ਗਾਜੀਪੁਰ ਗਊਸ਼ਾਲਾ ‘ਚ ਲਗਾਈ ਗੋਹੇ ਤੋਂ ਲੱਕੜ ਬਣਾਉਣ ਵਾਲੀ ਮਸ਼ੀਨ


ਸਮਾਣਾ, ਪਟਿਆਲਾ (ਦ ਸਟੈਲਰ ਨਿਊਜ਼): ਨੇੜਲੇ ਪਿੰਡ ਗਾਜੀਪੁਰ ਦੀ ਗਊਸ਼ਾਲਾ ਵਿਖੇ ਗਊਧੰਨ ਦੇ ਗੋਹੇ ਤੋਂ ਲੱਕੜ ਬਣਾਉਣ ਦਾ ਇਕ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਉਂਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਨੇ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਪਟਿਆਲਾ ਤਹਿਤ ਚੱਲ ਰਹੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਲਈ ਸਵੈ ਰੋਜਗਾਰ ਨੂੰ ਉਤਸ਼ਾਹਤ ਕਰਨ ਲਈ ਜਿਲ੍ਹਾ ਪ੍ਰਸ਼ਾਸ਼ਨ ਪਟਿਆਲਾ ਵੱਲੋਂ ਸਹਿਯੋਗ ਆਜੀਵਿਕਾ ਮਹਿਲਾ ਗ੍ਰਾਮ ਸੰਗਠਨ ਵਾਸਤੇ ਸੀ.ਐਸ.ਆਰ ਫੰਡ ਦੀ ਮਦਦ ਨਾਲ ਕਾਓ ਡੰਗ ਮਸ਼ੀਨ ਦੀ ਖ੍ਰੀਦ ਕਰਵਾਈ ਗਈ ਹੈ।

Advertisements


ਈਸ਼ਾ ਸਿੰਘਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਰਾਹੀ ਜਿਥੇ ਸਵੈ-ਸਹਾਇਤਾ ਨਾਲ ਜੁੜੀਆਂ ਲੋੜਵੰਦ ਔਰਤਾਂ ਨੂੰ ਰੋਜ਼ਗਾਰ ਮਿਲੇਗਾ ਉਥੇ ਹੀ ਗਊਸ਼ਾਲਾ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਰਾਹੀ ਗਊ ਦੇ ਗੋਬਰ ਤੋਂ ਬਣੀ ਵੱਖ-ਵੱਖ ਆਕਾਰ ਦੀ ਲੱਕੜ ਘਰਾਂ ਅਤੇ ਢਾਬਿਆਂ, ਹੋਟਲਾਂ ਅਤੇ ਸਮਸ਼ਾਨ ਘਾਟ ਆਦਿ ‘ਚ ਬਾਲਣ ਵਜੋਂ ਕੀਤੇ ਜਾਣ ਸਮੇਤ ਮੰਦਿਰਾਂ ਦੇ ਹਵਨਕੁੰਡ ‘ਚ ਵੀ ਕੀਤੀ ਜਾ ਸਕੇਗੀ। ਇਹ ਲੱਕੜੀ ਆਮ ਲੱਕੜੀ ਨਾਲੋ ਘੱਟ ਰੇਟਾ ਤੇ ਉਪਲਬਧ ਹੋਵੇਗੀ।


ਏ.ਡੀ.ਸੀ. ਈਸ਼ਾ ਸਿੰਘਲ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਬਹੁਮੁੱਲੇ ਦਰਖਤਾਂ ਨੂੰ ਕੱਟਣ ਤੋਂ ਬਚਾਇਆ ਜਾ ਸਕੇਗਾ ਜਿਸ ਨਾਲ ਵਾਤਾਵਰਣ ਬਚਾਉਣ ਲਈ ਵੀ ਸਹਿਯੋਗ ਮਿਲੇਗਾ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰੀਨਾ ਰਾਣੀ, ਬਲਾਕ ਪ੍ਰੋਗਰਾਮ ਮੈਨੇਜਰ ਪ੍ਰਿੰਕੂ ਸਿੰਗਲਾ ਅਤੇ ਅਮਰਵੀਰ ਸਿੰਘ ਸਮੇਤ ਪਿੰਡ ਦੇ ਸਰਪੰਚ ਅਤੇ ਸਕੱਤਰ ਸਮੇਤ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਔਰਤਾਂ ਵੀ ਮੌਜੂਦ ਸਨ।

LEAVE A REPLY

Please enter your comment!
Please enter your name here