ਪੀਡੀਏ ਜਲਦ ਕਰੇਗਾ ਰਿਹਾਇਸ਼ੀ ਤੇ ਵਪਾਰਕ ਪਲਾਟਾਂ ਦੀ ਸਕੀਮ ਦੀ ਸ਼ੁਰੂਆਤ


ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.) ਦੇ ਮੁੱਖ ਪ੍ਰਸ਼ਾਸਕ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੀ ‘ਜ਼ਮੀਨ ਦੇ ਮਾਲਕ ਬਣੋ ਪਾਰਟਨਰ’ ਸਕੀਮ (80:20) ਤਹਿਤ ਧੂਰੀ ਵਿਖੇ ਐਕੁਆਇਰ ਕੀਤੀ ਗਈ ਲਗਭਗ 34.64 ਏਕੜ ਜ਼ਮੀਨ ਦੇ ਵਿਕਾਸ ਕਾਰਜ ਲਗਭਗ ਮੁਕੰਮਲ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੀਡੀਏ, ਪਟਿਆਲਾ ਵੱਲੋਂ ਆਉਣ ਵਾਲੇ ਸਮੇਂ ‘ਚ ਇਹ ਸਕੀਮ ਲਾਂਚ ਕੀਤੀ ਜਾਣੀ ਹੈ। ਸਾਕਸ਼ੀ ਸਾਹਨੀ ਨੇ ਅੱਗੇ ਦੱਸਿਆ ਕਿ ਐਕੁਆਇਰ ਕੀਤੀ ਜ਼ਮੀਨ ‘ਚ ਲਗਭਗ 80000 ਵਰਗ ਗਜ਼ ਰਿਹਾਇਸ਼ੀ ਰਕਬਾ ਅਤੇ 2400 ਵਰਗ ਗਜ਼ ਦਾ ਵਪਾਰਕ ਰਕਬਾ ਹੈ। ਮੁੱਖ ਪ੍ਰਸ਼ਾਸਕ ਨੇ ਕਿਹਾ ਕਿ ਪੀਡੀਏ ਦੁਆਰਾ ਧੂਰੀ ਪ੍ਰਾਜੈਕਟ ਦੇ ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਹਿਤ ਸਕੀਮ ਜਲਦੀ ਹੀ ਲਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ, ਪੀਡੀਏ ਸਾਈਟ ‘ਤੇ ਉਲੀਕੇ ਵਪਾਰਕ ਰਕਬੇ ਦੀ ਨਿਲਾਮੀ ਕਰੇਗੀ।

Advertisements


ਸਾਕਸ਼ੀ ਸਾਹਨੀ ਨੇ ਹੋਰ ਕਿਹਾ ਕਿ ਪਟਿਆਲਾ ਡਿਵੈਲਪਮੈਂਟ ਅਥਾਰਟੀ (ਪੀ.ਡੀ.ਏ.) ਨੇ ਮਿਤੀ 30.06.2022 (ਦਿਨ ਵੀਰਵਾਰ) ਨੂੰ ਭੌਂ-ਮਾਲਕਾਂ ਨੂੰ 5.84 ਕਰੋੜ ਰੁਪਏ ਅਦਾ ਕੀਤੇ, ਜਿਨ੍ਹਾਂ ਦੀ ਭੌਂ-ਮਾਲਕਾਂ ਦੀ ਜ਼ਮੀਨ ਪੀਡੀਏ ਅਥਾਰਟੀ ਵਲੋਂ ਪਹਿਲਾਂ ਐਕੁਆਇਰ ਕੀਤੀ ਗਈ ਸੀ। ਭੌਂ-ਮਾਲਕਾਂ ਨੂੰ ਹੁਣ ਤੱਕ ਕੁੱਲ ਨੋਸ਼ਨਲ ਰਾਸ਼ੀ ਦਾ 62.50 ਫੀਸਦੀ ਅਦਾ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਬਚਦੀ ਰਕਮ ਦੀ 37.50 ਫੀਸਦੀ ਰਕਮ ਸਕੀਮ ਦੇ ਲਾਂਚ ਹੌਣ ਤੋਂ ਬਾਅਦ ਜਲਦੀ ਹੀ ਅਦਾ ਕਰ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here