October 29, 2026
Home Latest ਪਿੰਡ ਰਤੀਪੁਰ ਦੇ ਨੌਜ਼ਵਾਨ ਦੀ ਭੇਦਭਰੇ ਹਲਾਤਾਂ ਵਿੱਚ ਸਤਲੁਜ ਦਰਿਆ ‘ਚੋਂ ਮਿਲੀ...

ਪਿੰਡ ਰਤੀਪੁਰ ਦੇ ਨੌਜ਼ਵਾਨ ਦੀ ਭੇਦਭਰੇ ਹਲਾਤਾਂ ਵਿੱਚ ਸਤਲੁਜ ਦਰਿਆ ‘ਚੋਂ ਮਿਲੀ ਲਾਸ਼

ਮਾਛੀਵਾੜਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮਾਛੀਵਾੜਾ ਦੇ ਪਿੰਡ ਰਤੀਪੁਰ ਵਿੱਚ ਨਸ਼ੇ ਕਾਰਨ ਇੱਕ ਨੌਜ਼ਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਨਸ਼ੇ ਦਾ ਆਦੀ ਸੀ ਤੇ ਉਹ ਨਸ਼ਾ ਛੱਡਣਾ ਚਾਹੁੰਦਾ ਸੀ, ਤੇ ਉਹ ਨਸ਼ਾ ਛੱਡਣ ਲਈ ਨਸ਼ਾ ਛੁਡਾੳ ਕੇਂਦਰ ਵਿੱਚ ਇਲਾਜ ਲਈ ਗਿਆ ਸੀ ਤੇ ਅਚਾਨਕ ਉਸਦੀ ਲਾਸ਼ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੇੜਿਉ ਮਿਲੀ।

ਪਰਿਵਾਰਕ ਮੈਬਰਾਂ ਨੇ ਖਦਸ਼ਾ ਜਤਾਇਆ ਹੈ ਕਿ ਜਸ਼ਨ ਨੂੰ ਉਸਦੇ ਨਾਲ ਨਸ਼ਾ ਕਰਦੇ ਸਾਥੀਆਂ ਨੇ ਉਸਨੂੰ ਨਸ਼ਾ ਦੇ ਕੇ ਮਾਰ ਦਿੱਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here