‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕੇਲਿਆਂ ਦੇ ਸਟੋਰਾਂ ਦੀ ਕੀਤੀ ਅਚਨਚੇਤ ਚੈਕਿੰਗ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ । ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲਾ ਪ੍ਰਸ਼ਾਸ਼ਨ ਵਲੋਂ ਰੋਜ਼ਾਨਾਂ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਹਨਾਂ ਗਤੀਵਿਧੀਆਂ ਤਹਿਤ, ਜਿਥੇ ਜ਼ਿਲਾ ਵਾਸੀਆਂ ਨੂੰ ਮਿਆਰੀ ਖੁਰਾਕ ਯਕੀਨੀ ਬਣਾਉਣ ਲਈ ਵਿਸ਼ੇਸ਼ ਕਦਮ ਪੁੱਟੇ ਜਾ ਰਹੇ ਹਨ, ਉਥੇ ਸਫ਼ਾਈ ਮੁਹਿੰਮ ਵੀ ਚਲਾਈ ਗਈ ਹੈ। ਬੀਤੇ ਦਿਨ ਜ਼ਿਲਾ ਮੰਡੀ ਅਫ਼ਸਰ ਤਜਿੰਦਰ ਸਿੰਘ ਸੈਣੀ ਦੀ ਅਗਵਾਈ ਵਾਲੀ ਟੀਮ ਵਲੋਂ ਗੜਸ਼ੰਕਰ ਵਿਖੇ ਮੈਸ. ਅੰਸਾਰੀ ਫਰੂਟ ਕੰਪਨੀ ਅਤੇ ਮੈਸ. ਮੁਹੰਮਦ ਕੇਲਾ ਸਪਲਾਇਰ ਕੇਲਿਆਂ ਦੇ ਸਟੋਰਾਂ ਦੀ ਚੈਕਿੰਗ ਕੀਤੀ ਗਈ ਅਤੇ ਵੀਡੀਓਗ੍ਰਾਫੀ ਵੀ ਕਰਵਾਈ ਗਈ ।

Advertisements

ਇਹਨਾਂ ਸਟੋਰਾਂ ਵਿੱਖੇ ਵਿਗਿਆਨਕ ਤਰੀਕੇ ਨਾਲ ਕੇਲੇ ਪਕਾਏ ਜਾ ਰਹੇ ਸਨ। ਚੈਕਿੰਗ ਟੀਮ ਵਿੱਚ ਸਕੱਤਰ ਮਾਰਕਿਟ ਕਮੇਟੀ ਗੜਸ਼ੰਕਰ ਸੁਰਿੰਦਰਪਾਲ ਸਿੰਘ, ਸੁਮਨ ਕੁਮਾਰ, ਹਰਦੀਪ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵੀ ਸ਼ਾਮਲ ਸਨ। ਜ਼ਿਲਾ ਮੰਡੀ ਅਫ਼ਸਰ ਨੇ ਦੱਸਿਆ ਕਿ ਦੁਕਾਨਦਾਰ ਫਲ ਪਕਾਉਣ ਲਈ ਕੈਮੀਕਲਾਂ ਦੀ ਵਰਤੋਂ ਨਾ ਕਰਨ, ਕਿਉੁਂਕਿ ਇਹ ਕੈਮੀਕਲ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੇ ਹਨ।

-ਡਰੇਨਜ਼ ਵਿਭਾਗ ਨੇ ਪਿੰਡ ਮਾਂਝੀ ਅਤੇ ਭਗਾਣਾ ਕਲਾਂ ਨੇੜਲੇ ਚੋਆਂ ਦੀ ਕੀਤੀ ਸਫ਼ਾਈ

ਇਸ ਤੋਂ ਇਲਾਵਾ ਡਰੇਨੇਜ਼ ਵਿਭਾਗ ਹੁਸ਼ਿਆਰਪੁਰ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਪਿੰਡ ਮਾਂਝੀ ਅਤੇ ਭਗਾਣਾ ਕਲਾਂ ਨੇੜਲੇ ਚੋਆਂ ਦੀ ਸਫ਼ਾਈ ਕਰਵਾਈ ਗਈ। ਵਿਭਾਗ ਦੇ ਅਧਿਕਾਰੀ ਇੰਜੀਨੀਅਰ  ਪੰਕਜ ਬੱਲੀ ਦੀ ਅਗਵਾਈ ਵਾਲੀ ਟੀਮ ਵਲੋਂ ਵਿੱਢੀ ਗਈ ਇਸ ਸਫ਼ਾਈ ਮੁਹਿੰਮ ਤਹਿਤ ਚੋਆਂ ਵਿਚੋਂ ਪੈਦਾ ਹੋ ਰਹੇ ਘਾਹ ਅਤੇ ਬੂਟੀ ਨੂੰ ਪੁੱਟਿਆ ਜਾ ਰਿਹਾ ਹੈ। ਪੰਕਜ ਬੱਲੀ ਨੇ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਚੋਆਂ ਦੀ ਸਫਾਈ ਯਕੀਨੀ ਬਣਾਈ ਜਾ ਰਹੀ ਹੈ ਅਤੇ ਬਰਸਾਤਾਂ ਦਾ ਮੌਸਮ ਹੋਣ ਕਾਰਨ ਇਹ ਸਫਾਈ ਬਹੁਤ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਭਵਿੱਖ ਵਿਚ ਵੀ ਇਹ ਸਫਾਈ ਮੁਹਿੰਮ ਜਾਰੀ ਰਹੇਗੀ। ਉਹਨਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੂੜਾ ਕਰਕਟ ਨਹਿਰਾਂ, ਚੋਆਂ ਅਤੇ ਨਾਲਿਆਂ ਵਿਚ ਨਾ ਸੁੱਟਣ, ਕਿਉਂਕਿ ਇਹ ਕੂੜਾ ਕਰਕਟ ਬਰਸਾਤਾਂ ਦੇ ਦਿਨਾਂ ਵਿਚ ਕਾਫੀ ਸਮੱਸਿਆਵਾਂ ਪੈਦਾ ਕਰਦਾ ਹੈ ਅਤੇ ਇਸ ਨਾਲ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ।

LEAVE A REPLY

Please enter your comment!
Please enter your name here