ਦੀਪ ਸਿੱਧੂ ਦੀ ਮਹਿਲਾ ਮਿੱਤਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਿੰਡ ਥਰੀਕੇ ਵਿੱਚ ਹੋਵੇਗਾ ਅੰਤਿਮ ਸੰਸਕਾਰ

ਚੰਡੀਗੜ੍ਹ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬੀ ਅਦਾਕਾਰ ਤੇ ਕਿਸਾਨੀ ਅੰਦੋਲਨ ਦਾ ਚਿਹਰਾ ਬਣੇ ਦੀਪ ਸਿੱਧੂ ਦਾ ਹਾਲ ਹੀ ਵਿੱਚ ਇੱਕ ਸੜ੍ਹਕ ਦੁਰਘਟਨਾ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਉਹ ਦਿੱਲੀ ਤੋਂ ਆਪਣੀ ਮਹਿਲਾ ਮਿੱਤਰ ਨਾਲ ਪੰਜਾਬ ਵਾਪਿਸ ਆ ਰਹ ਸਨ, ਜਿਸਦੇ ਕਾਰਣ ਦੀਪ ਸਿੱਧੂ ਦੀ ਮੌਕੇ ਤੇ ਮੌਤ ਹੋ ਗਈ ਜਦਿਕ ਉਸਦੀ ਗਰਲਫ੍ਰੈਂਡ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਜਿਸਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਸੀ ਅਤੇ ਉਸਨੂੰ ਹੁਣ ਛੁੱਟੀ ਮਿਲ ਗਈ ਹੈ। ਦੱਸ ਦਈਏ ਕਿ ਰੀਨਾ ਰਾਏ ਅਮਰੀਕਾ ਤੋਂ 13 ਤਰੀਕ ਨੂੰ ਆਈ ਸੀ। ਰੀਨਾ ਦਾ ਨਾਮ ਦਿੱਲੀ ਪੁਲਿਸ ਦੀ ਚਾਰਜਸ਼ੀਟ ਚ ਵੀ ਸੀ। ਇਹ ਜੋੜਾ ਅਕਸਰ ਸੋਸ਼ਲ ਮੀਡੀਆ ‘ਤੇ ਇਕ-ਦੂਜੇ ਨਾਲ ਤਸਵੀਰਾਂ ਪੋਸਟ ਕਰਦਾ ਰਹਿੰਦਾ ਹੈ। ਇਹ ਅਫਵਾਹ ਹੈ ਕਿ ਰੀਮਾ ਅਤੇ ਸਿੱਧੂ ਰਿਲੇਸ਼ਨਸ਼ਿਪ ਵਿੱਚ ਸਨ।

Advertisements

ਹਾਲਾਂਕਿ ਇਸ ਰਿਪੋਰਟ ਦੇ ਦਰਜ ਹੋਣ ਤੱਕ ਸਿੱਧੂ ਅਤੇ ਰੀਨਾ ਦੇ ਰਿਸ਼ਤੇ ਵਿੱਚ ਹੋਣ ਦੇ ਦਾਅਵਿਆਂ ਦੀ ਸੱਚਾਈ ਸਥਾਪਤ ਨਹੀਂ ਕੀਤੀ ਜਾ ਸਕਦੀ ਹੈ, ਪਰ ਪਿਛਲੇ ਸਾਲ ਮਈ ਵਿੱਚ ਸਿੱਧੂ ਦੁਆਰਾ ਅਪਲੋਡ ਕੀਤੀ ਗਈ ਇੱਕ ਸੋਸ਼ਲ ਮੀਡੀਆ ਪੋਸਟ ਤੋਂ ਪਤਾ ਲੱਗਦਾ ਹੈ ਕਿ ਦੋਵਾਂ ਵਿਚਕਾਰ ਭਾਵਨਾਤਮਕ ਰਿਸ਼ਤਾ ਸੀ। ਦੱਸ ਦਈਏ ਕਿ ਸਿੱਧੂ ਦਾ ਲੁਧਿਆਣੇ ਦੇ ਪਿੰਡ ਥਰੀਕੇ ਵਿੱਚ ਪੂਰਾ ਰਸਮਾਂ ਰਿਵਾਜਾ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਦੁੱਖਦਈ ਘਟਨਾ ਨੂੰ ਲੈ ਕੇ ਕਈ ਪੰਜਾਬੀ ਤੇ ਫਿਲਮੀ ਸਿਤਾਰਿਆਂ ਨੇ ਦੁੱਖ ਪ੍ਰਗਟ ਕੀਤਾ ਹੈ।

LEAVE A REPLY

Please enter your comment!
Please enter your name here