Sunday, October 25, 2026
Home Chandigarh ਪੁਲਿਸ ਵੱਲੋਂ ਐਨਕਾਉਟਰ ਦੋਰਾਨ ਭੂਪੀ ਰਾਣਾ ਗਿਰੋਹ ਦੇ 3 ਮੈਂਬਰ ਕਾਬੂ, ਰਾਣਾ...

ਪੁਲਿਸ ਵੱਲੋਂ ਐਨਕਾਉਟਰ ਦੋਰਾਨ ਭੂਪੀ ਰਾਣਾ ਗਿਰੋਹ ਦੇ 3 ਮੈਂਬਰ ਕਾਬੂ, ਰਾਣਾ ਤੇ ਲਾਰੈਂਸ ਗੈਂਗ ਹਨ ਕੱਟੜ ਦੁਸ਼ਮਣ

ਚੰਡੀਗੜ੍ਹ ( ਦ ਸਟੈਲਰ ਨਿਊਜ਼)। ਚੰਡੀਗੜ੍ਹ ਦੇ ਕੋਲ ਬਲਟਾਣਾ ‘ਚ ਪੁਲਿਸ ਵੱਲੋਂ ਐਨਕਾਉਂਟਰ ਦੌਰਾਨ ਤਿੰਨ ਗੈਂਗਸਟਰ ਗ੍ਰਿਫ਼ਤਾਰ ਕਰਨ ਦੀ ਜਾਣਕਾਰੀ ਹਾਸਿਲ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਪੁਲਿਸ ਵੱਲੋਂ ਮੁਲਾਜ਼ਮਾਂ ਤੋਂ ਦੋ ਦੇਸੀ ਪਿਸਤੌਲ ਅਤੇ 10 ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਗੈਗਸਟਰ ਭੂਪੀ ਰਾਣਾ ਗਿਰੋਹ ਦੇ ਦੱਸੇ ਜਾ ਰਹੇ ਹਨ, ਹੋਟਲ ਮਾਲਕ ਤੋਂ ਰੰਗਦਾਰੀ ਮੰਗਣ ਪਹੁੰਚੇ ਸਨ। ਇਸ ਦੋਰਾਨ ਦੋਨੋਂ ਪਾਸਿਓ ਜਵਾਬੀ ਫਾਇਰਿੰਗ ਹੋਈ, ਜਿਸਦੇ ਕਾਰਣ ਇਸ ਫਾਇਰਿੰਗ ਵਿੱਚ ਇੱਕ ਗੈਂਗਸਟਰ ਅਤੇ ਸਬ ਇੰਸਪੈਕਟਰ ਜ਼ਖਮੀ ਹੋ ਗਿਆ। ਐਸਆਈ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

Advertisements

ਹੋਟਲ ਮਾਲਕ ਨੇ 11 ਜੁਲਾਈ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ 11 ਜੁਲਾਈ ਨੂੰ ਰੰਗਦਾਰੀ ਬਾਰੇ ਸ਼ਿਕਾਇਤ ਆਈ ਸੀ। ਉਸ ਦਿਨ ਤੋਂ ਹੀ ਟ੍ਰੈਪ ਲਗਾਇਆ ਜਾ ਰਿਹਾ ਸੀ। ਗੈਗਸਟਰ ਹੋਟਲ ਮਾਲਕ ਤੋਂ ਰੰਗਦਾਰੀ ਮੰਗਣ ਪਹੁੰਚੇ ਸਨ। ਗੈਂਗਸਟਰਾਂ ਨੇ ਪੁਲਿਸ ‘ਤੇ ਪਹਿਲਾਂ ਫਾਇਰਿੰਗ ਕੀਤੀ। ਪੁਲਿਸ ਨੇ ਬਚਾਅ ਲਈ ਜਵਾਬੀ ਫਾਇਰਿੰਗ ਕੀਤੀ। ਜਵਾਬੀ ਫਾਇਰਿੰਗ ‘ਚ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ। ਇੱਕ ਗੈਂਗਸਟਰ ਨੇ ਬੁਲਟ ਪਰੂਫ਼ ਜੈਕੇਟ ਪਾਈ ਹੋਈ ਸੀ । ਦੱਸ ਦਈਏ ਕਿ ਭੂਮੀ ਰਾਣਾ ਨੇ ਮੂਸੇਵਾਲਾ ਦੇ ਕਤਲ ਵਿੱਚ ਬਦਲਾ ਲੈਣ ਦੀ ਗੱਲ ਕਹੀ ਸੀ। ਲਾਰੈਂਸ ਗੈਂਗ ਤੇ ਭੂਪੀ ਰਾਣਾ ਗੈਂਗ ਕੱਟੜ ਦੁਸ਼ਮਣ ਹੈ। ਇੱਕ ਵਾਰ ਜੇਲ੍ਹ ਵਿੱਚ ਵੀ ਦੋਹਾਂ ਗੈਂਗਾਂ ਵਿਚਾਲੇ ਲੜਾਈ ਹੋ ਗਈ ਸੀ।

LEAVE A REPLY

Please enter your comment!
Please enter your name here