
ਫਿਰੋਜ਼ਪੁਰ(ਦ ਸਟੈਲਰ ਨਿਊਜ਼): ਸਰਕਾਰ ਦੀਆਂ ਹਦਾਇਤਾਂ ਅਤੇ ਪੀ.ਐਮ.ਆਈ.ਡੀ.ਸੀ. ਚੰਡੀਗੜ੍ਹ ਦੀ ਗਾਇਡ ਲਾਇਨ ਅਨੁਸਾਰ ਅੱਜ ਨਗਰ ਕੌਂਸਲ ਫਿਰੋਜ਼ਪੁਰ ਦੇ ਪ੍ਰਧਾਨ ਰੋਹਿਤ ਗਰੋਵਰ ਅਤੇ ਕਾਰਜ ਸਾਧਕ ਅਫਸਰ ਗੁਰਦਾਸ ਸਿੰਘ ਦੇ ਦਿਸ਼ਾੑ-ਨਿਰਦੇਸ਼ਾ ਅਨੁਸਾਰ ਦਫਤਰ ਨਗਰ ਕੌਂਸਲ ਵਿਖੇ 1 ਦਿਨਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ । ਅੱਜ ਦੀ ਇਸ ਸਿਖਲਾਈ ਪ੍ਰੋਗਰਾਮ ਫਿਰੋਜ਼ਪੁਰ ਦੇ ਸਮੂਹ ਸਫਾਈ ਕਰਮਚਾਰੀਆਂ, ਵੇਸਟ ਕੂਲੇਕਟਰ, ਰੇਗ ਪਿੱਕਰ ਲਗਭਗ 272 ਕਰਮਚਾਰੀਆਂ ਨੂੰ 3 ਚਰਨਾਂ ਵਿੱਚ ਸਵੀਪਿੰਗ, ਕੱਚਰੇ ਨੂੰ ਅੱਗ ਨਾ ਲਗਾਉਣਾਂ, ਪਲਾਸਟਿਕੇਪੋਲੀਥੀਨ ਦੀ ਵਰਤੋਂ ਨਾ ਕਰਨਾ, ਘਰਾਂ ਵਿੱਚ ਰੋਜਾਨਾ ਡੋਰ ਟੁ ਡੋਰ ਕੱਚਰਾ ਇੱਕਠਾ ਕਰਨਾ, ਕੱਚਰੇ ਨੂੰ ਵੱਖਰਾ ਗਿੱਲਾੇਸੁੱਕਾ ਕੱਚਰਾ ਵੱਖਰਾ ਕਰਨਾ, ਗਿੱਲੇ ਕੱਚਰੇ ਤੋਂ ਖਾਦ ਤਿਆਰ ਕਰਨਾ, ਸੁੱਕੇ ਕੱਚਰੇ ਨੂੰ ਰੀਸੇਲ, ਰੀਸਾਇਕਲਿੰਗ ਅਤੇ ਮੁੜ ਵਰਤੋਂ ਕਰਨੀ, ਸਫਾਈ ਕਰਦੇ ਦੋਰਾਨ ਸੁੱਰਖਿਆ ਉਪਕਰਨ ਪਹਿਨਣ ਸੰਬਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ।

ਇਸ ਮੋਕੇ ਤੇ ਡਾਯ ਸੁਖਪਾਲ ਸਿੰਘ ਅਤੇ ਅਤੇ ਚੀਫ ਸੈਨਟਰੀ ਇੰਸਪੈਕਟਰ ਗੁਰਿੰਦਰ ਸਿੰਘ ਪ੍ਰੋਗਰਾਮ ਕੁਆਰਡੀਨੇਟਰ ਅਮਨਦੀਪ ਨੇ ਸੋਲਿਡ ਵੇਸਟ ਮੈਨੇਜਮੈਂਟ ਦੇ ਵੱਖ-2 ਪਹਿਲੂਆ ਸਬੰਧੀ ਵਿਸ਼ੇਸ਼ ਰੂਪ ਵਿੱਚ ਸਿਖਲਾਈ ਦਿੱਤੀ ਗਈ । ਇਸ ਮੋਕੇ ਤੇ ਸੁਰੱਖਿਆ ਉਪਕਰਨ ਪਹਿਨਣ ਅਤੇ ਇਸਦੇ ਫਾਇਦੇ ਸਬੰਧੀ ਡੈਮੋ ਵੀ ਦਿੱਤਾ ਗਿਆ । ਇਸ ਤੋਂ ਇਲਾਵਾ ਕਰਮਚਾਰੀਆਂ ਦੀ ਸਮੱਸਿਆਵਾਂ ਦਾ ਵੀ ਮੋਕੇ ਤੇ ਹੱਲ ਕੀਤਾ ਗਿਆ । ਸਫਾਈ ਕਰਮਚਾਰੀਆਂ ਨੂੰ ਇਸ ਮੋਕੇ ਤੇ ਸਫਾਈ ਸਬੰਧੀ ਉਤਸਾਹਿਤ/ਪ੍ਰੇਰਨਾਦਾਇਕ ਵੀਡੀਓ ਵੀ ਦਿਖਾਈ ਗਈ । ਇਸ ਮੋਕੇ ਸਮੂਹ ਸਫਾਈ ਕਰਮਚਾਰੀਆਂ ਲਈ ਚਾਹੇ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ । ਇਹ ਰਿਫਰੈਸ਼ਮੈਂਟ ਦੇਣ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਕਿਸੇ ਵੀ ਕਿਸਮ ਦੇ ਪਲਾਸਟਿਕ/ਡਿਸਪੋਜਲੇ ਪੋਲੀਥੀਨ ਦਾ ਉਪਯੋਗ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਅਜਿਹੀ ਚੀਜ ਦੀ ਵਰਤੋਂ ਕੀਤੀ ਗਈ ।











