ਕਾਇਆ ਕਲਪ ਪ੍ਰੋਗਰਾਮ ਤਹਿਤ ਸੂਬੇ ਭਰ ਵਿਚੋਂ ਐਸ.ਡੀ.ਐਚ ਮੁਕੇਰੀਆਂ ਅਤੇ ਦਸੂਹਾ ਪਹਿਲੇ ਅਤੇ ਦੂਜੇ ਸਥਾਨ ਤੇ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਵਲੋਂ  ਰਾਜ ਦੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਨੂੰ ਹੋਰ ਬਿਹਤਰ ਬਣਾਉਣ ਲਈ ਕਾਇਆ ਕਲਪ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਲੜੀ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਐਸ.ਡੀ.ਐਚ ਮੁਕੇਰੀਆਂ (87.9 % ਅੰਕ )ਅਤੇ ਐਸ.ਡੀ.ਐਚ ਦਸੂਹਾ(87.6 % ਅੰਕ) ਨੇ ਸੂਬੇ ਭਰ ਵਿੱਚੋਂ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਅਤੇ ਤਿੰਨ ਸੀ.ਐਚ.ਸੀਜ਼ ਭੁੰਗਾ , ਮਾਹਿਲਪੁਰ ਅਤੇ ਬੁੱਢਾਬੜ ਨੇ 70 ਫੀਸਦੀ ਤੋਂ ਵੱਧ ਅੰਕ ਹਾਸਲ ਪ੍ਰਾਪਤ ਕਰਕੇ ਇਹ ਰੈਕਿੰਗ ਹਾਸਿਲ ਕੀਤੀ।  ਇਸ ਸੰਬੰਧੀ ਜਾਣਕਾਰੀ ਦਿੰਦਿਆ ਕਾਇਆ ਕਲਪ ਦੇ ਜ਼ਿਲ੍ਹਾ ਨੋਡਲ ਅਫਸਰ-ਕਮ ਡਿਪਟੀ ਮੈਡੀਕਲ ਕਮਿਸ਼ਨਰ ਡਾ.ਹਰਬੰਸ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਵੱਛ ਭਾਰਤ ਅਭਿਆਨ ਤਹਿਤ ਕਾਇਆ ਕਲਪ ਮੁੰਹਿਮ ਚਲਾਈ ਜਾ ਰਹੀ ਹੈ। ਇਸ ਮੁੰਹਿਮ ਤਹਿਤ ਸੂਬੇ ਭਰ ਦੇ ਸਰਕਾਰੀ ਜ਼ਿਲ੍ਹਾ ਹਸਪਤਾਲਾਂ ਸਮੇਤ ਪ੍ਰਾਇਮਰੀ ਸਿਹਤ ਕੇਂਦਰ, ਐਸ.ਡੀ.ਐਚ, ਕਮਿਊੁਨਿਟੀ ਸਿਹਤ ਕੇਂਦਰਾਂ ਵਲੋਂ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਜਾਂਚ ਕੀਤੀ ਜਾਂਦੀ ਹੈ।

Advertisements

 ਇਨਾਂ ਮੁਕਾਬਲਿਆਂ’ਚ 70 ਫੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਕੇਂਦਰਾਂ ਦੀ ਰੈਂਕਿੰਗ ਨਿਰਧਾਰਿਤ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਸੂਬੇ ਭਰ ਵਿੱਚ ਵੀਡਿਓ ਕਾਨਫਰੰਸਿੰਗ ਰਾਹੀਂ ਹੋਏ ਮੁਕਾਬਲਿਆਂ’ਚ ਜ਼ਿਲ੍ਹੇ ਦੀਆਂ ਸਿਹਤ ਸੰਸਥਾਂਵਾਂ ਵਿੱਚ ਮਰੀਜ਼ਾਂ ਦੀ ਗਿਣਤੀ , ਦੇਖਭਾਲ, ਸਫਾਈ,ਪਾਰਕਿੰਗ, ਦਵਾਈਆਂ, ਖੂਨ ਜਾਂਚ, ਸਟਾਫ ਦਾ ਮਰੀਜ਼ਾਂ ਨਾਲ ਵਤੀਰਾ, ਰਿਕਾਰਡ ਜਾਂਚ, ਵਾਟਰ ਹਾਰਵੈਸਟਿੰਗ ਸਿਸਟਮ, ਆਰ.ੳ ਸਿਸਟਮ, ਹਸਪਤਾਲ ਦੇ ਵਾਰਡ ਦੀ ਸਫਾਈ ਤੇ ਨਾਲ ਨਾਲ ਹਵਾ ਪਾਣੀ ਤੇ ਰੋਸ਼ਨੀ ਦੇ ਪ੍ਰਬੰਧ ਆਦਿ ਦੀ ਜਾਂਚ ਕੀਤੀ ਜਾਂਦੀ ਹੈ ਤੇ ਇਨਾਂ ਤੇ ਅਧਾਰ ਤੇ ਰੈਂਕਿੰਗ ਦਿੱਤੀ ਜਾਂਦੀ ਹੈ। ਇਸ ਮੌਕੇ (AHA) ਡਾ.ਸ਼ਿਪਰਾ ਨੇ ਦੱਸਿਆ ਕਿ ਐਸ.ਡੀ.ਐਚ ਮੁਕੇਰੀਆਂ ਅਤੇ ਐਸ.ਡੀ.ਐਚ ਦਸੂਹਾ ਨੈਸ਼ਨਲ ਕੁਆਲਟੀ ਐਸੋਰਿੰਸ ਸਟੈਂਡਰਡ ਸਕੀਮ ਦੇ ਤਹਿਤ ਕੇਂਦਰ ਸਰਕਾਰ ਵਲੋਂ ਸਰਟੀਫਾਇਡ ਹਨ । ਉਨਾਂ ਕਿਹਾ ਕਿ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਦੇ ਡਾਕਟਰਾਂ,  ਨਰਸਿੰਗ ਸਟਾਫ ਅਤੇ  ਮੁਲਾਜ਼ਮਾਂ ਵਲੋਂ ਮਿਹਨਤ ਅਤੇ ਇਮਾਨਦਾਰੀ ਅਤੇ ਲੋਕਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਦੀਆਂ ਸਿਹਤ ਸੰਸਥਾਂਵਾਂ ਇਹ ਮੁਕਾਮ ਹਾਸਿਲ ਕਰ ਸਕੀਆਂ ਹਨ।

LEAVE A REPLY

Please enter your comment!
Please enter your name here