ਸਰੀ ਦੀਆਂ ਰੈਸਲਿੰਗ ਕਲੱਬਾਂ ਨੇ ਕੁਲਵੰਤ ਕੋਲੀਆਂਵਾਲ ਦਾ ਮੀਟਿੰਗ ਵਿੱਚ ਪੁੱਜਣ ਤੇ ਕੀਤਾ ਭਰਵਾਂ ਸਵਾਗਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ: ਅੱਜ ਸਰੀ ਕੈਨੇਡਾ ਦੀਆਂ ਸਾਰੀਆਂ ਰੈਸਲਿੰਗ ਕਲੱਬਾਂ ਨੇ ਵਾਸ਼ਿੰਗਟਨ ਸਿਆਟਲ ਤੋਂ ਸ.ਕੁਲਵੰਤ ਸਿੰਘ ਜੀ ਸ਼ਾਹ ਕੋਲੀਆਂਵਾਲ ਦਾ ਮੀਟਿੰਗ ਵਿੱਚ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ। ਮੀਟਿੰਗ ਜੋ 2 ਘੰਟੇ ਤੋਂ ਵੱਧ ਸਮੇਂ ਤੱਕ ਚੱਲੀ। ਮੀਟਿੰਗ ਵਿੱਚ ਰੈਸਲਿੰਗ ਕਲੱਬਾਂ ਦੇ ਜਲਦੀ ਮੈਚ ਕਰਵਾਉਣ ਦੀ ਗੱਲ ਤੇ ਜ਼ੋਰ ਦਿੱਤਾ ਗਿਆ। ਸ.ਕੁਲਵੰਤ ਸਿੰਘ ਜੀ ਸ਼ਾਹ ਕੋਲੀਆਂਵਾਲ ਜੋ ਵਾਸ਼ਿੰਗਟਨ ਸਿਆਟਲ ਵਿਖੇ ਕਬੱਡੀ ਪ੍ਰਮੋਟਰ ਹਨ ਅਤੇ ਪੰਜਾਬੀ ਅਖਾੜੇ ਲਗਵਾਉਣ ਲਈ ਬੜੇ ਪ੍ਰਸਿੱਧ ਮੰਨੇ ਜਾਂਦੇ ਹਨ ਨੇ ਮੀਟਿੰਗ ਦੌਰਾਨ ਕਿਹਾ ਕਿ ਰੈਸਲਿੰਗ ਕਲੱਬਾਂ ਜਦੋਂ ਚਾਹੁਣ ਮੇਰੀ ਕੋਲ ਸਿਆਟਲ ਵਾਸ਼ਿੰਗਟਨ ਵਿੱਚ ਮੈਚ ਕਰਵਾ ਸਕਦੀਆਂ ਹਨ ਮੈਂ ਹਮੇਸ਼ਾ ਤਿਆਰ ਹਾਂ।

Advertisements

ਅੱਜ ਦੀ ਰੈਸਲਿੰਗ ਕਲੱਬਾਂ ਦੀ ਮੀਟਿੰਗ ਵਿੱਚ ਪ੍ਰਮੁੱਖ ਤੌਰ ਤੇ ਹਾਜ਼ਿਰ ਅਮਨ ਪਹਿਲਵਾਨ,ਬਲਿਊਬੇਰੀ ਵਾਲੇ ਪੂਰੇਵਾਲ ਸਾਹਿਬ, ਬੂਟਾ ਸਿੰਘ ਪਹਿਲਵਾਨ,ਪੰਮਾ ਪਹਿਲਵਾਨ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨਿੱਝਰ ਸਾਹਿਬ, ਸ਼ਿੰਗਾਰਾ ਸਿੰਘ ਢੇਸੀ ਪਹਿਲਵਾਨ, ਰਘਬੀਰ ਸਿੰਘ ਨਿੱਝਰ,ਨਵੀ ਦੀਸਲਾਂ, ਸੁੱਚਾ ਪਹਿਲਵਾਨ, ਮਨਰੂਪ, ਸੁੱਚਾ ਮਾਨ, ਜਸਬੀਰ ਸਿੰਘ ਥਾਂਦੀ,ਲਾਲਾ ਪਹਿਲਵਾਨ ਆਦਿ ਹਾਜਿਰ ਸਨ। ਮੀਟਿੰਗ ਉਪਰੰਤ ਉਪਰੋਕਤ ਸਾਰਿਆਂ ਨੇ ਸ.ਕੁਲਵੰਤ ਸਿੰਘ ਜੀ ਸ਼ਾਹ ਕੋਲੀਆਂਵਾਲ ਵਾਸ਼ਿੰਗਟਨ ਸਿਆਟਲ ਅਮਰੀਕਾ ਨੂੰ ਸਨਮਾਨਿਤ ਕੀਤਾ ਗਿਆ। ਸ. ਸ਼ਾਹ ਕੋਲੀਆਂਵਾਲ ਨਾਲ ਵਿਸ਼ੇਸ਼ ਤੌਰ ਤੇ ਪੁੱਜੇ ਪ੍ਰੋਫੈਸਰ ਗੋਬਿੰਦਰ ਸਿੰਘ ਗਾੜਾ, ਸ.ਰਣਜੀਤ ਸਿੰਘ ਮੱਲ੍ਹੀ ਬਾਗੜੀਆਂ ਸਰੀ ਕੈਨੇਡਾ ਅਤੇ ਪੰਜਾਬ ਤੋਂ ਆਏ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਵੀ ਹਾਜ਼ਿਰ ਸਨ।

LEAVE A REPLY

Please enter your comment!
Please enter your name here