ਮਲੇਰੀਆ ਬੁਖਾਰ ਦੇ ਲੱਛਣਾਂ ਤੋਂ ਜਾਣੂ ਰਹਿਣ ਲੋਕ: ਡਾ.ਪਵਨ ਕੁਮਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਕਾਰਜਕਾਰੀ ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਸੋਮਵਾਰ ਨੂੰ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਜੂਨ ਮਹੀਨੇ ਨੂੰ ਮਲੇਰੀਆ ਮੰਥ ਵਜੋਂ ਮਨਾਉਂਦੇ ਹੋਏ ਮਲੇਰੀਆ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਉਣ ਲਈ ਕਿਹਾ।
ਡਾ. ਪਵਨ ਕੁਮਾਰ ਨੇ ਕਿਹਾ ਕਿ ਸਿਹਤ ਵਿਭਾਗ ਬੀਤੇ ਇੱਕ ਹਫ਼ਤੇ ਤੋਂ ਜਾਰੁਕਤਾ ਮੁਹਿੰਮ ਦੇ ਅਧੀਨ ਵੱਖ-ਵੱਖ ਪਿੰਡਾਂ ਵਿੱਚ ਜਾਗਰੁਕਤਾ ਕੈਂਪ ਲਗਾ ਰਿਹਾ ਹੈ। ਮਲੇਰੀਆ ਐਨੋਫਿਲਿਜ ਮੱਛਰ ਦੇ ਕੱਟਣ ਕਾਰਣ ਹੋਣ ਵਾਲਾ ਰੋਗ ਹੈ। ਇਹ ਮਾਦਾ ਮਛਰ ਗੰਦੇ ਪਾਣੀ ਵਿਚ ਆਪਣੇ ਆਂਡੇ ਦਿੰਦੀ ਹੈ। ਮਲੇਰੀਆ ਮੱਛਰ ਦੇ ਕੱਟਣ ਦੇ ਬਾਅਦ ਵਿਅਕਤੀ ਨੂੰ ਠੰਡ ਲਗ ਕੇ ਬੁਖਾਰ ਆਉਂਦਾ ਹੈ। ਇਸ ਤੋਂ ਇਲਾਵਾ ਜੋੜਾਂ ਵਿੱਚ ਦਰਦ, ਉਲਟੀ, ਸਿਰ ਦਰਦ, ਪਿਸ਼ਾਬ ਵਿੱਚ ਖੂਨ ਆਉਣਾ ਇਸਦੇ ਲੱਛਣ ਹਨ। ਕਾਂਬਾ ਲੱਗ ਕੇ ਬੁਖਾਰ ਆਉਂਣ ਦੇ 4 ਤੋਂ 6 ਘੰਟੇ ਬਾਅਦ ਬੁਖਾਰ ਉਤਰਨ ‘ਤੇ ਮਰੀਜ਼ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ।
ਡਾ.ਜਗਦੀਪ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਨੇ ਦੱਸਿਆ ਕਿ ਮਲੇਰੀਆ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਘਰਾਂ ਦੇ ਆਸ-ਪਾਸ ਪਾਣੀ ਜਮ੍ਹਾਂ ਨਾ ਹੋਣ ਦਿਓ। ਕੂਲਰ, ਛੱਤਾਂ ਉੱਪਰ ਰੱਖੇ ਗਮਲੇ, ਹੋਰ ਟੁੱਟੇ-ਫੂਟੇ ਸਮਾਨ ਆਦਿ ਦੀ ਨਿਯਮਤ ਤੌਰ ਤੋਂ ਸਫਾਈ ਕਰੋ। ਜੇਕਰ ਤੁਹਾਡੇ ਆਲੇ-ਦੁਆਲੇ ਮੱਛਰ ਹੋ, ਤਾਂ ਮੌਸਕਿਟੋ ਕੋਇਲ, ਮੱਛਰਦਾਨੀ ਅਤੇ ਕ੍ਰੀਮ ਦੀ ਵਰਤੋਂ ਕਰੋ। ਸਰੀਰ ਨੂੰ ਪੂਰੀ ਤਰ੍ਹਾਂ ਢਕਨ ਵਾਲੇ ਕੱਪੜੇ ਪਹਿਨੇ ਜਾਣ । ਉਹਨਾਂ ਕਿਹਾ ਕਿ ਮਲੇਰੀਆ ਦੀ ਰੋਕਥਾਮ ਲਈ ਸਿਹਤ ਵਿਭਾਗ ਦਾ ਆਈਡੀਐਸਪੀ ਵਿੰਗ ਲਗਾਤਾਰ ਸਰਗਰਮ ਹੈ। ਪਿੰਡ ਪੱਧਰ ‘ਤੇ ਸਾਫ਼-ਸਫਾਈ ਰੱਖਣ ਲਈ ਜਾਗਰੁਕਤਾ ਨੂੰ ਵਧਾਉਣ ਦੇ ਨਾਲ-ਨਾਲ ਮਲਟੀਪਰਪਜ਼ ਹੈਲਥ ਵਰਕਕਰ ਪਿੰਡਾਂ ਵਿੱਚ ਬੁਖਾਰ ਤੋਂ ਪੀੜਿਤ ਲੋਕਾਂ ਦੀ ਬਲੱਡ ਸਲਾਈਡ ਤਿਆਰ ਕਰਦੇ ਹਨ, ਤਾਂ ਜੋ ਮਲੇਰੀਆ ਬੁਖਾਰ ਦੀ ਤਸਦੀਕ ਹੋ ਸਕੇ। ਮੀਟਿੰਗ ਵਿੱਚ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਅਤੇ ਪ੍ਰੋਗਰਾਮ ਅਫ਼ਸਰ ਮੌਜੂਦ ਸਨ।

Advertisements

LEAVE A REPLY

Please enter your comment!
Please enter your name here