ਪੀ.ਟੀ.ਯੂ. ਦੇ ਹੋਸਟਲ ਵਿਚ ਪੜ੍ਹਦੇ ਵਿਵੇਕ ਕੁਮਾਰ ਦੀ ਅਚਾਨਕ ਸਿਹਤ ਖ਼ਰਾਬ ਹੋਣ ਕਾਰਨ ਹੋਈ ਮੌਤ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਬੀਤੀ ਦੇਰ ਸ਼ਾਮ ਕਰੀਬ 7:30 ਵਜੇ ਆਈ.ਕੇ.ਗੁਜ਼ਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਹੋਸਟਲ ਵਿਚ ਰਹਿੰਦੇ ਇਕ ਵਿਦਿਆਰਥੀ ਦੀ ਅਚਾਨਕ ਸਿਹਤ ਖ਼ਰਾਬ ਹੋਣ ਕਾਰਨ, ਉਸਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਡਿਊਟੀ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਆਈ.ਕੇ. ਗੁਜ਼ਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਬੀ.ਟੈੱਕ ਸੈਕਿੰਡ ਯੀਅਰ ਦੇ ਵਿਦਿਆਰਥੀ ਵਿਵੇਕ ਕੁਮਾਰ ਪੁੱਤਰ ਪ੍ਰਵੀਨ ਯਾਦਵ ਵਾਸੀ ਮਧੂਬਨ ਬਿਹਾਰ ਹੋਸਟਲ ਕਮਰਾ ਨੰਬਰ 514 ਜਿਸ ਦੀ ਬੀਤੀ ਸ਼ਾਮ ਅਚਾਨਕ ਸਿਹਤ ਖ਼ਰਾਬ ਹੋ ਗਈ। ਹੋਸਟਲ ਵਾਰਡਨ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਵਿਵੇਕ ਕੁਮਾਰ ਨੇ ਆਪਣੇ ਸੀਨੇ ਅਤੇ ਪੇਟ ਵਿਚ ਦਰਦ ਦੀ ਸ਼ਿਕਾਇਤ ਬਾਰੇ ਦੱਸਿਆ ਤੇ ਉਹ ਯੂਨੀਵਰਸਿਟੀ ਦੇ ਅੰਦਰ ਡਿੱਗ ਪਿਆ। ਜਿਸਨੂੰ ਤੁਰੰਤ ਹੀ ਯੂਨੀਵਰਸਿਟੀ ਦੇ ਕਰਮਚਾਰੀਆਂ ਅਤੇ ਪ੍ਰਬੰਧਕਾਂ ਨੇ ਐਬੂਲੈਂਸ ਨੂੰ ਫੋਨ ਕੀਤਾ ਪ੍ਰੰਤੂ ਕਾਫੀ ਟਾਇਮ ਐਬੂਲੈਂਸ ਨਹੀਂ ਪਹੁੰਚੀ ਤੇ ਬਾਅਦ ਵਿਚ ਉਸਨੂੰ ਪ੍ਰਾਈਵੇਟ ਵਾਹਨ ਵਿਚ ਸਿਵਲ ਹਸਪਤਾਲ ਕਪੂਰਥਲਾ ਵਿਖੇ ਲਿਆਂਦਾ ਗਿਆ, ਜਿੱਥੇ ਅੱਧੇ ਘੰਟੇ ਬਾਅਦ ਹੀ ਡਿਊਟੀ ਡਾਕਟਰ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

Advertisements

ਜਿਸ ਤੋਂ ਬਾਅਦ ਵਿਵੇਕ ਕੁਮਾਰ ਦੀ ਲਾਸ਼ ਨੂੰ ਡਾਕਟਰਾਂ ਨੇ ਮੋਰਚਰੀ ਵਿਚ ਰੱਖਵਾ ਦਿੱਤਾ ਗਿਆ ਤੇ ਪੁਲਿਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਤੇ ਪਰਿਵਾਰਕ ਮੈਂਬਰਾਂ ਦੇ ਆਉਣ ਉਪਰੰਤ ਪੋਸਟਮਾਰਟਮ ਕਰਨ ਦਾ ਕਿਹਾ ਗਿਆ। ਜਿਸ ਤੋਂ ਬਾਅਦ ਅੱਜ ਸਵੇਰੇ ਜਦੋਂ ਵਿਵੇਕ ਦੇ ਮਾਮਾ ਮੁਕੇਸ਼ ਕੁਮਾਰ ਪੁੱਤਰ ਜੈਪ੍ਰਕਾਸ਼ ਯਾਦਵ ਵਾਸੀ ਬਿਹਾਰ ਅਤੇ ਚਾਚੇ ਦਾ ਲੜਕਾ ਪ੍ਰਬਾਸ ਕੁਮਾਰ ਪੁੱਤਰ ਨਵੀਨ ਗੋਹੀਆ ਵਾਸੀ ਬਿਹਾਰ ਪੀ.ਟੀ.ਯੂ. ਪਹੁੰਚੇ ਅਤੇ ਪੀ.ਟੀ.ਯੂ. ਦੇ ਕਰਮਚਾਰੀਆਂ ਅਤੇ ਡੀ.ਐਸ.ਪੀ. ਵੱਲੋਂ ਉਨ੍ਹਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ। ਅੱਜ ਸਵੇਰੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਡਾਕਟਰਾਂ ਦਾ ਪੈਨਲ ਬਣਾ ਕਿ ਜਿਸ ਵਿਚ ਡਾਕਟਰ ਰਵਿਜੀਤ ਸਿੰਘ, ਡਾ: ਪਰੀਤੋਸ਼ ਗਰਗ, ਡਾ: ਪ੍ਰਭਜੀਤ ਨੇ ਮ੍ਰਿਤਕ ਵਿਵੇਕ ਕੁਮਾਰ ਦਾ ਪੋਸਟ ਮਾਰਟਮ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਕਤ ਡਾਕਟਰਾਂ ਨੇ ਦੱਸਿਆ ਕਿ ਇਸਦੀ ਠੋਡੀ ਉੱਪਰ ਸੱਟ ਦਾ ਨਿਸ਼ਾਨ ਸੀ ਅਤੇ ਬਾਕੀ ਪੋਸਟ ਮਾਰਟਮ ਦੀ ਰਿਪੋਰਟ ਆਉਂਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕਦਾ ਹੈ। ਇਸ ਸਬੰਧੀ ਥਾਣਾ ਸਦਰ ਪੁਲਿਸ ਦੇ ਐਸ.ਐਚ.ਓ. ਵਿਕਰਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰਨ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here