ਸਮਾਜ ਵਿਰੋਧੀ ਅਨਸਰਾ ਤੇ ਰਹੇਗੀ ਪੁਲਿਸ ਦੀ ਪੈਨੀ ਨਜ਼ਰ: ਡੀਐਸਪੀ ਸੁਰਿੰਦਰ

ਹੁਸ਼ਿਆਰਪੁਰ: (ਦ ਸਟੈਲਰ ਨਿਊਜ਼): ਬੀਤੇ ਦਿਨੀ ਸੁਰਿੰਦਰ ਪਾਲ ਸਿੰਘ ਨੇ ਡੀ.ਐਸ.ਪੀ. (ਦਿਹਾਤੀ) ਹੁਸ਼ਿਆਰਪੁਰ ਦਾ ਚਾਰਜ ਲੈਣ ਉਪਰੰਤ ਦੱਸਿਆ ਕਿ ਉਹਨਾ ਦੇ ਅਧੀਨ ਥਾਣਾ ਹਰਿਆਨਾ, ਬੁਲੋਵਾਲ ਤੇ ਮੇਹਟੀਆਣਾ ਦਾ ਇਲਾਕਾ ਆਉਦਾ ਹੈ। ਉਹਨਾ ਕਿਹਾ ਕਿ ਆਪਣੇ ਇਲਾਕੇ ਨੂੰ ਕਰਾਈਮ ਤੇ ਨਸ਼ਾ ਮੁਕਤ ਕਰਾਉਣ ਲਈ ਹਰ ਸੰਭਵ ਯਤਨ ਕਰਨਗੇ, ਮਹਿਲਾ ਸੁਰਖਿਆ ਵਲ ਵੀ ਵਿਸ਼ੇਸ਼ ਧਿਆਨ ਦਿਤਾ ਜਾਵੇਗਾ। ਇਸ ਲਈ ਸਕੂਲਾਂ, ਕਾਲਜਾਂ ਵੱਲ ਵੀ ਪੁਲਿਸ ਗਸ਼ਤ ਤੇਜ ਕੀਤੀ ਜਾਵੇਗੀ। ਉਹਨਾ ਕਿਹਾ ਕਿ ਪੀੜਤਾ ਨੂੰ ਇਨਸਾਫ ਦਿਵਾਉਣਾ ਤੇ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕੱਸਣਾ ਉਹਨਾ ਦੀ ਪਹਿਲ ਹੋਵੇਗੀ। 

Advertisements

LEAVE A REPLY

Please enter your comment!
Please enter your name here