ਪੀਰ ਚੌਧਰੀ ਦਰਬਾਰ ਦੀ ਨਵੀਂ ਪ੍ਰਬੰਧਕ ਕਮੇਟੀ ਦਾ ਹੋਇਆ ਗਠਨ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ । ਪੀਰ ਜੀਆ ਉਲ ਦੀਨ ਸਰਕਾਰ ਜੋ ਕਿ ਪੀਰ ਚੌਧਰੀ ਨਾਮ ਤੋਂ ਜਾਣਿਆ ਜਾਂਦਾ ਹੈ, ਜਿੱਥੇ ਕਿ ਦੇਸ਼ ਵਿਦੇਸ਼ਾਂ ਤੋਂ ਲੋਕ ਮੱਥਾ ਟੇਕਣ ਆਉਂਦੇ ਹਨ ਅਤੇ ਇਸ ਦਰਬਾਰ ਤੇ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਜਗ੍ਹਾ ਤੇ ਪੀਰ ਚੌਧਰੀ ਸਰਕਾਰਾਂ ਦੇ ਨਾਲ ਨਾਲ ਕਈ ਦੇਵੀ ਦੇਵਤਾ ਦੀਆਂ ਪ੍ਰਤਿਮਾ ਵੀ ਮੌਜੂਦ ਹਨ । ਇਸ ਜਗ੍ਹਾ ਤੇ ਖਵਾਜਾ ਜੀ ਦਾ ਇੱਕ ਖੂਹ ਵੀ ਬਿਰਾਜਮਾਨ ਹਨ ਦੂਰ ਦਰਾਜ ਤੋਂ ਆਏ ਲੋਕ ਇਸ ਖਵਾਜਾ ਜੀ ਦੇ ਜਲ ਨਾਲ ਇਸ਼ਨਾਨ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਨਿਜਾਤ ਪਾਉਂਦੇ ਹਨ ਅਤੇ ਬੋਤਲਾਂ ਦੇ ਵਿੱਚ ਜਲ ਭਰ ਕੇ ਆਪੋ ਆਪਣੇ ਘਰ ਲੈ ਜਾਂਦੇ ਹਨ ਇਸ ਜਗ੍ਹਾ ਦੀ ਮਾਨਤਾ ਬਹੁਤ ਪੁਰਾਣੀ ਚੱਲ ਰਹੀ ਹੈ ਵੀਰਵਾਰ ਵਾਲੇ ਦਿਨ ਕਈ ਲੋਕ ਇਸ ਜਗ੍ਹਾ ਤੇ ਮੱਥਾ ਟੇਕਣ ਲਈ ਆਪਣੇ ਘਰੋਂ ਪੈਦਲ ਵੀ ਆਂਦੇ ਹਨ ਅੱਗੇ ਇਸ ਜਗ੍ਹਾ ਦੇ ਕਮੇਟੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਜਿਸ ਜਗ੍ਹਾ ਤੇ ਹਰ ਮੌਜੂਦਾ ਸਰਕਾਰ ਦਾ ਕਬਜ਼ਾ ਰਿਹਾ ਹੈ ਅਤੇ ਉਨ੍ਹਾਂ ਦੀ ਕਮੇਟੀ ਬਣਦੀ ਸੀ।

Advertisements

ਉਥੇ ਸ਼ਰਧਾਲੂਆਂ ਵੱਲੋਂ ਪੀਰ ਚੌਧਰੀ ਸਰਕਾਰ ਦੀ ਗੋਲਕ ਦੇ ਵਿੱਚ ਸੇਵਾ ਪਾਈ ਜਾਂਦੀ ਸੀ। ਉਸਦਾ ਕੁਝ ਪਤਾ ਨਹੀਂ ਚੱਲਦਾ ਸੀ। ਜਿਸ ਕਰਕੇ ਉਨ੍ਹਾਂ ਨੇ ਇਸ ਕਮੇਟੀ ਨੂੰ ਭੰਗ ਕਰ ਦਿੱਤਾ ਹੈ ਅਤੇ ਇਸ ਕਮੇਟੀ ਵਿਚ ਹੁਣ ਮੌਜੂਦਾ ਸਰਕਾਰ ਦੀ ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜ਼ੀ ਨਹੀਂ ਹੋਵੇਗੀ ਅਤੇ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਬਣਾ ਦਿੱਤੀ ਹੈ ਜੋ ਕਿ ਪੀਰ ਚੌਧਰੀ ਸਰਕਾਰ ਦੇ ਸੇਵਾਦਾਰ ਹੀ ਚਲਾਉਣਗੇ ਅਤੇ ਉਨ੍ਹਾਂ ਨੇ ਆਖਿਆ ਕਿ ਹੁਣ ਜੋ ਵੀ ਸੇਵਾ ਗੋਲਕ ਦੇ ਵਿੱਚ ਆਵੇਗੀ, ਉਸ ਨੂੰ ਪੀਰ ਚੌਧਰੀ ਸਰਕਾਰ ਦੀ ਇਮਾਰਤ ਤੇ ਲਗਾਇਆ ਜਾਵੇਗਾ ਅਤੇ ਪੀਰ ਚੌਧਰੀ ਦੀ ਸੁੰਦਰਤਾ ਨੂੰ ਹੋਰ ਵਧੀਆ ਕੀਤਾ ਜਾਵੇਗਾ ਜੋ ਕਿ ਆਏ ਹੋਏ ਸ਼ਰਧਾਲੂਆਂ ਵੱਲੋਂ ਦੇਖਣਯੋਗ ਹੋਵੇਗਾ ਅਤੇ ਚੌਧਰੀ ਸਰਕਾਰ ਦੀ ਗੋਲਕ ਨੂੰ ਪੀਰ ਚੌਧਰੀ ਸਰਕਾਰ ਦੇ ਸਮੂਹ ਸੇਵਾਦਾਰਾਂ ਦੀ ਮੌਜੂਦਗੀ ਦੇ ਵਿੱਚ ਖੋਲ੍ਹਿਆ ਜਾਵੇਗਾ। ਇਸ ਮੌਕੇ ਦੇ ਰਮਨ ਕੁਮਾਰ ਚੋਪੜਾ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਕੁਲਦੀਪ ਸਿੰਘ ਨੂੰ ਕੈਸ਼ੀਅਰ ਬਲਬੀਰ ਸਿੰਘ ਨੂੰ ਜਰਨਲ ਸਕੱਤਰ ਅਤੇ ਸ਼ਾਲੂ ਨੂੰ ਸਲਾਹਕਾਰ ਬਣਾਇਆ ਗਿਆ ਇਸ ਮੌਕੇ ਤੇ ਸੇਵਾਦਾਰ ਹਰਭਜਨ ਸਿੰਘ,ਰਾਜਿੰਦਰ ਕੁਮਾਰ,ਹਰੀਸ਼, ਰਮਨ ਕੁਮਾਰ, ਖੋਸਲਾ,ਸ਼ਸ਼ੀ,ਰਾਜਿੰਦਰ ਗਿੱਲ, ਅਮਨਦੀਪ ਸਿੱਪੀ, ਗ਼ਰੀਬਦਾਸ,ਤਿਲਕ ਰਾਜ ਕਾਕਾ ਸ਼ਾਹ ਆਦਿ ਹੋਰ ਵੀ ਸੇਵਾਦਾਰ ਮੌਜੂਦ ਸਨ।

LEAVE A REPLY

Please enter your comment!
Please enter your name here