ਹਰ ਰੋਜ਼ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਪਹੁੰਚਾਈ ਜਾਂਦੀ ਹੈ ਠੇਸ: ਕਾਲੀਆ/ਮਦਾਨ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਕਾਲੀ ਡਾਕੂਮੈਂਟਰੀ ਦੇ ਪੋਸਟਰ ਨੂੰ ਲੈ ਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਅਤੇ ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ ਨੇ ਕਿਹਾ ਹੈ ਕਿ ਹਰ ਰੋਜ਼ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ।ਇਹ ਸਾਡੇ ਸਬਰ ਦਾ ਇਮਤਿਹਾਨ ਲੈਂਦੇ ਹਨ।ਕਾਲੀਆ ਨੇ ਕਿਹਾ ਕਿ ਉਹ ਨਿਰਦੇਸ਼ਕ ਤੋਂ ਪੁੱਛਣਾ ਚਾਹੁੰਦੇ ਹਨ ਕਿ ਅਖੀਰ ਕਿਉਂ ਉਹ ਹਿੰਦੂ ਦੇਵੀ-ਦੇਵਤਿਆਂ ਤੇ ਹੀ ਫਿਲਮਾਂ ਬਣਾਉਂਦੇ ਹਨ ਜੇਕਰ ਹਿੰਮਤ ਹੈ ਤਾਂ ਕਿਸੇ ਹੋਰ ਧਰਮ ਦੇ ਦੇਵੀ-ਦੇਵਤਿਆਂ ਤੇ ਫਿਲਮ ਬਣਾਉਣ।ਉਨ੍ਹਾਂ ਕਿਹਾ ਕਿ ਦੇਵੀ-ਦੇਵਤਿਆਂ ਦਾ ਮਜ਼ਾਕ ਉਡਾਉਣਾ ਗਲਤ ਹੈ।

Advertisements

ਇਸ ਤਰਾਂ ਦੀ ਘਟੀਆ ਹਰਕਤ ਨਾਲ ਸਮਾਜ ਵਿੱਚ ਉਬਾਲ ਹੈ।ਜੇਕਰ ਲੀਨਾ ਤੇ ਕਾਰਵਾਈ ਨਾ ਕੀਤੀ ਗਈ ਤਾਂ ਹਿੰਦੂਆਂ ਨੂੰ ਅੱਗੇ ਆਉਣਾ ਪਵੇਗਾ।ਉਨ੍ਹਾਂ ਕਿਹਾ ਕਿ ਹਿੰਦੂ ਕਦੋਂ ਤੱਕ ਸਹਿਣਗੇ,ਫਿਲਮਾਂ ‘ਚ ਦੇਵੀ ਦੇਵਤਿਆਂ ਦਾ ਅਪਮਾਨ ਕਰਨ ਦਾ ਸਿਲਸਿਲਾ ਜਾਰੀ ਹੈ।ਕਦੇ ਸਿਨੇਮਾ ਰਾਹੀਂ ਤੇ ਕਦੇ ਪੇਂਟਿੰਗ ਤੇ ਰਚਨਾਤਮਕਤਾ ਰਾਹੀਂ ਹਿੰਦੂ ਦੇਵੀ-ਦੇਵਤਿਆਂ ਦਾ ਨਾਂ ਲੈ ਕੇ ਮਜ਼ਾਕ ਉਡਾਇਆ ਜਾਂਦਾ ਹੈ।ਇਸ ਦੇ ਨਾਲ ਹੀ ਪੈਗੰਬਰ ਮੁਹੰਮਦ ਬਾਰੇ ਕੋਈ ਬਿਆਨ ਸਾਹਮਣੇ ਆਉਂਦਾ ਹੈ ਤਾਂ ਗਲਾ ਵੱਢਿਆ ਜਾਂਦਾ ਹੈ।ਕਾਲੀਆ ਨੇ ਕਿਹਾ ਕਿ ਕਦੇ ਜ਼ੁਬੈਰ ਤੇ ਕਦੇ ਲੀਨਾ,ਇਹ ਲੋਕ ਸੰਗਠਿਤ ਤਰੀਕੇ ਨਾਲ ਕੰਮ ਕਰ ਰਹੇ ਹਨ, ਜਿਸਦਾ ਮਕਸਦ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕਰਕੇ ਸਮਾਜ ਵਿੱਚ ਧਾਰਮਿਕ ਨਫ਼ਰਤ ਫੈਲਾਉਣਾ ਹੈ।ਉਨ੍ਹਾਂ ਕਿਹਾ ਕਿ ਧਰਮ ਨਿਰਪੱਖਤਾ ਦਾ ਨਾਅਰਾ ਮਾਰਨ ਵਾਲੇ ਵੀ ਹਿੰਦੂ ਧਰਮ ‘ਤੇ ਹੋਏ ਹਮਲੇ ਨੂੰ ਨਾ ਕੇਵਲ ਚੁੱਪਚਾਪ ਦੇਖਦੇ ਹੀ ਰਹਿੰਦੇ ਹਨ,ਬਲਕਿ ਇਸ ਵਿਚ ਦਿਲਚਸਪੀ ਵੀ ਲੈਂਦੇ ਹਨ?ਇਸ ਦਾ ਮੁੱਖ ਕਾਰਨ ਹਿੰਦੂਆਂ ਵਿੱਚ ਸੰਗਠਨ ਦੀ ਘਾਟ ਤੇ ਧਾਰਮਿਕ ਸਿੱਖਿਆ ਦੀ ਘਾਟ ਹੈ।ਕਿਸੇ ਵੀ ਕੰਪਨੀ ਜਾਂ ਸੰਸਥਾ ਦੀ ਇਹ ਹਿੰਮਤ ਨਹੀਂ ਹੈ ਕਿ ਉਹ ਕੱਪੜਿਆਂ,ਜੁੱਤੀਆਂ ਤੇ ਕਿਸੇ ਹੋਰ ਧਰਮ ਦੇ ਪਵਿੱਤਰ ਚਿੰਨ੍ਹਾਂ ਨੂੰ ਦਿਖਾ ਸਕੇ।ਕਿਉਂਕਿ ਉਨ੍ਹਾਂਨੂੰ ਪਤਾ ਹੈ ਕਿ ਉਸਦਾ ਪਰਿਣਾਮ ਕਿ ਹੋ ਸਕਦਾ ਹੈ।

ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ ਨੇ ਕਿਹਾ ਕਿ ਜਿਸ ਤਰ੍ਹਾਂ ਮਾਂ ਕਾਲੀ ਦੇ ਪੋਸਟਰ ਚ ਮਾਂ ਕਾਲੀ ਨੂੰ ਸਿਗਰਟ ਪੀਂਦੇ ਹੋਏ ਦਿਖਾਇਆ ਗਿਆ ਹੈ, ਉਹ ਉਸ ਦੀ ਨਿੰਦਾ ਕਰਦੇ ਹਨ ਅਤੇ ਭਾਰਤ ਸਰਕਾਰ ਤੋਂ ਮੰਗ ਕਰਦੇ ਹਨ ਕਿ ਅਜਿਹੀਆਂ ਚੀਜ਼ਾਂ ਸਮਾਜ ਦੀ ਸਦਭਾਵਨਾ ਨੂੰ ਭੰਗ ਕਰ ਸਕਦੀਆਂ ਹਨ,ਅਜਿਹੇ ਵਿਅਕਤੀ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਬਾਲ ਠਾਕਰੇ ਇਸ ਦਾ ਸਖਤ ਵਿਰੋਧ ਕਰਦੀ ਹੈ।ਉਨ੍ਹਾਂ ਕਿਹਾ ਕਿ ਉਹ ਅਜਿਹੀਆਂ ਫਿਲਮਾਂ ਅਤੇ ਫਿਲਮ ਨਿਰਮਾਤਾਵਾਂ ਦਾ ਸਖਤ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਸਨਾਤਨ ਸੱਭਿਆਚਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ,ਉਹ ਸਾਰਿਆਂ ਨੂੰ ਅਪੀਲ ਕਰਦੇ ਹਨ ਕਿ ਸਾਨੂੰ ਅਜਿਹੀਆਂ ਫਿਲਮਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਉਹ ਅਜਿਹੀ ਫਿਲਮ ਅਤੇ ਫਿਲਮ ਨਿਰਮਾਤਾਵਾਂ ਦੀ ਸਖਤ ਨਿਖੇਧੀ ਕਰਦੇ ਹਨ ਅਤੇ ਸਰਕਾਰ ਨੂੰ ਅਜਿਹੀ ਫਿਲਮ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਜਿਹੇ ਲੋਕਾਂ ਤੇ ਕਾਰਵਾਈ ਨਹੀਂ ਕਰਦੀ ਤਾਂ ਸ਼ਿਵ ਸੈਨਾ ਆਪਣੀ ਤਰਫੋਂ ਕਾਰਵਾਈ ਕਰੇਗੀ ਭਾਵੇਂ ਉਹ ਕਾਨੂੰਨ ਦੇ ਦਾਇਰੇ  ਵਿੱਚ ਹੋਵੇ,ਚਾਹੇ ਉਹ ਕਾਨੂੰਨ ਤੋਂ ਬਾਹਰ।

LEAVE A REPLY

Please enter your comment!
Please enter your name here