200 ਕਰੋੜ ਵੈਕਸੀਨੇਸ਼ਨ ਦਾ ਆਂਕੜਾ, ਲੋਕਾਂ ਦੇ ਭਰੋਸੇ ਦਾ ਨਤੀਜਾ: ਡਾ. ਗੁਰਿੰਦਰਬੀਰ ਕੌਰ 

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆਂ। ਭਾਰਤ ਨੇ ਕੋਵਿੰਡ 19 ਵੈਕਸੀਨੇਸਨ ਦੀ 200 ਕਰੋੜ ਤੋਂ ਵੱਧ ਡੋਜ਼ ਲਗਾਕੇ ਇਕ ਕੀਰਤੀਮਾਨ ਸਥਾਪਤ ਕਰਨ ਲਿਆ ਹੈ। ਇਸ ਟਾਰਗੇਟ ਨੂੰ ਪ੍ਰਾਪਤ ਕਰਨ ਲਈ 547 ਦਿਨ ਲੱਗ ਗਏ ਹਨ। 200 ਕਰੋੜ ਦੇ ਆਂਕੜੇ ਵਿਚ ਪਹਿਲੀ ਡੋਜ਼ ਵਜੋਂ 101.9 ਕਰੋੜ ਡੋਜਾਂ ਲਗਾਈਆਂ ਗਈਆਂ, ਜਦੋਂ ਕਿ 92.6 ਕਰੋੜ ਦੂਜੀਆਂ ਫੋਜ਼ ਅਤੇ 5.49 ਕਰੋੜ  ਬੂਸਟਰ ਡੋਜ਼ ਸ਼ਾਮਲ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਕਪੂਰਥਲਾ ਨੇ ਕੀਤਾ।

Advertisements

ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਇਸ ਪ੍ਰਾਪਤੀ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਐਤਵਾਰ ਨੂੰ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ 98% ਬਾਲਗ ਆਬਾਦੀ ਨੂੰ ਘੱਟੋ-ਘੱਟ ਇੱਕ ਡੋਜ਼ ਲੱਗ ਗਈ ਹੈ ਜਦੋਂ ਕਿ 90 ਫੀਸਦੀ ਨੂੰ ਦੋਵੇਂ ਡੋਜਾਂ ਲੱਗ ਚੁੱਕੀਆਂ ਹਨ।  ਉਨ੍ਹਾਂ ਕਿਹਾ ਕਿ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 3 ਜਨਵਰੀ ਤੋਂ ਇਸ ਉਮਰ ਵਰਗ ਲਈ ਟੀਕਾਕਰਨ ਸ਼ੁਰੂ ਹੋਣ ਤੋਂ ਬਾਅਦ 15 ਤੋਂ 18 ਸਾਲ ਦੀ ਉਮਰ ਦੇ 82 ਫੀਸਦੀ ਕਿਸ਼ੋਰਾਂ ਨੂੰ ਵੀ ਪਹਿਲੀ ਡੋਜ਼ ਲੱਗ ਗਈ ਹੈ, ਜਦੋਂ ਕਿ 68 ਫੀਸਦੀ ਨੂੰ ਪਹਿਲੀ ਅਤੇ ਦੂਜੀ ਦੋਵੇਂ ਡੋਜਾਂ ਵੀ ਲੱਗ ਜਾ ਚੁੱਕੀ ਹੈ। ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਕਪੂਰਥਲਾ ਜ਼ਿਲ੍ਹੇ ਦੀ ਕੋਵਿਡ ਵੈਕਸੀਨੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲੇ ਭਰ ਵਿਚ 1356902 ਵਿਅਕਤੀਆਂ ਨੂੰ ਵੈਕਸੀਨੇਟ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ‘ਚੋਂ  707061ਨੂੰ ਪਹਿਲੀ ਡੋਜ਼, 622546 ਨੂੰ ਦੂਜੀ ਡੋਜ਼ ਅਤੇ 27295 ਨੂੰ ਬੂਸਟਰ ਡੋਜ਼ ਲਗਾਈ ਜਾ ਚੁੱਕੀ ਹੈ।  

ਉਨ੍ਹਾਂ ਕਿਹਾ ਕਿ 18+ ਅਬਾਦੀ ਦਾ ਟੀਚਾ 668080 ਹੈ ਜਿਨ੍ਹਾਂ ਵਿਚੋਂ 98.52 ਫੀਸਦੀ (658201) ਨੂੰ ਪਹਿਲੀ ਡੋਜ਼ ਜਦ ਕਿ 88.33 ਫ਼ੀਸਦੀ (589974) ਨੂੰ ਦੂਜੀ ਡੋਜ਼ ਲਗਾਈ ਜਾ ਚੁੱਕੀ ਹੈ। ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਇਸੇ ਤਰ੍ਹਾਂ 15-17 ਉਮਰ ਵਰਗ ਦੇ 38587 ਬਾਲਗਾਂ ਨੂੰ ਕੋਵਿਡ ਵੈਕਸੀਨ ਲਗਾਉਣ ਦਾ ਟੀਚਾ ਹੈ ਜਿਨ੍ਹਾਂ ਵਿਚੋਂ 86.71ਫੀਸਦੀ (33458) ਨੂੰ ਪਹਿਲੀ ਡੋਜ਼ ਅਤੇ 61.48 ਫੀਸਦੀ (23724) ਨੂੰ ਡੋਜ਼ ਲੱਗ ਚੁੱਕੀ ਹੈ। ਉਨ੍ਹਾਂ ਜ਼ਿਲ੍ਹੇ ਵਿੱਚ 12 ਤੋ 14 ਉਮਰ ਵਰਗ ਦੇ ਬੱਚਿਆਂ ਦੇ ਵੈਕਸੀਨੇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 32052 ਬੱਚਿਆਂ ਵਿਚੋਂ 48.05 ਫੀਸਦੀ (15402) ਨੂੰ ਪਹਿਲੀ ਡੋਜ਼ ਅਤੇ 27.61 ਫੀਸਦੀ (8848) ਨੂੰ ਦੂਜੀ ਡੋਜ਼ ਲਗਾਈ ਜਾ ਚੁੱਕੀ ਹੈ। ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਅਤੇ ਡੀਆਈਓ ਡਾ. ਰਣਦੀਪ ਸਿੰਘ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਸਿਹਤ ਕੇਂਦਰਾਂ ਵਿੱਚ ਜਾ ਕੇ ਆਪਣੀ ਕੋਵਿਡ ਦੀ ਵੈਕਸੀਨੇਸਨ ਜ਼ਰੂਰ ਕਰਵਾਉਣ ਅਤੇ ਜ਼ਿਲਾ ਕਪੂਰਥਲਾ ਦੇ ਵੈਕਸੀਨੇਸਨ ਦੇ ਟਾਰਗੇਟ ਨੂੰ ਸਤਪ੍ਰਤੀਸ਼ਤ ਕਰਨ ਵਿਚ ਆਪਣਾ ਯੋਗਦਾਨ ਪਾਉਣ‌ ਤਾਂ ਕਿ ਅਸੀਂ ਇਸ ਮਹਾਂਮਾਰੀ ਤੋਂ ਬਚ ਸਕੀਏ।

LEAVE A REPLY

Please enter your comment!
Please enter your name here