ਐਮੇਜਾਨ ਦੇ ਸੰਸਥਾਪਕ ਜੈਫ ਬੇਜੋਸ ਨੇ ਸਫ਼ਲ ਸਪੇਸ ਯਾਤਰਾ ਦੌਰਾਨ ਬਣਾਏ ਦੌ ਵੱਡੇ ਰਿਕਾਰਡ

ਦਿੱਲੀ: ( ਦ ਸਟੈਲਰ ਨਿਊਜ਼)। ਐਮੇਜਾਨ ਦੇ ਸੰਸਥਾਪਕ ਜੈਫ ਬੇਜੋਸ ਨੇ ਮੰਗਲਵਾਰ ਸ਼ਾਮ ਤਕਰੀਬਨ 3 ਕੁ ਵਜੇ ਆਪਣੇ 3 ਸਾਥੀਆ ਨਾਲ ਪੁਲਾੜ ਦੀ ਉਡਾਣ ਭਰੀ ਸੀ। ਜਿਸ ਵਿੱਚ ਬੇਜੋਸ ਦੇ ਨਾਲ ਉਹਨਾ ਦਾ ਭਰਾ ਮਾਰਕ ਐਵੀਏਟਰ , ਇੱਕ ਬਜ਼ੁਰਗ ਔਰਤ ਵੈਲੀ ਫੰਕ ਅਤੇ ਉਸਦੇ ਨਾਲ 18 ਸਾਲਾ ਦਾ ਲੜ੍ਹਕਾ ਡੇਮੇਨ ਮੌਜੂਦ ਸੀ। ਜਿਸਦੇ ਕਾਰਣ ਉਹਨਾ ਦੀ ਸਪੇਸ ਦੀ ਯਾਤਰਾ ਪੂਰਨ ਤੌਰ ਤੇ ਸਫਲ ਰਹੀ ਅਤੇ ਯਾਤਰਾ ਪੂਰੀ ਕਰਨ ਤੋ ਬਾਅਦ ਸਪੇਸ ਕੈਪਸੂਲ ਨੇ ਟੈਕਸਾਸ ਵਿੱਚ ਲੈਡਿੰਗ ਕੀਤਾ ।

Advertisements

ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾ ਹੀ ਬਿ੍ਰਟਿਸ਼ ਅਰਬਪਤੀ ਰਿਚਰਡ ਬੈ੍ਰਨਸਨ ਨੇ ਆਪਣੇ ਪੰਜ ਸਾਥੀਆ ਨਾਲ ਸਪੇਸ ਲਈ ਸਫਲ ਉਡਾਣ ਭਰੀ ਸੀ, ਜਿਸ ਵਿੱਚ ਭਾਰਤ ਦੀ ਲੜ੍ਹਕੀ ਸ਼ਿਰੀਸ਼ਾ ਬਾਂਦਲਾ ਵੀ ਮੌਜੂਦ ਸੀ। ਜਿਸਦਾ ਨਾਮ ਭਾਰਤ ਦੇੇ ਇਤਿਹਾਸ ਵਿੱਚ ਰਚਿਆ ਗਿਆ ਅਤੇ ਉਹ ਭਾਰਤ ਲਈ ਜਾਣ ਵਾਲੀ ਤੀਸਰੀ ਲੜ੍ਹਕੀ ਸਿੱਧ ਹੋਈ। ਬੇਜੋਸ ਨੇ ਆਪਣੀ ਕੰਪਨੀ ਬਲੂ ਓਰੀਜਨ ਦੇ ਨਿਊ ਸ਼ੈਫਰਡ ਵ੍ਹੀਕਲ ਰਾਹੀ ਪੁਲਾੜ ਲਈ ਸਫਲ ਉਡਾਣ ਭਰੀ। ਅਜਿਹੀ ਹਾਲਤ ਵਿੱਚ ਦੇਖਿਆ ਜਾ ਰਿਹਾ ਹੈ ਕਿ ਦੁਨੀਆ ਵਿੱਚ ਅਰਬਪਤੀਆ ਦੀ ਸਪੇਸ ਯਾਤਰਾ ਲਈ ਰੇਸ ਚੱਲ ਰਹੀ ਹੈ।

ਜਾਣਕਾਰੀ ਅਨੁਸਾਰ ਹੁਣ ਤੱਕ ਸਪੇਸ ਯਾਤਰਾ ਲਈ ਦੌ ਰਿਕਾਰਡ ਬਣ ਚੁੱਕੇ ਹਨ। ਜਿਸ ਵਿੱਚ ਪਹਿਲਾ ਰਿਕਾਰਡ ਵੈਲੀ ਫੰਕ ਸਪੇਸ ਯਾਤਰਾ ਲਈ ਜਾਣ ਵਾਲੀ ਦੁਨੀਆ ਦੀ ਸਭ ਤੋ ਬਜ਼ੁਰਗ ਔਰਤ ਬਣ ਗਈ ਹੈ। ਅਤੇ ਇਸਦੇ ਨਾਲ ਹੀ ਦੂਸਰਾ ਰਿਕਾਰਡ ਇਹ ਬਣਿਆ ਕਿ 18 ਸਾਲਾ ਓਲੀਵਰ ਡੇਮੇਨ ਸਪੇਸ ਚ ਜਾਣ ਵਾਲੇ ਸੱਭ ਤੋ ਘੱਟ ਉਮਰ ਦੇ ਲੜ੍ਹਕੇ ਬਣ ਗਏ ਹਨ। ਪਰ ਜਾਣਕਾਰੀ ਅਨੁਸਾਰ ਇਹ ਸਪੇਸ ਯਾਤਰਾ ਸਭ ਲਈ ਮੁਹੱਇਆ ਹੋ ਸਕਦੀ ਹੈ।

LEAVE A REPLY

Please enter your comment!
Please enter your name here