ਬਾਲੀਵੁੱਡ ਦੇ ਮਸ਼ਹੂਰ ਗਾਇਕ ਬੱਪੀ ਲਹਿਰੀ ਨੇ 69 ਸਾਲਾ ਦੀ ਉਮਰ ਵਿੱਚ ਕਿਹਾ ਅਲਵਿਦਾ

ਮੁੰਬਈ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਮਸ਼ਹੂਰ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦਾ 69 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। 27 ਨਵੰਬਰ 1952 ਨੂੰ ਜਲਪਾਈਗੁੜੀ, ਪੱਛਮੀ ਬੰਗਾਲ ਵਿੱਚ ਜਨਮੇ ਬੱਪੀ ਲਹਿਰੀ ਬੰਗਾਲੀ ਬ੍ਰਾਹਮਣ ਪਰਿਵਾਰ ਨਾਲ ਸਬੰਧਤ ਸੀ। 80 ਅਤੇ 90 ਦੇ ਦਹਾਕੇ ਵਿੱਚ ਭਾਰਤ ਵਿੱਚ ਡਿਸਕੋ ਸੰਗੀਤ ਨੂੰ ਪ੍ਰਸਿੱਧ ਬਣਾਉਣ ਵਾਲੇ ਸੰਗੀਤਕਾਰ ਅਤੇ ਗਾਇਕ ਬੱਪੀ ਲਹਿਰੀ ਦਾ ਅੱਜ ਮੁੰਬਈ ਦੇ ਕ੍ਰਿਟੀਕੇਅਰ ਹਸਪਤਾਲ ਵਿੱਚ ਦਿਹਾਂਤ ਹੋ ਗਿਆ।

Advertisements

ਹਸਪਤਾਲ ਦੇ ਨਿਰਦੇਸ਼ਕ ਡਾਕਟਰ ਦੀਪਕ ਨਮਜੋਸ਼ੀ ਮੁਤਾਬਕ ਉਹ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਲੜ੍ਹ ਰਹੇ ਸਨ। ਸੰਗੀਤ ਦੇ ਖੇਤਰ ਵਿੱਚ ਬੱਪੀ ਦਾ ਯੋਗਦਾਨ ਕਦੇ ਵੀ ਭੁੱਲਿਆ ਨਹੀ ਜਾ ਸਕਦਾ। ਉਨ੍ਹਾਂ ਦੇ ਗੀਤ ਸਿਰਫ਼ ਹਿੰਦੂਤਾਨ ਵਿੱਚ ਸੰਗੀਤ ਪ੍ਰੇਮੀਆਂ ਨੂੰ ਨਹੀਂ, ਬਲਿਕ ਵਿਦੇਸ਼ਾਂ ਵਿੱਚ ਵੀ ਖੁਬ ਪਸੰਦ ਕੀਤੇ ਗਏ। ਦੱਸ ਦਈਏ ਕਿ ਬੱਪੀ ਲਹਿਰੀ ਦਾ ਕੱਲ੍ਹ ਪੂਰੇ ਰਸਮਾਂ ਰਿਵਾਜਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ।

LEAVE A REPLY

Please enter your comment!
Please enter your name here