ਫਿਲਮ ਐਕਟਰ ਬੀਨੂੰ ਢਿਲੋਂ ਨਾਲ ਜੱਥੇਦਾਰ ਸਾਹੀ ਨੇ ਅਮਰੀਕਾ ਵਿੱਚ ਕੀਤੀ ਮੁਲਾਕਾਤ 

ਕਪੂਰਥਲਾ/ ਵਾਸ਼ਿੰਗਟਨ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਵਾਸ਼ਿੰਗਟਨ ਅਮਰੀਕਾ ਸਥਿਤ ਸ.ਕੁਲਵੰਤ ਸਿੰਘ ਜੀ ਸ਼ਾਹ ਕੋਲੀਆਂਵਾਲ ਦੇ ਗ੍ਰਹਿ ਬਾਲੀਵੁੱਡ ਸਟਾਰ ਬੀਨੂੰ ਢਿਲੋਂ ਆਪਣੇ ਸਾਥੀਆਂ ਨਾਲ ਅੱਜ ਪਹੁੰਚਿਆ। ਜਿਥੇ ਸ਼ਾਹ ਕੋਲੀਆਂਵਾਲ ਅਤੇ ਜਥੇਦਾਰ ਸਾਹੀ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਦਿਆਂ ਭਰਵਾਂ ਸਵਾਗਤ ਕੀਤਾ। ਪਹਿਲਾਂ ਚਾਹ ਪਾਣੀ ਪੀਂਦਿਆਂ ਗੱਲ ਬਾਤ ਦਾ ਦੌਰ ਸ਼ੁਰੂ ਹੋਇਆ। ਜਥੇਦਾਰ ਸਾਹੀ ਨੇ ਸ੍ਰੀ ਬੀਨੂੰ ਢਿੱਲੋਂ ਨੂੰ  ਪੁੱਛਿਆ ਕਿ ਸਿੱਧੂ ਮੂਸੇਵਾਲ ਦੇ ਦਿਨ ਦਿਹਾੜੇ ਕਤਲ ਸਬੰਧੀ ਤੁਹਾਡੀ ਕੀ ਰਾਏ ਹੈ? ਬੜੇ ਭਾਵੁਕ ਲਹਿਜ਼ੇ ਵਿੱਚ ਬੀਨੂੰ ਢਿੱਲੋਂ ਨੇ ਕਿਹਾ ਕਿ 29-05-2022 ਨੂੰ ਸਿੱਧੂ ਮੂਸੇਵਾਲ ਬਾਈ ਦੇ ਕਤਲ ਨੇ ਸਾਰਾ ਬਾਲੀਵੁੱਡ ਹਿਲਾ ਕੇ ਰੱਖ ਦਿੱਤਾ। ਮੇਰੇ ਸਮੇਤ ਸਮੁੱਚੇ ਕਲਾਂਕਾਰਾਂ, ਫਿਲਮੀ ਸਟਾਰਾਂ ਨੇ ਇਨ੍ਹਾਂ ਜ਼ਿਆਦਾ ਸੋਗ ਮਨਾਇਆ ਕਿ ਇੱਕ ਹਫ਼ਤਾ ਕਿਸੇ ਵੀ ਸਟਾਰ ਨੇ ਆਪਣੀ ਸ਼ੂਟਿੰਗ ਨਹੀਂ ਕੀਤੀ। ਸ੍ਰੀ ਬੀਨੂੰ ਢਿੱਲੋਂ ਨੇ ਕਿਹਾ ਕਿ ਬਾਈ ਸਿੱਧੂ ਮੂਸੇਵਾਲ ਸਿਆਸਤ ਦੀ ਭੇਂਟ ਚੜ੍ਹ ਗਿਆ ਹੈ ਅਤੇ ਕੁਝ ਮੌਜੂਦਾ ਸਰਕਾਰ ਦਾ ਵੀ ਉਸ ਦੀ ਸੁੱਰਖਿਆ ਵਾਪਿਸ ਲੈ ਕਿ ਆਪਣੇ ਪੇਜ਼ ਤੇ ਪਾਉਣ ਦੀ ਵੀ ਗੱਲ਼ਤੀ ਹੈ।

Advertisements

ਬੀਨੂੰ ਢਿੱਲੋਂ ਨੇ ਕਿਹਾ ਕਿ ਕੁਝ ਵੀ ਠੀਕ ਨਹੀਂ ਹੈ, ਪੰਜਾਬ ਦੀ ਕਿਸਮਤ ਮਾੜੀ ਹੈ। ਉਨ੍ਹਾਂ ਆਖਿਆ ਕਿ ਵਰਡਫੇਮਸ ਬੰਦੇ ਦਾ ਜਵਾਨ ਉਮਰ ਵਿੱਚ ਇਸ ਤਰ੍ਹਾਂ ਚਲੇ ਜਾਣਾ ਸੋਭਦਾ ਨਹੀਂ ਹੈ। ਮਾਂ ਪਿਉ ਦਾ ਇੱਕੋ ਇੱਕ ਸਹਾਰਾ ਬੁਢਾਪੇ ਵਿਚ ਆ ਕੇ ਖੁਸ ਜਾਣਾ, ਕੇਵਲ ਉਹ ਬਾਈ ਸਿੱਧੂ ਮੂਸੇਵਾਲ ਦੇ ਮਾਂ ਪਿਓ ਹੀ ਜਾਣਦੇ ਹਨ ਕਿ ਕਿੰਨਾ ਭਾਰਾ ਦੁੱਖ ਤੇ ਸਦਮਾ ਹੈ। ਇੱਕ ਦੂਜੇ ਦੀ ਜਾਣਕਾਰੀ ਲੈਂਦਿਆਂ ਸ੍ਰੀ ਬੀਨੂੰ ਢਿੱਲੋਂ ਨੂੰ ਪਤਾ ਲੱਗ ਗਿਆ ਸੀ ਕਿ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਇੱਕ ਘੋਖ ਸਿਆਸਤਦਾਨ ਹੈ। ਸ੍ਰੀ ਬੀਨੂੰ ਢਿੱਲੋਂ ਨੇ ਜਥੇਦਾਰ ਜੁਗਰਾਜ ਸਾਹੀ ਨੂੰ ਪੁੱਛਿਆ ਕਿ ਜਥੇਦਾਰ ਸਾਹਿਬ ਸੁਖਬੀਰ ਬਾਦਲ ਦੇ ਅੱਡੀ-ਚੋਟੀ ਦਾ ਜ਼ੋਰ ਲਾਉਣ ਦੇ ਬਾਵਜੂਦ ਵੀ ਬਾਈ ਸਿਮਰਨ ਜੀਤ ਸਿੰਘ ਮਾਨ ਕਿਵੇਂ ਜਿੱਤ ਗਿਆ ਹੈ। ਇਸ ਤੋਂ ਪਹਿਲਾਂ ਕਿ ਜਥੇਦਾਰ ਜੁਗਰਾਜ ਸਾਹੀ ਕੋਈ ਜਵਾਬ ਦਿੰਦੇ ਬੀਨੂੰ ਢਿੱਲੋਂ ਨੇ ਇੱਕ ਹੋਰ ਸਵਾਲ ਕਰ ਦਿੱਤਾ ਕਿ ਸਾਨੂੰ ਪਤਾ ਲੱਗਾ ਹੈ ਕਿ ਪ੍ਰਚਾਰ ਬੰਦ ਹੋਣ ਤੋਂ ਬਾਅਦ ਵੀ ਸਾਰੇ ਪਿੰਡਾਂ ਵਿੱਚ ਲੱਖਾਂ ਚਿੱਠੀਆਂ ਵੰਡੀਆਂ ਕਿ ਬਾਈ ਸਿਮਰਨਜੀਤ ਸਿੰਘ ਮਾਨ ਬੀਬੀ ਕਮਲਜੀਤ ਕੌਰ ਦੇ ਹੱਕ ਵਿੱਚ ਬੈਠ ਗਿਆ ਹੈ ਕਿ ਉਹ ਕਹਿੰਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ. ਸਿਮਰਨਜੀਤ ਸਿੰਘ ਮਾਨ ਨੇ ਇਹ ਫੈਸਲਾ ਲਿਆ ਹੈ, ਫਿਰ ਕਿਵੇਂ ਮਾਨ ਜਿੱਤ ਗਿਆ? ਸ੍ਰੀ ਬੀਨੂੰ ਢਿੱਲੋਂ ਦੀ ਦੂਰ ਅੰਦੇਸ਼ੀ ਸੋਚ ਤੋਂ ਹੈਰਾਨ ਹੁੰਦਿਆਂ ਜਥੇਦਾਰ ਸਾਹੀ ਨੇ ਕਿਹਾ ਕਿ ਬੀਨੂੰ ਢਿੱਲੋਂ ਜੀ ਤੁਸੀਂ ਬੜੇ ਵੱਡੇ ਕਮੇਡੀਅਨ ਅਭਿਨੇਤਾ ਹੋ, ਤਹਾਨੂੰ ਇਹ ਸਭ ਕਿਵੇਂ ਪਤਾ ਲੱਗਾ।

ਬੀਨੂੰ ਢਿੱਲੋਂ ਨੇ ਹੱਸ ਕੇ ਕਿਹਾ ਸਾਡਾ ਇੱਕ ਭਰਾ ਜੇ ਕਮੇਡੀ ਕਰਦਾ ਮੁੱਖ ਮੰਤਰੀ ਪੰਜਾਬ ਬਣ ਗਿਆ ਹੈ ਫਿਰ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਸਾਨੂੰ ਪਤਾ ਲੱਗਣਾ ਸੁਭਾਵਿਕ ਹੀ ਹੈ। ਜਥੇਦਾਰ ਸਾਹੀ ਨੇ ਸ੍ਰੀ ਬੀਨੂੰ ਢਿੱਲੋਂ ਜੀ ਦੀ ਸੋਚ ਨੂੰ ਸਲਾਮ ਕਰਦਿਆਂ ਕਿਹਾ ਕਿ ਢਿੱਲੋਂ ਸਾਹਿਬ ਜੀ,ਸ.ਸਿਮਰਨਜੀਤ ਸਿੰਘ ਮਾਨ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਤੇ ਪਹਿਰਾ ਦੇਣ ਵਾਲਾ ਬੱਬਰ ਸ਼ੇਰ ਆਦਮੀ ਹੈ। ਆਈ.ਪੀ.ਐਸ ਦੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਸਭ ਤੋਂ ਵੱਧ ਤਸੀਹੇ ਉਸ ਇਨਸਾਨ ਨੇ ਝੱਲੇ ਹਨ ਅਤੇ ਲਗਾਤਾਰ ਪੰਜ ਸਾਲ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਰਿਹਾ ਹੈ। ਜਥੇਦਾਰ ਸਾਹੀ ਨੇ ਸ੍ਰੀ ਬੀਨੂੰ ਢਿੱਲੋਂ ਨੂੰ ਦੱਸਿਆ ਕਿ ਜੇਲ੍ਹ ਵਿੱਚ ਬੈਠੇ ਨੂੰ ਲੋਕ ਸਭਾ ਤਰਨਤਾਰਨ ਹਲਕੇ ਵਾਲਿਆਂ ਹਿੰਦੋਸਤਾਨ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤਾਂ ਦਿੱਤਾ ਸੀ। ਜਥੇਦਾਰ ਸਾਹੀ ਨੇ ਕਿਹਾ ਕਿ ਸਮੇਂ ਦੀ ਹਾਕਮ ਵੀ.ਪੀ.ਸਿੰਘ ਸਰਕਾਰ ਨੇ ਸ.ਸਿਮਰਨਜੀਤ ਸਿੰਘ ਮਾਨ ਨੂੰ ਸਿੱਧਾ ਪੰਜਾਬ ਦਾ ਮੁੱਖ ਮੰਤਰੀ ਬਨਣ ਲੲਈ ਕਿਹਾ ਸੀ,ਪਰ ਸ.ਮਾਨ ਨੇ ਇਹ ਕਹਿ ਕੇ ਮੁੱਖ ਮੰਤਰੀ ਪੰਜਾਬ ਬਣਨਾ ਠੁੱਕਰਾਂ ਦਿੱਤਾ ਕਿ ਜਿਹੜੀਆਂ ਸ਼ਰਤਾਂ ਇਹ ਦਿੱਲੀ ਅਧੀਨ ਚੱਲਣ ਦੀਆਂ ਲਾਉਂਦੇ ਹਨ, ਮੈਂ ਉਨ੍ਹਾਂ ਨੂੰ ਮੰਨਣ ਲਈ ਤਿਆਰ ਨਹੀਂ ਹਾਂ ਅਤੇ ਇਹ ਕਹਿ ਕੇ ਮੁੱਖ ਮੰਤਰੀ ਪੰਜਾਬ ਦੀ ਕੁਰਸੀ ਨੂੰ ਲੱਤ ਮਾਰ ਦਿੱਤੀ। ਵਿੱਚੋਂ ਗੱਲ ਕੱਟਦਿਆਂ ਸ੍ਰੀ ਬੀਨੂੰ ਢਿੱਲੋਂ ਨੇ ਕਿਹਾ ਜਥੇਦਾਰ ਸਾਹੀ ਸਾਹਿਬ ਜੇ ਪ੍ਰਕਾਸ਼ ਸਿੰਘ ਬਾਦਲ ਹੁੰਦਾ ਫਿਰ?

ਜਥੇਦਾਰ ਸਾਹੀ ਨੇ ਕਿਹਾ ਕਿ ਬਾਦਲ ਨੇ ਪੈਰੀਂ ਪੈ ਕੇ ਵੀ ਕੁਰਸੀ ਮੋਹ ਨਹੀਂ ਛੱਡਣਾ ਸੀ। ਜਥੇਦਾਰ ਸਾਹੀ ਨੇ ਅੱਗੇ ਗੱਲ ਜਾਰੀ ਰੱਖਦਿਆਂ ਕਿਹਾ ਕਿ ਸ.ਮਾਨ ਹਮੇਸ਼ਾ ਇੱਕੋ ਸਟੈਂਡ ਤੇ ਕਾਇਮ ਰਹੇ। ਬਾਦਲ ਅਤੇ ਕੈਪਟਨ ਸਰਕਾਰ ਨੇ ਸ.ਸਿਮਰਨਜੀਤ ਸਿੰਘ ਮਾਨ ਤੇ 73 ਦੇਸ਼ ਧ੍ਰੋਹੀ ਦੇ ਪਰਚੇ ਦਰਜ਼ ਕੀਤੇ ਅਤੇ 32 ਵਾਰ ਸ.ਮਾਨ ਫਿਰ ਜੇਲ੍ਹ ਵਿੱਚ ਬੰਦ ਰਹੇ, ਪਰ ਇੱਕ ਸਟੈਂਡ ਤੇ ਕਾਇਮ ਰਹੇ। ਜਥੇਦਾਰ ਸਾਹੀ ਨੇ ਕਿਹਾ ਕਿ ਸ.ਮਾਨ 1999 ਵਿੱਚ ਵੀ ਚੌਣ ਜਿੱਤੇ ਸਨ ਅਤੇ ਹੁਣ ਬਾਦਲਾਂ ਦੇ ਮਿੱਠੇ ਝਾਂਸੇ ਵਿੱਚ ਨਹੀਂ ਆਏ, ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕਠੇ ਹੋਵੇ। ਜਥੇਦਾਰ ਸਾਹੀ ਨੇ ਕਿਹਾ ਕਿ ਸ.ਸਿਮਰਨਜੀਤ ਸਿੰਘ ਮਾਨ ਜੀ ਨੂੰ ਬੱਬਰ ਸ਼ੇਰ ਆਖਦਿਆਂ ਕਿਹਾ ਕਿ ਆਪਣੇ ਘਰ ਆਏ ਸੁਖਬੀਰ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਹਰਜਿੰਦਰ ਸਿੰਘ ਧਾਮੀ ਅਤੇ ਬਾਦਲਾਂ ਦੇ ਚਾਪਲੂਸ ਅਖੌਤੀ ਬਾਬੇ ਧੁੰਮੇ ਦੀ ਉਹ ਸਵਾਰ ਕਿ ਬੇਇੱਜ਼ਤੀ ਕੀਤੀ ਕਿ ਇਹ ਸਾਰੀ ਉਮਰ ਯਾਦ ਰੱਖਣਗੇ।

ਜਥੇਦਾਰ ਸਾਹੀ ਨੇ ਸ੍ਰੀ ਬੀਨੂੰ ਢਿੱਲੋਂ ਨੂੰ ਦੱਸਿਆ ਕਿ ਤੁਸੀਂ ਤਾਂ ਆਖਰੀ ਦਿਨ ਪਿੰਡਾਂ ਵਿੱਚ ਝੂਠੇ ਪੇਪਰਾਂ ਦੀ ਗੱਲ ਕੀਤੀ ਹੈ, ਬਾਦਲ ਪ੍ਰੀਵਾਰ ਨੇ ਤਾਂ ਸੰਗਰੂਰ ਦੀ ਚੋਣ ਵਿੱਚ ਰੱਜ ਕਿ ਸ੍ਰੀ ਆਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਵਰਤਿਆ ਹੈ, ਪਰ ਹੁਣ ਇਹਨਾਂ ਦੀ ਪੰਜਾਬ ਵਿੱਚ ਕਦੇ ਕੋਈ ਵੋਟ ਨਹੀਂ ਮਿਲਣੀ। ਜਥੇਦਾਰ ਸਾਹੀ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਰਲ ਕੇ ਸਾਡੇ ਚੌਦਾਂ ਸਾਲ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਹੈ। ਹੁਣ ਜਿਸ ਦਿਨ ਸ਼੍ਰੋਮਣੀ ਕਮੇਟੀ ਖੁਸ ਗਈ ਇਹਨਾਂ ਜਿਊਂਦੇ ਜੀਅ ਮਰ ਜਾਣਾ ਹੈ। ਜਥੇਦਾਰ ਸਾਹੀ ਨੇ ਕਿਹਾ ਕਿ ਸ.ਸਿਮਰਨਜੀਤ ਸਿੰਘ ਮਾਨ ਜੀ ਦੀ ਜਿੱਤ ਜਾਗਦੀ ਜ਼ਮੀਰ ਵਾਲੇ ਸਾਰੇ ਪੰਜਾਬੀਆਂ ਦੀ ਜਿੱਤ ਹੈ। ਸ.ਕੁਲਵੰਤ ਸਿੰਘ ਸ਼ਾਹ ਕੋਲੀਆਂਵਾਲ ਨੇ ਦੱਸਿਆ ਕਿ ਸ੍ਰੀ ਬੀਨੂੰ ਢਿੱਲੋਂ ਜੀ ਸਾਡੇ ਮਿੱਤਰ ਸਾਹੀ ਨੇ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਰਹਿ ਕੇ ਬਹੁਤ ਕੁਝ ਸਿੱਖਿਆ ਵੀ ਹੈ ਤੇ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਬੰਦ ਵੀ ਰਿਹਾ ਹੈ। ਸ੍ਰੀ ਬੀਨੂੰ ਢਿੱਲੋਂ ਨੇ ਘੁੱਟ ਕੇ ਜਥੇਦਾਰ ਸਾਹੀ ਨੂੰ ਗੱਲਵੱਕੜੀ ਪਾਈ ਤੇ ਕਿਹਾ ਕਿ ਜੋ ਕੁਝ ਵੀ ਜਥੇਦਾਰ ਸਾਹਿਬ ਤੁਸੀਂ ਦੱਸਿਆ ਹੈ, ਸਭ ਠੀਕ ਹੈ। ਸ੍ਰੀ ਬੀਨੂੰ ਢਿੱਲੋਂ ਜੀ ਦੇ ਨਾਲ ਸ.ਬਲਜਿੰਦਰ ਸਿੰਘ ਬੇਦੀ ਅਤੇ ਸ.ਰਣਜੀਤ ਸਿੰਘ ਮੱਲ੍ਹੀ ਸਰੀ ਕੈਨੇਡਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਬਾਅਦ ਵਿੱਚ ਵਾਸ਼ਿੰਗਟਨ ਦੇ ਆਲੀਸ਼ਾਨ ਹੋਟਲ ਵਿੱਚ ਸਾਰਿਆਂ ਨੂੰ ਸ.ਕੁਲਵੰਤ ਸਿੰਘ ਜੀ ਸ਼ਾਹ ਕੋਲੀਆਂਵਾਲ ਜੀ ਨੇ ਡਿਨਰ ਕਰਵਾਇਆ।

LEAVE A REPLY

Please enter your comment!
Please enter your name here