ਕਾਂਗਰਸ ‘ਚ ਅਜੇ ਵੀ ਐਮਰਜੈਂਸੀ ਦੀ ਮਾਨਸਿਕਤਾ ਮੌਜੂਦ ਹੈ: ਸ਼ਾਮ ਸੁੰਦਰ ਅਗਰਵਾਲ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਭਾਜਪਾ 25 ਜੂਨ ਦਿਨ ਸ਼ਨੀਵਾਰ ਨੂੰ ਭਾਰਤੀ ਲੋਕਤੰਤਰ ਦੇ ਕਾਲੇ ਦਿਨ ਵਜੋਂ ਮਨਾਏਗੀ।ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ ਨੇ ਸ਼ੁੱਕਰਵਾਰ ਨੂੰ ਆਪਣੇ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ 25 ਜੂਨ 1975 ਨੂੰ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਦੇਸ਼ ਭਰ ਵਿੱਚ ਐਮਰਜੈਂਸੀ ਲਗਾ ਕੇ ਲੋਕਤੰਤਰ ਦਾ ਕਤਲ ਕੀਤਾ ਗਿਆ ਸੀ।ਪ੍ਰੈਸ ਨੂੰ ਸੈਂਸਰ ਕੀਤਾ ਗਿਆ,ਵਿਰੋਧੀ ਧਿਰ ਦੇ ਸਾਰੇ ਵੱਡੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ।ਇਸ ਦਿਨ ਨੂੰ ਪਾਰਟੀ ਕਾਲੇ ਦਿਵਸ ਵਜੋਂ ਮਨਾਏਗੀ ।ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਕਾਂਗਰਸ ‘ਚ ਅੱਜ ਵੀ ਐਮਰਜੈਂਸੀ ਮਾਨਸਿਕਤਾ ਦਾ ਬੋਲਬਾਲਾ ਹੈ ਅਤੇ ਇਕ ਪਰਿਵਾਰ ਦੇ ਹਿੱਤ ਪਾਰਟੀ ਅਤੇ ਰਾਸ਼ਟਰੀ ਹਿੱਤਾਂ ਤੇ ਹਾਵੀ ਹੋ ਗਏ ਹਨ।ਅਗਰਵਾਲ ਨੇ ਕਿਹਾ ਕਿ ਐਮਰਜੈਂਸੀ ਦੌਰਾਨ ਜਮਹੂਰੀਅਤ ਲਈ ਲੜਨ ਵਾਲੇ ਲੋਕਾਂ ਨੂੰ ਦੇਸ਼ ਕਦੇ ਨਹੀਂ ਭੁੱਲੇਗਾ।ਉਨ੍ਹਾਂਨੇ ਕਾਂਗਰਸ ਤੇ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਇਕ ਪਰਿਵਾਰ ਦੇ ਹਿੱਤਾਂ ਨੇ ਪਾਰਟੀ ਅਤੇ ਰਾਸ਼ਟਰੀ ਹਿੱਤਾਂ ਨੂੰ ਪਛਾੜ ਦਿੱਤਾ ਹੈ।ਉਨ੍ਹਾਂ ਸਵਾਲ ਕੀਤਾ ਕਿ ਐਮਰਜੈਂਸੀ ਦੀ ਮਾਨਸਿਕਤਾ ਕਿਉਂ ਅੱਜ ਵੀ ਕਾਂਗਰਸ ਵਿੱਚ ਮੌਜੂਦ ਹੈ।

Advertisements

ਅਗਰਵਾਲ ਨੇ ਕਿਹਾ ਕਿ 47 ਸਾਲ ਪਹਿਲਾਂ ਅੱਜ ਦੇ ਹੀ ਦਿਨ ਇੱਕ ਪਰਿਵਾਰ ਦੀ ਸੱਤਾ ਦੀ ਲਾਲਸਾ ਨੇ ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ ਸੀ,ਰਾਤੋ-ਰਾਤ ਦੇਸ਼ ਨੂੰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।ਪ੍ਰੈਸ,ਅਦਾਲਤਾਂ ਇਥੋਂ ਤਕ ਕਿ ਬੋਲਣ ਦੀ ਆਜ਼ਾਦੀ ਨੂੰ ਵੀ ਕੁਚਲ ਦਿੱਤਾ ਗਿਆ ਸੀ।ਗ਼ਰੀਬ ਅਤੇ ਦੱਬੇ-ਕੁਚਲੇ ਲੋਕਾਂ ਤੇ ਅੱਤਿਆਚਾਰ ਕੀਤੇ ਗਏ।ਦੇਸ਼ ਵਿੱਚ 25 ਜੂਨ 1975 ਤੋਂ 21 ਮਾਰਚ 1977 ਤੱਕ ਐਮਰਜੈਂਸੀ ਲਾਗੂ ਰਹੀ ਸੀ।ਊਨਾ ਕਿਹਾ ਕਿ ਐਮਰਜੈਂਸੀ ਦੌਰਾਨ ਨਾਗਰਿਕ ਅਧਿਕਾਰਾਂ ਤੇ ਕਟੌਤੀ ਕੀਤੀ ਗਈ ਸੀ।ਵਿਰੋਧੀ ਧਿਰ ਦੇ ਨੇਤਾਵਾਂ ਅਤੇ ਇੱਥੋਂ ਤੱਕ ਕਿ ਇੰਦਰਾ ਗਾਂਧੀ ਦੀ ਸ਼ਾਸਨ ਸ਼ੈਲੀ ਦਾ ਵਿਰੋਧ ਕਰਨ ਵਾਲੇ ਕੁਝ ਕਾਂਗਰਸੀ ਨੇਤਾਵਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ ਸੀ।ਅਗਰਵਾਲ ਨੇ ਕਿਹਾ ਕਿ ਲੱਖਾਂ ਲੋਕਾਂ ਦੀਆਂ ਕੋਸ਼ਿਸ਼ ਸਦਕਾ ਐਮਰਜੈਂਸੀ ਹਟੀ ਅਤੇ ਲੋਕਤੰਤਰ ਬਹਾਲ ਹੋਇਆ ਪਰ ਇਹ ਲੋਕਤੰਤਰ ਕਾਂਗਰਸ ਪਾਰਟੀ ਅਜੇ ਵੀ ਗਾਇਬ ਹੈ।ਉਨ੍ਹਾਂ ਕਿਹਾ ਇੱਕ ਪਰਿਵਾਰ ਦੇ ਹਿੱਤਾਂ ਨੇ ਪਾਰਟੀ ਦੇ ਹਿੱਤਾਂ ਅਤੇ ਰਾਸ਼ਟਰੀ ਹਿੱਤਾਂ ਨੂੰ ਪਛਾੜ ਦਿੱਤਾ ਹੈ।ਅੱਜ ਦੀ ਕਾਂਗਰਸ ਦੀ ਵੀ ਇਹੀ ਹਾਲਤ ਹੈ।ਉਨ੍ਹਾਂ ਨੇ 

ਜਿਨਾਂਨੇ 47 ਸਾਲ ਪਹਿਲਾਂ ਲੋਕਤੰਤਰ ਦਾ ਕਤਲ ਕੀਤਾ,ਉਹ ਅੱਜ ਸਰਕਾਰ ‘ਤੇ ਸਵਾਲ ਕਰ ਰਹੇ ਹਨ,ਅਗਰਵਾਲ ਨੇ ਕਿਹਾ ਮੈਂ ਹੈਰਾਨ ਹਾਂ ਕਿ 47 ਸਾਲ ਪਹਿਲਾਂ ਲੋਕਤੰਤਰ ਦਾ ਕਤਲ ਕਰਨ ਵਾਲੇ ਅੱਜ ਸਰਕਾਰ ਤੇ ਸਵਾਲ ਉਠਾ ਰਹੇ ਹਨ।ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੇ ਪੂਰੇ ਸਿਸਟਮ ਨੂੰ ਕੁਚਲ ਦਿੱਤਾ,ਲੋਕਾਂ ਦੀ ਆਜ਼ਾਦੀ ਖੋਹ ਲਈ ਅਤੇ ਹਜ਼ਾਰਾਂ ਲੋਕਾਂ ਖਾਸ ਕਰਕੇ ਵਿਰੋਧੀ ਧਿਰ ਦੇ ਲੋਕਾਂ ਨੂੰ ਜੇਲ੍ਹਾਂ ਵਿਚ ਭੇਜਿਆ ਅੱਜ ਉਹ ਆਜ਼ਾਦੀ ਦੇ ਨਾਅਰੇ ਲਗਾ ਰਹੀ ਹਨ,ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਰਾਜਨੀਤੀ ਦੇ ਕਦੇ ਵੀ ਸਵੀਕਾਰ ਨਹੀਂ ਕਰੇਗਾ।ਉਨ੍ਹਾਂ ਦੇਸ਼ ਵਿੱਚ ਐਮਰਜੈਂਸੀ ਲਈ ਕਾਂਗਰਸ ਦੇ ਅਤਿਅੰਤ ਗੈਰ-ਜਮਹੂਰੀ’ ਰਵੱਈਏ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਨਵੀਂ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰ ਦੇ ਇਸ ਕਾਲੇ ਅਧਿਆਏ ਤੋਂ ਸਹੀ ਸਬਕ ਲੈਣ।ਅਗਰਵਾਲ ਨੇ ਕਿਹਾ,ਅੱਜ ਦਾ ਦਿਨ ਕਾਂਗਰਸ ਦੇ ਬਹੁਤ ਹੀ ਗੈਰ-ਜਮਹੂਰੀ ਰਵੱਈਏ ਵਿਰੁੱਧ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਦਿਨ ਹੈ।ਇਹ ਵਿਰਾਸਤ ਅੱਜ ਵੀ ਕਾਂਗਰਸ ਵਿੱਚ ਜਾਰੀ ਹੈ।

LEAVE A REPLY

Please enter your comment!
Please enter your name here