ਨਗਰ ਨਿਗਮ ਬਣਨ ਤੋਂ ਬਾਅਦ ਕਪੂਰਥਲਾ ਸ਼ਹਿਰ ‘ਚ ਵਿਕਾਸ ਦੇ ਨਾਂ ਤੇ ਹੋਇਆ ਵਿਨਾਸ਼: ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ: ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ ਇਹ ਕਹਾਵਤ ਹੈਰੀਟੇਜ ਸਿਟੀ ਕਪੂਰਥਲਾ ਦੇ ਨਗਰ ਨਿਗਮ ਤੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ।ਜਿਸ ਦਾ ਅੰਦਾਜ਼ਾ ਸ਼ਹਿਰ ਚ ਥਾਂ-ਥਾਂ ‘ਤੇ ਲੱਗੇ ਗੰਦਗੀ ਦੇ ਢੇਰਾਂ ਸੜਕਾਂ ਤੇ ਪਏ ਟੋਇਆਂ,ਨਾਲੇ,ਨਾਲੀਆਂ ਚੋਕ ਹੋਣੀਆਂ ਕਈ ਥਾਵਾਂ ਤੇ ਸੜਕਾਂ ਤੇ ਪਾਣੀ ਜਮ੍ਹਾਂ ਹੋਣ ਤੋਂ ਲਗਾਇਆ ਜਾ ਸਕਦਾ ਹੈ।ਇਹ ਗੱਲਾਂ ਸਮਾਜ ਸੇਵੀ ਅਤੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵੀ ਰਾਜਪੂਤ ਨੇ ਨਗਰ ਨਿਗਮ ਦੀ ਮਾੜੀ ਕਾਰਜਸ਼ੈਲੀ ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਕਹਿਆ।ਉਨ੍ਹਾਂ ਕਿਹਾ ਕਿ ਬਿਨਾਂ ਸੋਚੇ ਸਮਝੇ ਨਗਰ ਪਾਲਿਕਾ ਜੋ ਕਿ ਉਸ ਸਮੇਂ ਵੀ ਘਾਟੇ ਵਿੱਚ ਚੱਲ ਰਹੀ ਸੀ, ਨੂੰ ਜਾਣ ਬੁੱਝ ਕੇ ਨਗਰ ਨਿਗਮ ਬਣਾ ਕੇ ਘਾਟੇ ਦੇ ਵੱਲ ਧੱਕਣ ਦਾ ਕੰਮ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਜਾਣਬੁੱਝ ਕੇ ਕਿਉਂ ਕੀਤਾ ਗਿਆ ਅਤੇ ਕਪੂਰਥਲਾ ਦੇ ਲੋਕਾਂ ਤੇ ਇਸ ਦਾ ਬੋਝ ਪਾ ਦਿੱਤਾ ਗਿਆ,ਜਿਸਦਾ ਖਾਮਿਆਜਾ ਸ਼ਹਿਰ ਦੀ ਭੋਲੀ ਭਲੀ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ।

Advertisements

ਉਨ੍ਹਾਂ ਕਿਹਾ ਕਿ ਨਗਰ ਨਿਗਮ ਬਣਨ ਤੋਂ ਬਾਅਦ ਵੀ ਨਗਰ ਨਿਗਮ ਕੋਲ ਆਪਣੀ ਕੋਈ ਵੀ ਮਸ਼ੀਨਰੀ ਨਹੀਂ ਹੈ,ਤੇ ਹੁਣ ਤੱਕ ਕੂੜਾ ਡੰਪਿੰਗ ਕਰਨ ਲਈ ਕੋਈ ਪੱਕੀ ਜਗ੍ਹਾ ਦਾ ਪ੍ਰਬੰਧ ਨਹੀਂ ਹੋ ਪਾਇਆ ਹੈ।ਪਹਿਲੀ ਕਾਂਗਰਸ ਸਰਕਾਰ ਦੇ ਸਮੇਂ ਤੋਂ ਹੀ ਕੂੜਾ ਡੰਪਿੰਗ ਕਰਨ ਲਈ ਕੋਈ ਜਗ੍ਹਾ ਦਾ ਇੰਤਜਾਮ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਆਮ ਤੌਰ ਤੇ ਦਿਨ ਵੇਲੇ ਵੀ ਸ਼ਹਿਰ ਦੇ ਚੌਂਕਾਂ ਅਤੇ ਚੌਰਾਹਿਆਂ ‘ਚ ਵੀ ਦਿਨ ਦੇ ਸ਼ਮੇ ਕੂੜੇ ਦੇ ਢੇਰ ਲੱਗੇ ਦੇਖੇ ਜਾ ਸਕਦੇ ਹਨ।ਇਹ ਢੇਰ ਧਾਰਮਿਕ ਸਥਾਨਾਂ ਨੂੰ ਜਾਣ ਵਾਲੀਆਂ ਸੜਕਾਂ ਤੇ ਵੀ ਲੱਗੇ ਹੁੰਦੇ ਹਨ।ਅਵੀ ਰਾਜਪੂਤ ਨਗਰ ਨਿਗਮ ਨੂੰ 175 ਮੁਲਾਜ਼ਮਾਂ ਦੀ ਲੋੜ ਹੈ, ਜਿਨ੍ਹਾਂ ‘ਚੋਂ 130 ਸਫ਼ਾਈ ਸੇਵਕਾਂ ਅਤੇ 45 ਸੀਵਰਮੈਨਾਂ ਹਨ,ਇਸ ਸਬੰਧੀ ਵੀ ਅਧਿਕਾਰੀ ਵਲੋਂ ਧੀਆਂ ਨਾ ਦਿੰਦੇ ਹੋਏ ਟਾਲਮਟੋਲ ਦੀ ਨੀਤੀ ਤੇ ਕੰਮ ਕੀਤਾ ਜਾ ਰਿਹਾ ਹੈ।ਅਵੀ ਰਾਜਪੂਤ ਨੇ ਕਿਹਾ ਕਿ ਕਪੂਰਥਲਾ ਦੇ ਲੋਕਾਂ ਦਾ ਮੰਨਣਾ ਸੀ ਕਿ ਨਗਰ ਨਿਗਮ ਬਣਨ ਤੋਂ ਬਾਅਦ ਕਪੂਰਥਲਾ ਦੇ ਚੰਗੇ ਦਿਨ ਆਉਣਗੇ।

ਸ਼ਹਿਰ ਵਿੱਚੋ ਕਬਜ਼ਿਆਂ ਨੂੰ ਹਟਾਇਆ ਜਾਵੇਗਾ,ਗੰਦਗੀ ਖਤਮ ਹੋਵੇਗੀ ਅਤੇ ਸੜਕਾਂ ਟੋਇਆਂ ਤੋਂ ਮੁਕਤ ਹੋ ਜਾਣਗੀਆਂ ਪਰ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਸ਼ਹਿਰ ਦੀ ਨੁਹਾਰ ਨਹੀਂ ਬਦਲ ਸਕੀ।ਕਬਜ਼ਿਆਂ ਨੂੰ ਹਟਾਉਣ ਲਈ ਲਗਾਏ ਗਏ ਪੀਲੇ ਨਿਸ਼ਾਨ ਤਾਂ ਮਿਟ ਗਏ ਪਰ ਕਬਜੇ ਹੋਰ ਵੀ ਵੱਧ ਗਏ।ਨਾਲੇ ਨਾਲੀਆਂ ਚੋਕ ਹੋਣ ਨਾਲ ਕਈ ਥਾਵਾਂ ਤੇ ਸੜਕਾਂ ‘ਤੇ ਪਾਣੀ ਵਹਿ ਰਿਹਾ ਹੈ।

ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਲੱਗੇ ਹੋਏ ਹਨ।ਸੜਕਾਂ ਟੋਏ ਭਰਨ ਦੀ ਬਜਾਏ ਹੋਰ ਡੂੰਘੇ ਹੋ ਗਏ ਹਨ।ਸ਼ਹਿਰ ਵਿੱਚ ਬਰਸਾਤ ਤੋਂ ਪਹਿਲਾਂ ਸਫ਼ਾਈ ਨਾ ਹੋਣ ਕਾਰਨ ਨਾਲੀਆਂ ਵਿੱਚ ਪਾਣੀ ਭਰ ਜਾਂਦਾ ਸੀ।ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਦਾ ਬੁਰਾ ਹਾਲ ਹੈ।ਥੋੜੀ ਜਿਹੀ ਬਾਰਿਸ਼ ਹੁੰਦੀ ਹੈ ਤਾਂ ਸੜਕਾਂ ਦੇ ਤੇ ਪਾਣੀ ਖੜ੍ਹਾ ਹੋ ਜਾਂਦਾ ਹੈ ਅਤੇ ਇਹ ਪਾਣੀ ਕਈ-ਕਈ ਘੰਟੇ ਨਹੀਂ ਨਿਕਲਦਾ ਕਿਉਂਕਿ ਸੜਕ ਕਿਨਾਰੇ ਇਸ ਪਾਣੀ ਦੀ ਨਿਕਾਸੀ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ ਹਨ।ਭਾਵੇਂ ਵਿਧਾਇਕ ਅਤੇ ਨਗਰ ਨਿਗਮ ਵੱਲੋਂ ਕਰੋੜਾਂ ਰੁਪਏ ਲਗਾ ਕੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ ਥੋੜੀ ਜਿਹੀ ਬਰਸਾਤ ਨਾਲ ਹੀ ਗਲੀਆਂ,ਨਾਲੀਆਂ ਅਤੇ ਸੜਕਾਂ ਤੇ ਪਾਣੀ ਖੜ੍ਹਾ ਹੋ ਜਾਂਦਾ ਹੈ ਅਤੇ ਕਈ-ਕਈ ਦਿਨ ਇਨ੍ਹਾਂ ਗਲੀਆਂ-ਨਾਲੀਆਂ ‘ਚੋਂ ਚਿੱਕੜ ਨਹੀਂ ਨਿਕਲਦਾ।ਪੈਦਲ ਚੱਲਣ ਵਾਲਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਫ਼ਾਈ ਦੀ ਹਾਲਤ ਮਾੜੀ ਹੈ।ਆਵਈ ਰਾਜਪੂਤ ਨੇ ਕਿਹਾ ਕਿ ਨਗਰ ਨਿਗਮ ਬਨਣ ਦੇ ਬਾਅਦ ਕਪੂਰਥਲਾ ਸ਼ਹਿਰ ਵਿਚ ਕਿਕਸ ਦੇ ਨਾਮ ਤੇ ਵਿਨਾਸ਼ ਹੀ ਕੀਤਾ ਗਿਆ ਹੈ।ਵਿਧਾਇਕ ਅਤੇ ਨਗਰ ਨਿਗਮ ਵਲੋਂ ਵਿਕਾਸ ਦੇ ਕੰਮਾਂ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਹੈ।ਸ਼ਹਿਰ ਦੀਆਂ ਗਲੀਆਂ,ਨਾਲੀਆਂ ਅਤੇ ਸੜਕਾਂ ਪਾਣੀ ਤੇ ਚਿੱਕੜ ਨਾਲ ਭਰੀਆਂ ਪਈਆਂ ਹਨ।ਇਸ ਮੌਕੇ ਤੇ ਧੀਰਜ ਨਈਅਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here