ਮਿਸ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਅਥਾਰਟੀ ਵੱਲੋਂ ਅੰਧ ਵਿਦਿਆਲਿਆ ਦਾ ਕੀਤਾ ਦੌਰਾ

??????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐੱਸ. ਨਗਰ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਅਥਾਰਟੀ ਫਿਰੋਜ਼ਪੁਰ ਜੀ ਵੱਲੋਂ ਅੰਧ ਵਿਦਿਆਲਿਆ ਦਾ ਦੌਰਾ ਕੀਤਾ ਗਿਆ । ਇਸ ਮੌਕੇ ਜੱਜ ਸਾਹਿਬ ਨੇ ਅੰਧ ਵਿਦਿਆਲਿਆ ਦੇ ਬੱਚਿਆਂ ਨਾਲ ਵਿਸ਼ੇਸ਼ ਪ੍ਰੋਗਰਾਮ ਰੱਖਿਆ ਜਿਸ ਵਿੱਚ ਉਨ੍ਹਾਂ ਨੇ ਬੱਚਿਆਂ ਨਾਲ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਗਿਆ । ਇਸ ਮੌਕੇ ਇਸ ਵਿਦਿਆਲਿਆ ਦੇ ਵਿਦਿਆਰਥੀ ਵੀਰ ਸਿੰਘ ਅਤੇ ਸੁਖਚੈਨ ਸਿੰਘ ਵੱਲੋਂ ਆਪਣੇ ਸੰਗੀਤ ਨਾਲ ਜੱਜ ਸਾਹਿਬ ਦਾ ਮਨ ਮੋਹ ਲਿਆ ਗਿਆ । ਜੱਜ ਸਾਹਿਬ ਆਪ ਵੀ ਇਨ੍ਹਾਂ ਬਿਨਾਂ ਅੱਖਾਂ ਤੋਂ ਵਿਦਿਆਰਥੀਆਂ ਦੀ ਮਨਮੋਹਕ ਆਵਾਜ਼ ਸੁਣ ਕੇ ਹੈਰਾਨ ਰਹਿ ਗਏ । ਇਸ ਦੇ ਨਾਲ ਨਾਲ ਜੱਜ ਸਾਹਿਬ ਆਪਣੇ ਪਿਛਲੇ ਦੌਰੇ ਦੌਰਾਨ ਇਸ ਆਸ਼ਰਮ ਨੂੰ ਦਿਸ਼ਾ ਨਿਰਦੇਸ਼ ਦਿੱਤੇ ਸਨ ਉਨ੍ਹਾਂ ਦੀ ਇੰਨ ਬਿੰਨ ਪਾਲਣਾ ਕੀਤੀ ਗਈ । ਇਸ ਵਿੱਚ ਮੇਨ ਗੇਟ ਤੇ ਸੀ. ਸੀ. ਟੀ. ਵੀ. ਕੈਮਰੇ ਲਗਵਾਉਣਾ, ਇਨ੍ਹਾਂ ਵਿਦਿਆਰਥੀਆਂ ਦੇ ਕੱਪੜੇ ਧੋਣ ਲਈ ਇਸ ਕਰਮਚਾਰਨ ਦਾ ਪ੍ਰਬੰਧ ਕਰਨਾ ਅਤੇ ਖਾਣਾ ਖਾਣ ਲਈ ਡਾਇਨਿੰਗ ਟੇਬਲ ਦਾ ਪ੍ਰਬੰਧ ਕਰਨਾ ਸ਼ਾਮਲ ਸੀ। ਜ਼ੋ ਕਿ ਅੱਜ ਸਾਹਿਬ ਨੇ ਆਪ ਮੌਕੇ ਤੇ ਚੈੱਕ ਕੀਤੇ । ਇਸ ਤੋਂ ਬਾਅਦ ਜੱਜ ਸਾਹਿਬ ਨੇ ਇਨ੍ਹਾਂ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਬਲਾਈਂਡ ਸਟਿੱਕ, ਫਲ ਅਤੇ ਰਸ ਦੇ ਪੈਕਟ ਵੰਡੇ । ਇਸ ਮੌਕੇ ਇਸ ਸੰਸਥਾ ਦੇ ਸਟਾਫ ਵਿੱਚੋਂ ਚੇਅਰਮੈਨ ਰਾਮੇਸ਼ ਸੇਠੀ, ਹਰੀਸ਼ ਮੌਗਾ, ਸੇਵਾਦਾਰ ਅਵਤਾਰ ਸਿੰਘ ਅਤੇ ਸ਼੍ਰੀ ਪੂਰਨ ਸਿੰਘ ਹਾਜ਼ਰ ਸਨ । ਇਸ ਤੋਂ ਬਾਅਦ ਜੱਜ ਸਾਹਿਬ ਨੇ ਵਨ ਸਟਾਪ ਕਰਾਇਸ ਸੈਂਟਰ ਦਾ ਦੌਰਾ ਕੀਤਾ ।

Advertisements

ਇਸ ਦੌਰੇ ਦੌਰਾਨ ਮਾਨਯੋਗ ਸੀ. ਜੇ. ਐੱਮ ਮੈਡਮ ਨੇ ਸਖੀ ਸੈਂਟਰ ਵਿੱਚ ਸ਼ੈਲਟਰ ਰੂਮ, ਕਾਊਸਲਿੰਗ ਰੂਮ, ਲੀਗਲ ਏਡ ਕਲੀਨਿਕ ਦੀ ਚੈਕਿੰਗ ਅਤੇ ਅੱਜ ਘਰੇਲੂ ਹਿੰਸਾ ਦੇ ਵਿਸ਼ੇ ਵਿੱਚ ਪੇਸ਼ ਹੋਈਆਂ ਪਾਰਟੀਆਂ ਦੀਆਂ ਮੁਸ਼ਕਿਲਾਂ ਸੁਣੀਆਂ । ਇਸ ਮੌਕੇ ਇਸ ਸਖੀ ਸੈਂਟਰ ਦੇ ਮੁੱਖ ਅਫਸਰ ਮਿਸ ਰਿਤੂ ਪਲਟਾ ਅਤੇ ਲੀਗਲ ਅਡਵਾਈਜ਼ਰ ਮਿਸ ਮਨਜਿੰਦਰ ਕੌਰ ਦੇ ਨਾਲ ਸੈਂਟਰ ਦਾ ਸਟਾਫ ਵੀ ਮੌਜੂਦ ਸਨ । ਇਸ ਮੌਕੇ ਇੱਕ ਘਰੇਲੂ ਹਿੰਸਾ ਦਾ ਕੇਸ ਵੀ ਲੱਗਿਆ ਹੋਇਆ ਸੀ । ਇਸ ਵਿੱਚ ਫਿਰੋਜ਼ਪੁਰ ਤੋਂ ਕਿਰਨਦੀਪ ਨਾਂਅ ਦੀ ਲੜਕੀ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਆਪਣੇ ਪੇਕੇ ਘਰ ਆਈ ਹੋਈ ਸੀ ਜਿਸ ਦੇ ਸਹੁਰੇ ਕੋਟਕਪੂਰਾ ਦੇ ਰਹਿਣ ਵਾਲੇ ਸਨ । ਇਸ ਕੇਸ ਨੂੰ ਸੁਨਣ ਤੋਂ ਬਾਅਦ ਜੱਜ ਸਾਹਿਬ ਨੇ ਇਸ ਲੜਕੀ ਨੂੰ ਆਪਣੇ ਦਫ਼ਤਰ ਬੁਲਾਇਆ ਅਤੇ ਮਿਡੀਏਸ਼ਨ ਸੈਂਟਰ ਵਿੱਚ ਇਹ ਕੇਸ ਰਖਵਾ ਕੇ ਇਸ ਦੇ ਸਹੁਰੇ ਪਰਿਵਾਰ ਵਿੱਚ ਇਸ ਲੜਕੀ ਨੂੰ ਵਸਾਉਣ ਦਾ ਭਰੋਸਾ ਦਿੱਤਾ । ਇਸ ਤੋਂ ਇਲਾਵਾ ਹਾਜ਼ਰ ਲੋਕਾਂ ਨੂੰ ਜੱਜ ਸਾਹਿਬ ਨੇ ਮਿਤੀ 13 ਅਗਸਤ ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਦੱਸਿਆ । ਇਸ ਤੋਂ ਬਾਅਦ ਜੱਜ ਸਾਹਿਬ ਨੇ ਇੱਥੋਂ ਵਿਦਾਇਗੀ ਲਈ ।

LEAVE A REPLY

Please enter your comment!
Please enter your name here