ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਦਾ ਵਫਦ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਹਸ਼ਿਆਰਪੁਰ ਨੂੰ ਮਿਲਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ:) ਪੰਜਾਬ ਆਫ ਇੰਡੀਆ ਦਾ ਇੱਕ ਵਫਦ ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਦੀ ਅਗਵਾਈ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਆਈ.ਏ.ਐਸ. ਅਤੇ ਐਸ.ਐਸ.ਪੀ. ਸ੍ਰੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਨੂੰ ਮਿਲਿਆ। ਦੋਵਾਂ ਹੀ ਸਖਸ਼ੀਅਤਾਂ ਨੂੰ ਜੱਥੇਬੰਦੀ ਦੀ ਕੀਤੀ ਨਵੀਂ ਚੋਣ ਦੇ ਅਹੁਦੇਦਾਰਾਂ ਦੀ ਸੂਚੀ ਸੌਪੀ ਤੇ ਅਹੁਦੇਦਾਰਾਂ ਦੀ ਜਾਣਪਛਾਣ ਵੀ ਕਰਾਈ ਗਈ ਅਤੇ ਪੱਤਰਕਾਰ ਭਾਈਚਾਰੇ ਨਾਲ ਸਬੰਧਤ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ।ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਆਫ ਇੰਡੀਆ ਪੰਜਾਬ ਵੱਲੋਂ ਦਿੱਤੇ ਜਾ ਰਹੇ ਇਸ ਮੰਗ ਪੱਤਰ ਵਿੱਚ ਪੱਤਰਕਾਰ ਭਾਈਚਾਰੇ ਅਤੇ ਸਮਾਜ ਤੇ ਵਾਤਾਵਰਣ ਸੁਰੱਖਿਆ ਦੇ ਵਡੇਰੇ ਹਿੱਤਾਂ ਲਈ ਮੰਗਾਂ ਰੱਖੀਆਂ ਗਈਆਂ।

Advertisements

ਜਿਸ ਵਿੱਚ ਪੰਜਾਬ ਅੰਦਰ ਲਾਡੋਵਾਲ ਟੋਲ ਪਲਾਜ਼ਾ ਸਮੇਤ ਸਮੂੰਹ ਨੈਸ਼ਨਲ ਹਾਈਵੇ ਤੇ ਲੱਗੇ ਟੋਲ ਪਲਾਜਿਆਂ ਤੇ ਪੱਤਰਕਾਰ ਭਾਈਚਾਰੇ ਨੂੰ ਟੋਲ ਮਾਫ ਕਰਨ,ਜਿਨ੍ਹਾਂ ਪੱਤਰਕਾਰਾਂ ਦੇ ਜਦ ਤੱਕ ਪੀਲੇ ਕਾਰਡ ਨਹੀਂ ਬਣਦੇ, ਉਨ੍ਹਾਂ ਨੂੰ ਅਖ਼ਬਾਰਾਂ ਤੇ ਚੈਨਲਾਂ ਵੱਲੋਂ ਜਾਰੀ ਕੀਤੇ ਅਧਿਕਾਰਤ ਅਡੈਂਟੀਕਾਰਡ ਦੇ ਆਧਾਰ ਤੇ ਟੋਲ ਪਲਾਜ਼ਾ ਬਿਨਾਂ ਵਿਤਕਰੇ ਤੋਂ ਮੁਆਫ਼ ਕਰਨ,ਸਮੂਹ ਪੱਤਰਕਾਰਾਂ ਨੂੰ ਕੋਰੋਨਾ ਕਾਲ ਵਿੱਚ ਕੀਤੀਆਂ ਸੇਵਾਵਾਂ ਦੇ ਮੱਦੇਨਜ਼ਰ ਸਿਹਤ ਅਤੇ ਪੁਲਸ ਕਰਮਚਾਰੀਆਂ ਦੀ ਤਰ੍ਹਾਂ ਕੋਰੋਨਾ ਯੋਧੇ ਵਜੋਂ ਮਾਨਤਾ ਦਿੰਦਿਆਂ ਸਰਟੀਫਿਕੇਟ ਦੇ ਕੇ ਸਨਮਾਨਤ ਕਰਨ,ਖ਼ਤਰਨਾਕ ਅਤੇ ਹੰਗਾਮੀ ਹਾਲਤ ਵਿੱਚ ਵੀ ਪੱਤਰਕਾਰਾਂ ਵੱਲੋਂ ਨਿਭਾਈਆਂ ਜਾਂਦੀਆਂ ਸੇਵਾਵਾਂ ਦੇ ਸਤਿਕਾਰ ਵਜੋਂ ਫਰੰਟ ਲਾਈਨ ਵਰਕਰ ਵਜੋਂ ਮਾਨਤਾ ਦੇਣ, ਬਿਨਾਂ ਵਿਤਕਰੇ ਦੇ ਮੈਡੀਕਲ ਸਹੁਲਤ ਅਤੇ ਇੰਸ਼ੋਰੈਂਸ ਕਰਕੇ ਇਸ ਵਿੱਚ ਪਰਿਵਾਰਕ ਮੈਂਬਰਾਂ ਨੂੰ ਵੀ ਕਵਰ ਕਰਨ,ਪਾਣੀ ਦੇ ਡਿੱਗਦੇ ਪੱਧਰ ਅਤੇ ਪਾਣੀ ਦੀ ਮਹੱਤਤਾ ਨੂੰ ਸਮਝਦਿਆਂ ਸ਼ਹਿਰ ਵਾਸੀਆਂ ਵਲੋਂ ਕੀਤੀ ਜਾ ਰਹੀਂ ਨਾਜਾਇਜ਼ ਵਰਤੋਂ ਤੇ ਤੁਰੰਤ ਰੋਕ ਲਾਉਣ ਅਤੇ ਬਣਦੀ ਸਖਤ ਕਾਰਵਾਈ ਕਰਨ,ਖੇਤਾਂ ਅਤੇ ਸੜਕਾਂ ਦੇ ਕਿਨਾਰਿਆਂ ਤੇ ਅੱਗਾਂ ਲਾ ਕੇ ਪੌਦਿਆਂ ਨੂੰ ਸਾੜਨ ਤੇ ਵਾਤਾਵਰਣ ਨੂੰ ਮਲੀਨ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜ਼ਿੰਮੇਵਾਰ ਸਰਕਾਰੀ ਅਧਿਕਾਰੀਆਂ ਖਿਲਾਫ ਵੀ ਵਿਭਾਗੀ ਕਾਰਵਾਈ ਕਰਨ,ਸੜਕਾਂ ਦੇ ਕਿਨਾਰਿਆਂ ਤੇ ਕੀਤੇ ਜਾ ਰਹੇ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ਿਆਂ ਅਤੇ ਰੇਹੜੀਆਂ ਕਾਰਨ ਟਰੈਫਿਕ ਵਿੱਚ ਪੈ ਰਹੇ ਵਿਘਨ ਨੂੰ ਤੁਰੰਤ ਰੋਕਣ,ਭੰਗੀ ਚੋਅ ਤੋਂ ਲੈ ਕੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌੰਕ ਅਤੇ ਪਿੱਪਲਾਂਵਾਲਾ ਤੱਕ ਸੜਕ ਦੇ ਦੋਨੋਂ ਪਾਸੇ ਬਣਾਏ ਡਰੇਨੇਜ ਨੂੰ ਡੰਪ ਵਜੋਂ ਵਰਤਣ ਵਾਲੇ ਅਤੇ ਸਰਵਿਸ ਲੇਨ ਨੂੰ ਆਪਣੇ ਕਾਰੋਬਾਰ ਲਈ ਨਜਾਇਜ਼ ਕਬਜ਼ਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਪ੍ਰਸ਼ਾਸਕੀ ਕਾਰਵਾਈ ਕਰਨ ਅਤੇ ਡ੍ਰੇਨੇਜ਼ ਦੀ ਬਾਰਿਸ਼ ਤੋਂ ਪਹਿਲਾਂ ਪਹਿਲਾਂ ਸਫਾਈ ਕਰਨ ਦੀਆਂ ਮੰਗਾਂ ਸ਼ਮਿਲ ਸਨ।

ਡਿਪਟੀ ਕਮਿਸ਼ਨਰ ਅਤੇ ਜ਼ਿਲਾ ਪੁਲਿਸ ਮੁਖੀ ਨੇ ਵਿਸ਼ਵਾਸ਼ ਦਿੱਤਾ ਕਿ ਉਨ੍ਹਾਂ ਦੇ ਪੱਧਰ ਤੇ ਹੱਲ ਕਰਨ ਵਾਲੀਆਂ ਮੰਗਾਂ ਨੂੰ ਉਹ ਹੱਲ ਕਰਨਗੇ ਅਤੇ ਪੰਜਾਬ ਸਰਕਾਰ ਦੇ ਪੱਧਰ ਦੀਆਂ ਮੰਗਾਂ ਉਹ ਸਰਕਾਰ ਨੂੰ ਸਿਫਰਸ਼ਾ ਸਹਿਤ ਭੇਜ ਦੇਣਗੇ। ਇਸ ਮੌਕੇ ਵਫਦ ਵਿੱਚ ਜੱਥੇਬੰਦੀ ਦੇ ਸਰਪ੍ਰਸਤ ਵਿਨੋਦ ਕੌਸ਼ਲ, ਮੁੱਖ ਸਲਾਹਕਾਰ ਤਰਸੇਮ ਦਿਵਾਨਾ, ਸੀਨੀਅਰ ਮੀਤ ਪ੍ਰਧਾਨ ਸੁਨੀਲ ਲਾਖਾ, ਉਪ-ਚੇਅਰਮੈਨ ਗੁਰਬਿੰਦਰ ਸਿੰਘ ਪਲਾਹਾ, ਜਿਲ੍ਹਾ ਪ੍ਰਧਾਨ ਵਿਕਾਸ ਸੂਦ, ਕਾਰਜਕਾਰੀ ਮੈਬਰ ਹਰਦੀਪ ਸਿੰਘ ਅਤੇ ਸੁਖਵਿੰਦਰ ਸਿੰਘ ਹੀਰ ਸ਼ਾਮਲ ਸਨ।

LEAVE A REPLY

Please enter your comment!
Please enter your name here