9 ਥਾਣੇਦਾਰ, 1 ਹੋਲਦਾਰ ਅਤੇ 21 ਸਿਪਾਹੀਆ ਦੇ ਤਬਾਦਲੇ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ।  ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਜਰਨਲ ਪੁਲਿਸ,ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ,ਰਾਜਬਚਨ ਸਿੰਘ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵੱਲੋ ਜਿਲਾ ਕਪੂਰਥਲਾ ਵਿੱਚ ਪੈਂਦੇ ਵੱਖ ਵੱਖ ਥਾਣਿਆ/ਚੌਕੀਆ ਦੇ ਡਰੱਗ ਹੋਟ ਸਪੋਟ ਪਿੰਡਾ ਨੂੰ ਮੱਦੇਨਜਰ ਰੱਖਦੇ ਹੋਏ ਇਹਨਾ ਥਾਣਿਆ ਅਤੇ ਚੌਕੀਆ ਵਿੱਚ ਤਾਇਨਾਤ ਕਰਮਚਾਰੀਆ ਦੀ ਤਾਇਨਾਤੀ ਅਰਸੇ ਨੂੰ ਰੀਵਿਊ ਕੀਤਾ ਗਿਆ।ਇਸ ਰੀਵਿਊ ਦੌਰਾਨ ਪਾਇਆ ਗਿਆ ਕਿ ਜਿਹਨਾ ਥਾਣਿਆ/ਚੌਕੀਆਂ ਵਿੱਚ ਬਹੁਤ ਸਾਰੇ ਕਰਮਚਾਰੀ 01 ਸਾਲ ਤੋ ਵੱਧ ਅਰਸੇ ਤੋ ਤਾਇਨਾਤ ਹਨ ਜਿਹਨਾ ਵਿੱਚੋ 09 ਥਾਣੇਦਾਰ, 01 ਹੋਲਦਾਰ ਅਤੇ 21 ਸਿਪਾਹੀਆ ਦੇ ਤਬਾਦਲੇ ਕੀਤੇ ਗਏ ਹਨ।

Advertisements

ਜਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਜਿਲਾ ਦੀ ਨਫਰੀ ਸਬੰਧੀ ਹੋਰ ਵੀ ਆਡਿਟ ਕੀਤਾ ਜਾ ਰਹੇ ਹਨ ਤਾਂ ਜੋ ਪੁਲਿਸ ਮੁਲਾਜਮਾ ਅਤੇ ਰਾਜ ਸਰਕਾਰ ਦੇ ਕੰਮ-ਕਾਰ ਦੇ ਮਿਆਰ ਨੂੰ ਉੱਚਾ ਚੁੱਕਿਆ ਜਾ ਸਕੇ ਅਤੇ ਜੋ ਕਰਮਚਾਰੀ ਆਪਣੇ ਬੀਤੇ ਸਮੇਂ ਵਿੱਚ ਵਧੀਆ ਕਾਰਗੁਜਾਰੀ ਨਹੀ ਕਰਦੇ ਉਹਨਾ ਦੇ ਵੀ ਤਬਾਦਲੇ ਕੀਤੇ ਜਾਣਗੇ।ਜਿਲਾ ਪੁਲਿਸ ਮੁਖੀ ਨੇ ਆਮ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾ ਨੂੰ ਕਿਸੇ ਪੁਲਿਸ ਕਰਮਚਾਰੀ ਬਾਰੇ ਕੋਈ ਸ਼ਿਕਾਇਤ ਹੋਵੇ ਤਾਂ ਉਹ ਉਹਨਾ ਨੂੰ ਸਿੱਧੇ ਤੋਰ ਤੇ ਮਿਲ ਕੇ ਦੱਸ ਸਕਦੇ ਹਨ ਅਤੇ ਉਹਨਾ ਵੱਲੋ ਕੀਤੀ ਸ਼ਿਕਾਇਤ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ।

LEAVE A REPLY

Please enter your comment!
Please enter your name here