ਬਾਗਬਾਨੀ ਵਿਭਾਗ ਵੱਲੋਂ ਸੁਜਾਨਪੁਰ ਵਿਖੇ ਲਗਾਈ ਗਈ ਰਾਜ ਪੱਧਰੀ ਲੀਚੀ ਫਲ੍ਹਾਂ ਦੀ ਪ੍ਰਦਰਸਨੀ ਅਤੇ ਗੋਸ਼ਟੀ

ਪਠਾਨਕੋਟ: (ਦ ਸਟੈਲਰ ਨਿਊਜ਼)। ਬਾਗਬਾਨੀ ਵਿਭਾਗ ਪਠਾਨਕੋਟ ਵੱਲੋਂ ਜਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਸਿਟੀ ਵਿਖੇ ਰਾਜ ਪੱਧਰੀ ਲੀਚੀ ਫਲ੍ਹਾਂ ਦੀ ਪ੍ਰਦਰਸਨੀ ਅਤੇ ਗੋਸ਼ਟੀ ਆਯੋਜਿਤ ਕੀਤੀ ਗਈ। ਸਮਾਰੋਹ ਵਿੱਚ ਸਲਿੰਦਰ ਕੌਰ (ਆਈ.ਐਫ.ਐਸ.) ਡਾਇਰੈਕਟਰ ਹਰਟੀਕਲਚਰ ਪੰਜਾਬ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਅਤੇ ਆਮ ਆਦਮੀ ਪਾਰਟੀ ਹਲਕਾ ਸੁਜਾਨਪੁਰ ਆਗੂ ਅਮਿਤ ਮਿੰਟੂ ਵਿਸੇਸ ਮਹਿਮਾਨ ਵਜੋਂ ਹਾਜਰ ਹੋਏ। ਇਸ ਤੋਂ ਇਲਾਵਾ ਸਮਾਰੋਹ ਵਿੱਚ ਸਰਵਸ੍ਰੀ ਡਾ. ਵਿਸਾਲ ਨਾਥ ਡਾਇਰੈਕਟਰ ਨੇਸਨਲ ਰਿਸਰਚ ਸੈਂਟਰ ਲੀਚੀ ਮੁਜੱਫਰਪੁਰ (ਬਿਹਾਰ),ਡਾ. ਤਜਿੰਦਰ ਸਿੰਘ ਬਾਜਵਾ ਡਿਪਟੀ ਡਾਇਰੈਕਟਰ ਬਾਗਬਾਨੀ ਪਠਾਨਕੋਟ, ਡਾ. ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਅਫਸਰ ਪਠਾਨਕੋਟ, ਡਾ. ਅਮਰੀਕ ਸਿੰਘ ਖੇਤੀ ਬਾੜੀ ਅਫਸਰ ਪਠਾਨਕੋਟ ਅਤੇ  ਹੋਰ ਵਿਭਾਗੀ ਅਧਿਕਾਰੀ ਹਾਜਰ ਸਨ।

Advertisements

ਜਿਕਰਯੋਗ ਹੈ ਕਿ ਅੱਜ ਦੇ ਸਮਾਰੋਹ ਦੇ ਸਬੰਧ ਵਿੱਚ ਲੀਚੀ ਇਸਟੇਟ ਸੁਜਾਨਪੁਰ ਵਿਖੇ ਵੱਖ ਵੱਖ ਖੇਤਰਾਂ ਵਿੱਚ ਪੈਦਾ ਹੋਣ ਵਾਲੀ ਲੀਚੀ ਨੂੰ ਲੈ ਕੇ ਇੱਕ ਲੀਚੀ ਪ੍ਰਦਰਸਨੀ ਵੀ ਲਗਾਈ ਗਈ। ਜਿਸ ਵਿੱਚ ਦੁਰਦੁਰਾਡੇ ਖੇਤਰਾਂ ਤੋਂ ਅਤੇ ਜਿਲ੍ਹਾ ਪਠਾਨਕੋਟ ਦੇ ਬਾਗਬਾਨਾਂ ਵੱਲੋਂ ਅਪਣੇ ਬਾਗਾ ਅੰਦਰ ਲਗਾਈ ਲੀਚੀ ਦੀ ਵੱਖ ਵੱਖ ਕਿਸਮਾਂ ਨੂੰ ਲਿਆਂਦਾ ਗਿਆ। ਪ੍ਰਦਰਸਨੀ ਦੋਰਾਨ ਮਾਹਿਰਾਂ ਵੱਲੋਂ ਦੇਹਰਾਦੂਨ ਲੀਚੀ ਕਿਸਮ ਵਿੱਚੋਂ ਰਮਨ ਭੱਲਾ ਬਾਗਬਾਨ ਨੇ ਪਹਿਲਾ ਸਥਾਨ ਅਤੇ ਰਾਕੇਸ ਡਡਵਾਲ ਮੁਰਾਦਪੁਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਹੀ ਤਰ੍ਹਾਂ ਕਲਕੱਤੀ ਲੀਚੀ ਕਿਸਮ ਵਿੱਚ ਜਿਲ੍ਹਾ ਪਠਾਨਕੋਟ ਦੇ ਪ੍ਰਭਾਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਨ੍ਹਾਂ ਬਾਗਬਾਨਾਂ ਨੇ ਪਹਿਲਾ ਦੂਸਰਾ ਸਥਾਨ ਪ੍ਰਾਪਤ ਕੀਤਾ ਗਿਆ ਉਨ੍ਹਾਂ ਨੂੰ ਵਿਭਾਗ ਵੱਲੋਂ ਸਨਮਾਨਤ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ ਵੱਖ ਖੇਤੀ ਨਾਲ ਸਬੰਧਤ ਵਿਭਾਗਾਂ ਵੱਲੋਂ ਇੱਕ ਪ੍ਰਦਰਸਨੀ ਵੀ ਲਗਾਈ ਗਈ ਅਤੇ ਕਿਸਾਨਾਂ ਨੂੰ ਬਾਗਬਾਨੀ ਕਿੱਤੇ ਨਾਲ ਜੁੜਨ ਲਈ ਜਾਗਰੂਕ ਕੀਤਾ ਗਿਆ।

ਇਸ ਮੋਕੇ ਤੇੇ ਸੰਬੋਧਤ ਕਰਦਿਆਂ ਮੁੱਖ ਮਹਿਮਾਨ ਸ੍ਰੀਮਤੀ ਸਲਿੰਦਰ ਕੌਰ (ਆਈ.ਐਫ.ਐਸ.) ਡਾਇਰੈਕਟਰ ਹਰਟੀਕਲਚਰ ਪੰਜਾਬ ਨੇ ਕਿਹਾ ਕਿ ਪੰਜਾਬ ਅੰਦਰ ਕਰੀਬ 3300 ਹੈਕਟੇਅਰ ਖੇਤਰ ਵਿੱਚ ਹੀ ਲੀਚੀ ਦਾ ਉਤਪਾਦ ਕੀਤਾ ਜਾਂਦਾ ਹੈ ਅਤੇ ਵੈਲਟ ਛੋਟੀ ਹੋਣ ਕਰਕੇ ਕੇਵਲ ਜਿਲ੍ਹਾ ਪਠਾਨਕੋਟ, ਹੁਸਿਆਰਪੁਰ ਅਤੇ ਰੋਪੜ ਅੰਦਰ ਹੀ ਲੀਚੀ ਦੇ ਬਾਗ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਕਰੀਬ 50,000 ਮੀਟਰਿਕ ਟਨ ਪੰਜਾਬ ਅੰਦਰ ਲੀਚੀ ਦੀ ਪ੍ਰੋਡਕਸਨ ਹੈ। ਉਨ੍ਹਾਂ ਕਿਹਾ ਕਿ ਕਣਕ ਝੋਨੇ ਦੀਆਂ ਫਸਲਾਂ ਨਾਲ ਜੋ ਨੁਕਸਾਨ ਹੁੰਦਾ ਹੈ ਜਮੀਨ ਦਾ ਜਲ ਪੱਧਰ ਜੋ ਨੀਚੇ ਜਾ ਰਿਹਾ ਹੈ ਉਸ ਨੂੰ ਰੋਕਣ ਲਈ ਇੱਕ ਭਿੰਨਤਾ ਲਿਆਉਂਣਾ ਬਹੁਤ ਹੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਬਾਗ ਜਮੀਨ ਦੇ ਹੇਠਲੇ ਜਲ ਪੱਧਰ ਨੂੰ ਵਧਾਉਂਣ ਵਿੱਚ ਕਾਫੀ ਸਹਾਇਕ ਹਨ। ਬਾਗ ਲਗਾਉਂਣ ਨਾਲ ਪਾਣੀ ਦੀ ਵਰਤੋ ਘੱਟ ਹੁੰਦੀ ਹੈ ਅਤੇ ਇਨ੍ਹਾਂ ਬਾਗਾਂ ਦੇ ਕਾਰਨ ਜਮੀਨ ਦਾ ਹੇਠਲਾ ਜਲ ਪੱਧਰ ਵੀ ਬਣਿਆ ਰਹਿੰਦਾ ਹੈ ਬਾਗਾਂ ਦੇ ਕਾਰਨ ਜਮੀਨ ਅੰਦਰ ਪਾਣੀ ਰਿਚਾਰਜ ਹੁੰਦਾ ਰਹਿੰਦਾ ਹੈ, ਵਾਤਾਵਰਣ ਦੀ ਸੰਭਾਲ ਹੁੰਦੀ ਹੈ ਸਟੱਬਲ ਵਰਨਿੰਗ ਨਾ ਹੋਣ ਕਰਕੇ ਧਰਤੀ ਦੀ ਵੀ ਰੱਖਿਆ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਵਿਭਾਗ  ਦਾ ਉਪਰਾਲਾ ਹੈ ਕਿ ਲੀਚੀ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਸਹੂਲਤਾਂ ਵੀ ਦਿੱਤੀਆਂ ਜਾਣ, ਜਦਕਿ ਬਾਗਬਾਨੀ ਵਿਭਾਗ ਵੱਲੋਂ ਪਹਿਲਾ ਵੀ ਕਿਸਾਨਾਂ ਨੂੰ ਕੂਝ ਸਹੁਲਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਬਾਗਬਾਨਾਂ ਨੂੰ ਬਾਗ ਲਗਾਉਂਣ ਲਈ ਵੀ ਸਹੁਲਤਾਂ ਦਿੱਤੀਆਂ ਜਾਂਦੀਆਂ ਹਨ। ਵਿਭਾਗ ਦਾ ਉਪਰਾਲਾ ਹੈ ਕਿ ਬਾਗਬਾਨਾਂ ਨੂੰ ਅਜਿਹੀਆਂ ਸਹੂਲਤਾਂ ਦਿੱਤੀਆਂ ਜਾਣ ਕਿ ਉਨ੍ਹਾਂ ਨੂੰ ਕਿਸੇ ਹੋਰ ਫਸਲ ਤੇ ਨਿਰਭਰ ਨਾ ਰਹਿਣਾ ਪਵੇ। ਉਨ੍ਹਾਂ ਕਿਹਾ ਕਿ ਸੈਨਟੀਫਿਕ ਤਰੀਕੇ ਨਾਲ ਕਿਸਾਨਾਂ ਨੂੰ ਬਾਗ ਲਗਾਉਂਣ ਲਈ ਉਤਸਾਹਿਤ ਕਰਨਾ ਹੀ ਵਿਭਾਗ ਦਾ ਵਿਸੇਸ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪਹਿਲਾ ਵੀ ਰਾਸਟਰੀ ਕਿ੍ਰਸੀ ਵਿਕਾਸ ਯੋਜਨਾ ਅਧੀਨ ਤਿੰਨ ਮੀਟਰਿਕ ਟਨ ਦੇ ਤਿੰਨ ਕੋਲਡ ਸਟੋਰ ਬਣਾ ਕੇ ਦਿੱਤੇ ਹਨ ਜਿਨ੍ਹਾਂ ਦਾ ਲਾਭ ਬਾਗਬਾਨ ਲੈ ਸਕਦੇ ਹਨ ਇਸ ਵਿੱਚ 50 ਪ੍ਰਤੀਸਤ ਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜੋ ਕਿਸਾਨਾਂ ਦੀ ਮੰਗ ਹੈ ਕਿ ਪ੍ਰੀ ਕੂਲਿਗ ਅਤੇ ਪੈਕ ਹਾਊਸ ਹੋਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਜਲਦੀ ਹੀ ਇਹ ਦੋ ਪ੍ਰੋਜੈਕਟ ਬਣਾ ਕੇ ਸਰਕਾਰ ਨੂੰ ਭੇਜੇ ਜਾਣਗੇ ਅਤੇ ਜਲਦੀ ਹੀ ਇਨ੍ਹਾਂ ਪ੍ਰੋਜੈਕਟਾਂ ਤੇ ਕਾਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡਾ ਇਹ ਵੀ ਉਪਰਾਲਾ ਹੈ ਕਿ ਉਹ ਸਕੀਮਾਂ ਲੈ ਕੇ ਆਈਏ ਜਿਨ੍ਹਾਂ ਦਾ ਸਿੱਧੇ ਤੋਰ ਤੇ ਕਿਸਾਨਾਂ ਨੂੰ ਲਾਭ ਹੋਵੇ ਨਾ ਕਿ ਸਰਕਾਰ ਵੱਲੋਂ ਕੋਈ ਸਕੀਮ ਬਣਾਈ ਜਾਵੇੇ । ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਾਗਬਾਨੀ ਵੱਲ ਉਤਸਾਹਿਤ ਕਰਨਾਂ ਹੀ ਅੱਜ ਦੀ ਵਿਚਾਰ ਗੋਸਟੀ, ਪ੍ਰਦਰਸਨੀ ਆਯੋਜਿਤ ਕੀਤੀ ਗਈ ਹੈ।

LEAVE A REPLY

Please enter your comment!
Please enter your name here