23 ਤੋਂ 26 ਜੂਨ ਤੱਕ ਬੰਦ ਰਹਿਣਗੀਆਂ ਹੋਲਸੇਲ ਦੁਕਾਨਾਂ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੁਰਾਣੀ ਸਬਜੀ ਮੰਡੀ ਹੋਲਸੇਲ ਐਸੋਸਿਏਸ਼ਨ ਕਪੂਰਥਲਾ ਦੀ ਇੱਕ ਮੀਟਿੰਗ ਪ੍ਰਧਾਨ ਵਿਕਰਮ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹੋਲਸੇਲ ਦੁਕਾਨਦਾਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਬੈਠਕ ਨੂੰ ਸੰਬੋਧਨ ਕਰਦੇ ਹੋਏ ਵਿਕਰਮ ਅਰੋੜਾ ਨੇ ਕਿਹਾ ਕਿ ਸਰਕਾਰ ਦੀ ਵਪਾਰੀਆਂ ਪ੍ਰਤੀ ਗੁੰਝਲਦਾਰ ਨੀਤੀਆਂ ਕਾਰਨ ਵਪਾਰੀਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਗਲਤ ਨੀਤੀਆਂ ਦਾ ਜਵਾਬ ਦੇਣਾ ਹੈ ਤਾਂ ਵਪਾਰੀਆਂ ਨੂੰ ਇੱਕਜੁਟ ਹੋਣਾ ਪਵੇਗਾ।

Advertisements

ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀਆਂ ਦੀਆਂ ਛੁੱਟੀਆਂ 23 ਤੋਂ 26 ਜੂਨ ਤੱਕ ਕੀਤੀਆਂ ਜਾਣਗੀਆਂ,ਹੋਲਸੇਲ ਦੀਆਂ ਸਾਰੀਆਂ ਦੁਕਾਨਾਂ ਇਸ ਸਮੇਂ ਦੋਰਾਣ ਬੰਦ ਰਹਿਣਗੀਆਂ। ਉਨ੍ਹਾਂ ਸਾਰੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਵਿੱਚ ਟਰੈਫਿਕ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਹਿਯੋਗ ਦੇਣ ਅਤੇ ਦੁਕਾਨਾਂ ਦਾ ਸਮਾਨ ਨਿਰਧਾਰਤ ਤੈਅ ਸੀਮਾ ਵਿੱਚ ਹੀ ਰੱਖਣ। ਇਸ ਮੋਕੇ ਜਨਰਲ ਸਕੱਤਰ ਅਸ਼ੀਸ਼ ਗਰੇਜਾ, ਸੋਨੂੰ ਮੋਠਾਂਵਾਲ, ਰਾਜੀਵ ਕੁਮਾਰ ਬਾਵਾ, ਸੰਜੀਵ ਸਨੇਜਾ, ਰਾਹੁਲ ਗੁਪਤਾ, ਰਾਜੇਸ਼ ਗਾਬਾ, ਰੋਹਿਤ ਅਰੋੜਾ, ਅਮਨ ਅਰੋੜਾ, ਕਰਨ ਅਰੋੜਾ, ਵਿਸ਼ਾਲ ਪਥਰੀਆ, ਵਜਿੰਦਰ ਅਰੋੜਾ, ਸ਼ਾਮ ਸੁੰਦਰ, ਚੇਤਨ ਸੂਦ, ਰਮੇਸ਼ ਮਹਾਜਨ, ਗੁਲਸ਼ਨ ਮਹਾਜਨ, ਜਗਦੀਸ਼ ਕੁਮਾਰ, ਬੰਟੀ ਅਰੋੜਾ, ਮੰਗਤ ਰਾਮ, ਹਰੀਸ਼ ਕੁਮਾਰ, ਹਰਸ਼ ਗਰੋਵਰ, ਹਰੀਸ਼ ਅਰੋੜਾ, ਨਾਰਾਇਣ ਦਾਸ, ਰਾਜਨ ਮਹਾਜਨ ਅਤੇ ਰਾਜ ਬੱਬੂ ਆਦਿ ਹਾਜਰ ਸਨ।

LEAVE A REPLY

Please enter your comment!
Please enter your name here