ਰਣਜੀਤ ਸਿੰਘ ਖੋਜੇਵਾਲ ਨੇ ਮਾਤਾ ਭਦਰਕਾਲੀ ਮੰਦਿਰ ਵਿਖੇ ਨਤਮਸਤਕ ਹੋ ਕੇ ਲਿਆ ਮਾਂ ਦਾ ਅਸ਼ੀਰਵਾਦ

ਕਪੂਰਥਲਾ(ਦ ਸਟੈਲਰ ਨਿਊਜ਼),ਰਿਪੋਰਟ: ਗੌਰਵ ਮੜੀਆ। ਮਾਤਾ ਭਦਰਕਾਲੀ ਮੰਦਿਰ ਸ਼ੇਖੂਪੁਰ ਵਿਖੇ ਮਾਤਾ ਭਦਰਕਾਲੀ ਦੇ 75ਵੇਂ ਸਲਾਨਾ ਮੇਲੇ ਦੇ ਪਹਿਲੇ ਦਿਨ ਬੁੱਧਵਾਰ ਨੂੰ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਜਿਲ੍ਹਾ ਉਪਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਮਾਂ ਦੇ ਦਰਬਾਰ ਵਿੱਚ ਹਾਜਰੀ ਲਗਵਾ ਕੇ ਮਾਂ ਭਦਰਕਾਲੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਮੰਦਿਰ ਹਾਲ ਵਿੱਚ ਮਾਂ ਭਦਰਕਾਲੀ ਮੰਦਿਰ ਪ੍ਰਬੰਧਕ ਕਮੇਟੀ ਦੇ ਮੈਬਰਾਂ ਵਲੋਂ ਖੋਜੇਵਾਲ ਨੂੰ ਮਾਂ ਦੀ ਚੁੰਨੀ ਭੇਂਟ ਕਰਕੇ ਸੰਮਾਨਿਤ ਕੀਤਾ ਗਿਆ।

Advertisements

ਇਸ ਦੌਰਾਨ ਜੈ ਮਾਂ ਭਦਰਕਾਲੀ, ਜੈ ਮਾਂ ਭਗਵਤੀ ਦੇ ਜੈਕਾਰਿਆਂ ਦੀ ਗੂੰਜ ਮੰਦਿਰ ਵਿੱਚ ਗੁੰਜਦੀ ਰਹੀ।ਇਸ ਧਾਰਮਿਕ ਸਮਾਰੋਹ ਵਿੱਚ ਖੋਜੇਵਾਲ ਨੇ ਮਾਂ ਭਦਰਕਾਲੀ ਜੀ ਦੇ ਦਰਬਾਰ ਵਿੱਚ ਹੱਥ ਜੋੜਕੇ ਦੇਸ਼ ਪੰਜਾਬ ਦੇ ਭਲੇ ਅਤੇ ਲੋਕਾਲਈ ਸੁਖ ਸ਼ਾਂਤੀ ਅਤੇ ਆਪਸੀ ਭਾਈਚਾਰਾ ਮਜਬੂਤ ਬਣਿਆ ਰਹੇ ਦੀ ਅਰਦਾਸ ਕੀਤੀ।ਇਸ ਮੌਕੇ ਤੇ ਮੰਦਿਰ ਕਮੇਟੀ ਦੇ ਪ੍ਰਧਾਨ ਮੁਕੇਸ਼ ਆਨੰਦ ,ਭਾਜਪਾ ਨੇਤਾ ਰੋਸ਼ਨ ਲਾਲ ਸਭਰਵਾਲ,ਭਾਜਪਾ ਯੁਵਾ ਮੋਰਚਾ ਦੇ ਜਿਲ੍ਹਾ ਜਰਨਲ ਸਕੱਤਰ ਵਿਵੇਕ ਸਿੰਘ ਸੰਨੀ ਬੈਂਸ, ਸਾਬਕਾ ਕੌਂਸਲਰ ਰਾਜਿੰਦਰ ਸਿੰਘ ਧੰਜਲ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here