ਮਿਸ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਵਿਦਿਆਰਥੀਆਂ ਨਾਲ ਅੰਤਰਰਾਸ਼ਟਰੀ ਨਿਆਂ ਦਿਵਸ ਮਨਾਇਆ

????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????

ਫਿਰੋਜ਼ਪੁਰ(ਦ ਸਟੈਲਰ ਨਿਊਜ਼): ਮਾਨਯੋਗ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੀਰਇੰਦਰ ਅਗਰਵਾਲ ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਫਿਰੋਜ਼ਪੁਰ ਵੱਲੋਂ ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨਾਲ ਅੰਤਰਰਾਸ਼ਟਰੀ ਨਿਆਂ ਦਿਵਸ ਮਨਾਇਆ ਗਿਆ । ਇਸ ਮੌਕੇ ਉਪਰੋਕਤ ਦਰਸਾਏ ਸਕੂਲ ਦੇ 30 ਵਿਦਿਆਰਥੀ ਗੌਰਵ ਭਾਸਕਰ ਦੀ ਚੇਅਰਮੈਨਸ਼ਿਪ ਦੇ ਅਧੀਨ ਅੱਜ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਬੁਲਾਏ ਗਏ । ਇਸ ਮੌਕੇ ਜੱਜ ਸਾਹਿਬ ਨੇ ਬੱਚਿਆਂ ਦਾ ਅਤੇ ਇਨ੍ਹਾਂ ਦੇ ਅੰਜਲੀ ਭੰਡਾਰੀ ਲੈਕਚਰਾਰ ਅਤੇ ਸਪਲ ਵਾਟਸ ਐਕਟੀਵਿਟੀ ਟੀਚਰ ਦਾ ਤਹਿ ਦਿਲੋਂ ਸਵਾਗਤ ਕੀਤਾ।

Advertisements

ਇਸ ਤੋਂ ਬਾਅਦ ਮਿਸ ਏਕਤਾ ਉੱਪਲ ਜੱਜ ਸਾਹਿਬ ਵੱਲੋਂ ਇਨ੍ਹਾਂ ਵਿਦਿਆਰਥੀਆਂ ਦਾ 5—5 ਦਾ ਗਰੁੱਪ ਬਣਾ ਕੇ ਇਨ੍ਹਾਂ ਵਿਦਿਆਰਥੀਆਂ ਨੂੰ ਫਿਰੋਜ਼ਪੁਰ ਦੀਆਂ ਜ਼ਿਲ੍ਹਾ ਅਦਾਲਤਾਂ ਵਿੱਚ ਮਾਨਯੋਗ ਸੈਸ਼ਨਜ਼ ਜੱਜ ਸਾਹਿਬ, ਕੇਵਲ ਕ੍ਰਿਸ਼ਨ ਮਾਨਯੋਗ ਵਧੀਕ ਜ਼ਿਨ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ,ਹਰਦੀਪ ਸਿੰਘ ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ, ਗੁਰਮੀਤ ਸਿੰਘ ਟਿਵਾਣਾ ਮਾਨਯੋਗ ਸਿਵਲ ਜੱਜ ਸੀਨੀਅਰ ਡਵੀਜਨ ਅਤੇ ਅਸ਼ੋਕ ਕੁਮਾਰ ਚੌਹਾਨ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜੀਆਂ ਦੀ ਕੋਰਟ ਵਿੱਚ ਬਿਠਾਇਆ ਗਿਆ। ਇਸ ਮੌਕੇ ਇਨ੍ਹਾਂ ਵਿਦਿਆਰਥੀਆਂ ਨੇ ਕੋਰਟ ਪ੍ਰੋਸੀਡਿੰਗ ਦਾ ਵੇਰਵਾ ਲਿਆ ਅਤੇ ਮੌਕੇ ਤੇ ਜੱਜ ਸਾਹਿਬ ਦੇ ਕੋਲ ਬੈਠ ਕੇ ਇਹ ਪ੍ਰੋਸੀਡਿੰਗ ਦੇਖੀਆਂ। ਇਸ ਮੌਕੇ ਸਾਰੇ ਜੱਜ ਸਾਹਿਬਾਨਾਂ ਨੇ ਇਨ੍ਹਾਂ 30 ਵਿਦਿਆਰਥੀਆਂ ਨੂੰ ਕੋਰਟ ਦੇ ਕੰਮ ਕਾਜ ਤੋਂ ਜਾਣੂ ਕਰਵਾਇਆ ਅਤੇ ਦੀਵਾਨੀ ਅਤੇ ਫੌਜਦਾਰੀ ਕੇਸਾਂ ਬਾਰੇ ਵਿਸਥਾਰ ਸਹਿਤ ਦੱਸਿਆ।

ਇਸ ਤੋਂ ਬਾਅਦ ਮਿਸ ਏਕਤਾ ਉੱਪਲ ਜੱਜ ਸਾਹਿਬ ਵੱਲੋਂ ਜ਼ਿਲ੍ਹਾ ਕਚਹਿਰੀਆਂ ਵਿਖੇ ਇਨ੍ਹਾਂ ਬੱਚਿਆਂ ਸਮੇਤ ਬਖਸ਼ੀਖਾਨੇ, ਨਾਜ਼ਰ ਬਰਾਂਚ ਅਤੇ ਮਾਲਖਾਨੇ ਦਾ ਦੌਰਾ ਕੀਤਾ। ਇਸ ਮੌਕੇ ਬੱਚਿਆਂ ਨੂੰ ਇਨ੍ਹਾਂ ਬਾਰੇ ਮੈਡਮ ਏਕਤਾ ਉੱਪਲ ਜੱਜ ਸਾਹਿਬ ਵੱਲੋਂ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ।ਇਸ ਤੋਂ ਬਾਅਦ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਨਾਲ ਬੱਚਿਆਂ ਦਾ ਵਿਚਾਰ ਵਟਾਂਦਰਾ ਪ੍ਰੋਗਰਾਮ ਰੱਖਿਆ ਗਿਆ। ਇਸ ਦੌਰਾਨ ਬੱਚਿਆਂ ਨੇ ਸੈਸ਼ਨਜ ਜੱਜ ਸਾਹਿਬ ਨਾਲ ਕਾਫੀ ਸਵਾਲ ਜਵਾਬ ਕੀਤੇ। ਜਿਸ ਤੋਂ ਇਹ ਸਾਬਤ ਹੁੰਦਾ ਸੀ ਕਿ ਇਹ ਬੱਚੇ ਕਾਨੂੰਨ ਦੇ ਵਿਸ਼ੇ ਪ੍ਰਤੀ ਕਾਫੀ ਦਿਲਚਸਪੀ ਰੱਖਦੇ ਹਨ। ਇੱਥੇ ਕਾਨਫਰੰਸ ਹਾਲ ਵਿੱਚ ਇਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜੱਜ ਸਾਹਿਬ ਨੇ ਭਾਰਤ ਦੇ ਨਾਗਰਿਕਾਂ ਦੇ ਮੁੱਢਲੇ ਅਧਿਕਾਰਾਂ ਅਤੇ ਮੁੱਢਲੇ ਫਰਜਾਂ ਬਾਰੇ ਵਿਸਥਾਰ ਸਹਿਤ ਦੱਸਿਆ । ਇਸ ਮੌਕੇ ਜੱਜ ਸਾਹਿਬ ਨੇ ਦੱਸਿਆ ਕਿ ਤੁਸੀਂ ਭਾਰਤ ਦੇ ਕਾਨੂੰਨ ਦੇ ਬੰਧਨ ਵਿੱਚ ਰਹਿ ਕੇ ਹੀ ਇਸ ਦੇਸ਼ ਦੇ ਇੱਕ ਚੰਗੇ ਨਾਗਰਿਕ ਬਣ ਸਕਦੇ ਹੋ । ਇਸ ਮੌਕੇ ਇਸ ਸਕੂਲ ਦੇ ਵਿਦਿਆਰਥੀਆਂ ਨੇ ਮੋਹਲ ਲਾਲ ਭਾਸਕਰ ਜੀ ਦੀ ਕਿਤਾਬ ਸੈਸ਼ਨਜ ਜੱਜ ਸਾਹਿਬ ਨੂੰ ਭੇਂਟ ਕੀਤੀ ।ਇਸ ਤੋਂ ਬਾਅਦ ਮੈਡਮ ਏਕਤਾ ਉੱਪਲ ਜੀ ਨੇ ਆਪਣੇ ਆਫਿਸ ਬੁਲਾ ਕੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਇਸ ਦੇ ਨਾਲ ਹੀ ਬੱਚਿਆਂ ਨੂੰ ਰਿਫਰੈਸਮੈਂਟ ਵੀ ਵੰਡੀ ਗਈ।

LEAVE A REPLY

Please enter your comment!
Please enter your name here