Monday, October 26, 2026
Home Punjab ਮਾਤਾ ਭਦਰਕਾਲੀ ਜੀ ਦੇ ਸਲਾਨਾਂ ਮੇਲੇ ਦੇ ਸੰਬੰਧ ਵਿੱਚ ਠੰਡੇ ਮਿੱਠੇ ਪਾਣੀ...

ਮਾਤਾ ਭਦਰਕਾਲੀ ਜੀ ਦੇ ਸਲਾਨਾਂ ਮੇਲੇ ਦੇ ਸੰਬੰਧ ਵਿੱਚ ਠੰਡੇ ਮਿੱਠੇ ਪਾਣੀ ਦੀ ਲਗਾਈ ਗਈ ਸ਼ਬੀਲ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜ੍ਹੀਆਂ। ਮਾਤਾ ਭਦਰਕਾਲੀ ਜੀ ਦੇ ਸਲਾਨਾਂ ਮੇਲੇ ਦੇ ਸੰਬੰਧ ਵਿੱਚ ਨੌਜਵਾਨਾਂ ਵਲੋਂ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਲਗਾਈ ਗਈ। ਇਸ ਦੌਰਾਨ ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਦੇਸ਼ ਬੁਲਾਰੇ ਓਮਕਾਰ ਕਾਲੀਆ, ਵਿੱਕੀ ਅਰੋੜਾ, ਮੌਂਟੂ ਅਰੋੜਾ, ਲੱਕੀ ਬੰਸਲ, ਸ਼ਿਵ ਸੈਨਾ ਬਾਲ ਠਾਕਰੇ ਦੇ ਜਿਲਾ ਪ੍ਰਧਾਨ ਦੀਪਕ ਮਦਾਨ ਹਿੰਦੂ ਤਖਤ ਦੇ ਪ੍ਰਦੇਸ਼ ਪ੍ਰਧਾਨ ਲਾਲੀ ਭਾਸਕਰ, ਸਮਾਜ ਸੇਵਕ ਬਲਵਿੰਦਰ ਪਿੰਕਾ ਨੇ ਮਾਂ ਭਗਤਾਂ ਨੂੰ ਸ਼ਬੀਲ ਵਰਤਾਈ।

Advertisements

ਓਮਕਾਰ ਕਾਲੀਆਂ ਨੇ ਕਿਹਾ ਕਿ ਨੌਜਵਾਨਾਂ ਨੂੰ ਵੀ ਇਸ ਸੇਵਾ ਦੇ ਰਸਤੇ ਤੇ ਅੱਗੇ ਆਉਣਾ ਚਾਹੀਦਾ ਹੈ। ਇਸਤੋਂ ਉਨ੍ਹਾਂ ਦੇ ਅੰਦਰ ਚੰਗੇ ਕਾਰਜ ਕਰਣ ਦੀ ਪ੍ਰੇਰਨਾ ਆਵੇਗੀ। ਇਸਦੇ ਇਲਾਵਾ ਉਹ ਪ੍ਰਭੂ ਦੇ ਵੀ ਨਜਦੀਕ ਜਾਣਗੇ। ਉਨ੍ਹਾਂ ਵਿਚ ਗਲਤ ਰਸਤੇ ਤੋਂ ਹੱਟਣ ਦੀ ਪ੍ਰੇਰਨਾ ਵੀ ਜਾਗੇਗੀ।ਇਸ ਮੌਕੇ ਤੇ ਰਾਜਿੰਦਰ ਵਰਮਾ, ਦੀਪਕ ਵਿਗ, ਯੋਗੇਸ਼ ਸੋਨੀ ਸਚਿਨ ਬਹਿਲ ਆਦਿ ਨੇ ਵੀ ਸ਼ਬੀਲ ਵਰਤਾਉਣ ਦੀ ਸੇਵਾ ਨਿਭਾਈ।

LEAVE A REPLY

Please enter your comment!
Please enter your name here