ਜੀ.ਜੀ.ਡੀ.ਐਸ.ਡੀ. ਕਾਲਜ ਵਿਖੇ ਪੰਜਾਬੀ ਵਿਭਾਗ ਵੱਲੋਂ ਸਿਲੇਬਸ ਦੇ ਆਧਾਰ ‘ਤੇ ਦਿਖਾਈ ਗਈ ਪੰਜਾਬੀ ਫਿਲਮ

ਹਰਿਆਣਾ(ਦ ਸਟੈਲਰ ਨਿਊਜ਼), ਰਿਪੋਰਟ- ਪ੍ਰੀਤੀ ਪਰਾਸ਼ਰ। ਹਰਿਆਣਾ ਜੀ. ਜੀ. ਡੀ. ਐਸ. ਡੀ. ਕਾਲਜ ਹਰਿਆਣਾ ਵਿਖੇ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਸਕੱਤਰ ਡਾ. ਗੁਰਦੀਪ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾ ਅਧੀਨ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਦੀ ਯੋਗ ਅਗਵਾਈ ਹੇਠ ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਿਲੇਬਸ ਦੇ ਆਧਾਰ’ ਤੇ ਪੰਜਾਬੀ ਫਿਲਮ ਦਿਖਾਈ ਗਈ। ਇਸ ਮੌਕੇ’ ਤੇ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਵਿਦਿਆਰਥੀਆਂ ਨੂੰ ਗੈਰ ਕਾਨੂੰਨੀ ਤਰੀਕਿਆਂ ਨਾਲ ਬਾਹਰ ਜਾਣ ਦੀ ਬਜਾਇ ਆਪਣੇ ਦੇਸ਼ ਵਿੱਚ ਰਹਿ ਕੇ ਹੀ ਆਪਣੀ ਮਿਹਨਤ ਸਦਕਾ ਉੱਚੇ ਮੁਕਾਮ ਹਾਸਿਲ ਕਰਨੇ ਚਾਹੀਦੇ ਹਨ। ਡਾ. ਜਸਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਇਸ ਲਈ ਗਲਤ ਲੁਭਾਬਣੇ ਤਰੀਕਿਆਂ ਤੋਂ ਬਚਦੇ ਹੋਏ ਸਹੀ ਤਰੀਕਿਆਂ ਦੀ ਪਹਿਚਾਣ ਕਰਨੀ ਸਿੱਖੋ ਤਾਂ ਜੋ ਤੁਸੀਂ ਵੀ ‘ਤੇ ਤੁਹਾਡੇ ਮਾਪੇ ਵੀ ਖੁਸ਼ ਰਹਿ ਸਕਣ।

Advertisements

ਇਸ ਮੌਕੇ’ ਤੇ ਡਾ. ਜਸਪਾਲ ਸਿੰਘ (ਪੰਜਾਬੀ ਵਿਭਾਗ) ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਦੇਖੋ-ਦੇਖੀ ਵਿਦੇਸ਼ ਜਾਣ ਦਾ ਰੁਝਾਨ ਤੇਜ਼ ਹੋ ਰਿਹਾ ਹੈ, ਲੋੜ ਹੈ ਵਿਦਿਆਰਥੀਆਂ ਨੂੰ ਸੋਚ-ਸਮਝ ਕੇ ਫੈਸਲੇ ਲੈਣ ਦੀ ਨਾ ਕਿ ਕਿਸੇ ਜਾਣੂ ਦੇ ਵਿਦੇਸ਼ ਜਾਣ ਦੀ ਰੀਸ ਕਰਨੀ ਚਾਹੀਦੀ ਹੈੇ ਸਗੋਂ ਸਮਝ ਪੜਤਾਲ ਕਰਕੇ ਕਦਮ ਚੁੱਕਣਾ ਚਾਹੀਦਾ ਹੈ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਡਾ. ਹਰਵਿੰਦਰ ਕੌਰ (ਪੰਜਾਬੀ) ਨੇ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ‘ਤੇ ਪ੍ਰੋ. ਪੁਨੀਤ ਕੌਰ, ਪ੍ਰੋ. ਹੇਮ ਲਤਾ, ਪ੍ਰੋ. ਗੁਰਪ੍ਰੀਤ ਕੌਰ, ਡਾ. ਸੂਚੀ ਸ਼ਰਮਾ, ਪ੍ਰੋ. ਕੁਲਜੀਤ ਕੌਰ, ਪ੍ਰੋ. ਅਭੈ, ਪੋ੍ਰ. ਸੁਗੰਧਾ, ਪ੍ਰੋ. ਸੋਨੀਆ, ਪ੍ਰੋ. ਲਵਲੀਨ ਕੌਰ, ਰਾਕੇਸ਼ ਜਰਿਆਲ,ਰਾਜਨ ਕੁਮਾਰ ਸ਼ਾਮਿਲ ਸਨ।

LEAVE A REPLY

Please enter your comment!
Please enter your name here