ਪਿੰਡ ਹਮੀਰਾ ਵਿਖੇ ਮੇਲੇ ਦੌਰਾਨ ਸਿੱਧੂ ਮੂਸੇਵਾਲੇ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਂਟ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਸੁਭਾਨਪੁਰ ਦੇ ਨਜ਼ਦੀਕੀ ਪਿੰਡ ਹਮੀਰਾ ਵਿਖੇ ਪੀਰ ਬਾਬਾ ਕਾਹਨੇ ਸ਼ਾਹ ਜੀ ਦਾ ਸਲਾਨਾ ਮੇਲਾ 1 ਜੂਨ ਦਿਨ ਬੁੱਧਵਾਰ ਨੂੰ ਮਨਾਇਆ ਗਿਆ। ਜਾਣਕਾਰੀ ਦਿੰਦੇ ਪੀਰ ਬਾਬਾ ਕਾਹਨੇ ਸ਼ਾਹ ਜੀ ਦੀ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਵਿਜੇ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਹ ਮੇਲਾ ਹਰ ਸਾਲ ਦੀ ਸਾਲ ਪਿੰਡ ਹਮੀਰਾ ਵਿਖੇ ਪਿੰਡ ਵਾਸੀਆਂ ਤੇ ਐਨ ਆਰ ਆਈ ਦੇ ਸਹਿਯੋਗ ਮਨਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਪੀਰ ਬਾਬਾ ਕਾਹਨੇ ਸ਼ਾਹ ਜੀ ਦਰਬਾਰ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਵਿਜੇ ਕੁਮਾਰ ਨੇ ਕਿਹਾ ਕਿ ਇਸ ਵਾਰ ਪੰਜਾਬ ਦੇ ਨਾਮਵਰ ਗਾਇਕ ਸਿੱਧੂ ਮੂਸੇ ਵਾਲਾ ਦੀ ਬੇਤੁਕੀ ਮੌਤ ਦੇ ਕਾਰਨ ਇਸ ਵਾਰ ਕਲਾਕਾਰਾਂ ਦੀ ਸਟੇਜ ਨਹੀਂ ਲੱਗੀ।

Advertisements

ਇਸ ਮੌਕੇ ਤੇ ਸਿੱਧੂ ਮੂਸੇਵਾਲੇ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ ਤੇ ਮੇਲੇ ਨੂੰ ਸਾਦਗੀ ਭਰੇ ਰੂਪ ਨਾਲ ਮਨਾਇਆ ਗਿਆ ਆਈਆਂ ਹੋਈਆਂ ਸੰਗਤਾ ਲਈ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਤੇ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਰਾਜ ਕੁਮਾਰ ਚੱਬੇਵਾਲ ਜੀ ਐਮ ਐਲ ਏ ਚੱਬੇਵਾਲ ਤਜਿੰਦਰ ਭੰਡਾਰੀ ਲਖਵਿੰਦਰ ਸਿੰਘ ਹਮੀਰਾ ਬੱਬੂ ਖੈੜਾ ਮੱਧੂ ਸਾਈ ਜਲੰਧਰ ਵਾਲੇ ਚਰਨਜੀਤ ਹੰਸ ਪਰਮੋਟਰਾਂ ਰਣਧੀਰ ਸਿੰਘ ਧੀਰਾ ਪਰਮਜੀਤ ਸਨੀ ਰੇਸ਼ਮ ਸਿੰਘ ਮਾਨ ਜੋਗਿੰਦਰ ਸਿੰਘ ਸੁਖਵਿੰਦਰ ਸਿੰਘ ਸੋਹੀ ਜਾਤੀਕੇ ਹਰਬੰਸ ਸਿੰਘ ਰਤਨ ਸਿੰਘ ਮੱਲੀ ਜਤਿੰਦਰ ਸਿੰਘ ਫੌਜੀ ਹਰਸ਼ ਅਮਨ ਦੀਪਕ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here